ਮੁੰਬਈ ਏਅਰਪੋਰਟ 'ਤੇ ਕਸਟਮ ਵਿਭਾਗ ਨੇ 1.05 ਕਰੋੜ ਰੁਪਏ ਦਾ ਸੋਨਾ ਦਾ ਪਾਊਡਰ ਕੀਤਾ ਬਰਾਮਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਆਪਣੇ ਬੱਚੇ ਦੇ ਡਾਇਪਰ ਵਿਚ ਸੋਨਾ ਲੁਕਾ ਕੇ ਤਸਕਰੀ ਦੀ ਵਾਰਦਾਤ ਨੂੰ ਦਿਤਾ ਸੀ ਅੰਜਾਮ

photo

 

ਮੁੰਬਈ: ਮੁੰਬਈ ਦੇ ਛਤਰਪਤੀ ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਕਸਟਮ ਵਿਭਾਗ ਦੇ ਅਧਿਕਾਰੀਆਂ ਨੂੰ ਵੱਡੀ ਸਫਲਤਾ ਮਿਲੀ ਹੈ। ਅਧਿਕਾਰੀਆਂ ਨੇ ਕੁਝ ਲੋਕਾਂ ਨੂੰ 2 ਕਿਲੋ ਸੋਨੇ ਦੇ ਪਾਊਡਰ ਸਮੇਤ ਗ੍ਰਿਫਤਾਰ ਕੀਤਾ ਹੈ। ਬਰਾਮਦ ਸੋਨੇ ਦੀ ਦੀ ਕੀਮਤ 1.05 ਕਰੋੜ ਰੁਪਏ ਦੱਸੀ ਗਈ ਹੈ।

ਇਹ ਵੀ ਪੜ੍ਹੋ: ਹਾਸ ਕਲਾਕਾਰ ਜਸਵਿੰਦਰ ਭੱਲਾ ਦਾ ਫ਼ਿਲਮ ਪ੍ਰਮੋਸ਼ਨ ਦੌਰਾਨ ਫੋਨ ਹੋਇਆ ਚੋਰੀ

ਦਰਅਸਲ, ਕਸਟਮ ਵਿਭਾਗ ਦੇ ਅਧਿਕਾਰੀਆਂ ਨੇ 12 ਸਤੰਬਰ ਨੂੰ ਸਿੰਗਾਪੁਰ ਤੋਂ ਯਾਤਰਾ ਕਰ ਰਹੇ ਇਕ ਭਾਰਤੀ ਪਰਿਵਾਰ ਤੋਂ 24 ਕੈਰੇਟ ਸੋਨੇ ਦਾ ਪਾਊਡਰ, ਜਿਸ ਦਾ ਵਜ਼ਨ ਦੋ ਕਿਲੋਗ੍ਰਾਮ ਸੀ, ਜ਼ਬਤ ਕੀਤਾ ਹੈ, ਜਿਸ ਦੀ ਭਾਰਤੀ ਬਾਜ਼ਾਰ ਵਿਚ ਕੀਮਤ 1.05 ਕਰੋੜ ਰੁਪਏ ਦੱਸੀ ਗਈ ਹੈ। ਮੁਲਜ਼ਮ ਆਪਣੇ ਅੰਡਰਗਾਰਮੈਂਟਸ ਅਤੇ ਆਪਣੇ ਤਿੰਨ ਸਾਲ ਦੇ ਬੱਚੇ ਦੇ ਡਾਇਪਰ ਵਿੱਚ ਸੋਨਾ ਲੁਕਾ ਕੇ ਤਸਕਰੀ ਦੀ ਵਾਰਦਾਤ ਨੂੰ ਅੰਜਾਮ ਦੇ ਰਹੇ ਸਨ।

ਇਹ ਵੀ ਪੜ੍ਹੋ: ਮੋਰਿੰਡਾ 'ਚ ਸੱਪ ਦੇ ਡੰਗਣ ਨਾਲ ਦੋ ਸਾਲਾ ਬੱਚੀ ਦੀ ਹੋਈ ਮੌਤ