Ghaziabad News: ਪਿਸ਼ਾਬ ਮਿਲਾ ਕੇ ਵੇਚ ਰਿਹਾ ਸੀ ਜੂਸ, ਰੰਗੇ ਹੱਥੀਂ ਗਿਆ ਫੜਿਆ, ਲੋਕਾਂ ਨੇ ਚਾੜ੍ਹਿਆ ਕੁਟਾਪਾ
Ghaziabad News: ਪੁਲਿਸ ਨੇ ਦੁਕਾਨਦਾਰ ਆਮਿਰ ਅਤੇ ਉਸ ਦੇ ਸਾਥੀ ਨੂੰ ਗ੍ਰਿਫਤਾਰ ਕੀਤਾ
Ghaziabad Person Selling juice mixed with urine: ‘ਬੇਸ਼ਰਮੀ ਦੀ ਹੱਦ ਹੁੰਦੀ ਹੈ!’ ਬੇਸ਼ਰਮੀ ਇਸ ਲਈ ਕਿ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਕੋਈ ਜੂਸ ਵਿੱਚ ਪਿਸ਼ਾਬ ਮਿਲਾ ਸਕਦਾ ਹੈ? ਪਰ ਅਜਿਹੀ ਹੀ ਇੱਕ ਘਟਨਾ ਗਾਜ਼ੀਆਬਾਦ ਵਿੱਚ ਵਾਪਰੀ ਹੈ, ਜਿੱਥੇ ਆਮਿਰ ਖਾਨ ਨਾਮ ਦਾ ਇੱਕ ਜੂਸ ਵੇਚਣ ਵਾਲਾ ਗਾਹਕਾਂ ਨੂੰ ਪਿਸ਼ਾਬ ਵਿੱਚ ਮਿਲਾ ਕੇ ਜੂਸ ਪਿਲਾਉਂਦਾ ਸੀ।
ਇਸ ਦੌਰਾਨ ਸ਼ੁੱਕਰਵਾਰ ਸ਼ਾਮ ਨੂੰ ਲੋਕਾਂ ਨੂੰ ਜੂਸ ਵੇਚਣ ਵਾਲੇ ਦੇ ਕਾਰਨਾਮੇ ਦਾ ਪਤਾ ਲੱਗਾ। ਇਸ ਤੋਂ ਬਾਅਦ ਲੋਕਾਂ ਨੇ ਦੋਸ਼ੀ ਅਤੇ ਉਸ ਦੇ ਇਕ ਸਾਥੀ ਨੂੰ ਫੜ ਕੇ ਬੁਰੀ ਤਰ੍ਹਾਂ ਕੁੱਟਿਆ। ਦੁਕਾਨਦਾਰ ਕੋਲੋਂ ਪਲਾਸਟਿਕ ਦੇ ਡੱਬੇ ਵਿੱਚੋਂ ਇੱਕ ਲੀਟਰ ਪਿਸ਼ਾਬ ਬਰਾਮਦ ਹੋਇਆ। ਪੁਲਿਸ ਨੇ ਦੁਕਾਨਦਾਰ ਆਮਿਰ ਅਤੇ ਉਸ ਦੇ ਸਾਥੀ ਨੂੰ ਗ੍ਰਿਫਤਾਰ ਕਰ ਲਿਆ ਹੈ।
ਕੀ ਹੈ ਸਾਰਾ ਮਾਮਲਾ
ਇਹ ਘਟਨਾ ਗਾਜ਼ੀਆਬਾਦ ਦੇ ਲੋਨੀ ਥਾਣਾ ਖੇਤਰ ਦੇ ਅਧੀਨ ਇੰਦਰਾਪੁਰੀ ਚੌਕੀ 'ਤੇ ਵਾਪਰੀ। ਇੱਥੇ ਆਮਿਰ ਖਾਨ ਨਾਂ ਦੇ ਮੁਸਲਮਾਨ ਵਿਅਕਤੀ ਦੀ 'ਖੁਸ਼ੀ ਜੂਸ ਐਂਡ ਸ਼ੇਕ' ਨਾਂ ਦੀ ਦੁਕਾਨ ਹੈ। ਸ਼ੁੱਕਰਵਾਰ ਨੂੰ ਵੀ ਅਜਿਹਾ ਹੀ ਹੋਇਆ, ਜਦੋਂ ਕੁਝ ਲੋਕ ਉਸ ਦੀ ਦੁਕਾਨ 'ਤੇ ਜੂਸ ਪੀਣ ਪਹੁੰਚੇ। ਉਨ੍ਹਾਂ ਨੇ ਜੂਸ ਦਾ ਆਰਡਰ ਦਿੱਤਾ। ਆਰਡਰ ਮਿਲਣ ਤੋਂ ਬਾਅਦ ਆਮਿਰ ਨੇ ਜੂਸ ਤਿਆਰ ਕੀਤਾ ਅਤੇ ਫਿਰ ਲੁਕ-ਛਿਪ ਕੇ ਉਸ 'ਚ ਯੂਰਿਨ ਮਿਲਾਉਣਾ ਸ਼ੁਰੂ ਕਰ ਦਿੱਤਾ। ਪਰ, ਇੱਕ ਗਾਹਕ ਨੇ ਉਸ ਨੂੰ ਵੇਖ ਲਿਆ।
ਇਸ ਤੋਂ ਬਾਅਦ ਗੁੱਸੇ 'ਚ ਆਏ ਲੋਕਾਂ ਨੇ ਆਮਿਰ ਨੂੰ ਫੜ ਲਿਆ ਅਤੇ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ। ਹੰਗਾਮਾ ਵਧਦੇ ਹੀ ਲੋਕ ਉਥੇ ਇਕੱਠੇ ਹੋ ਗਏ। ਇਸ ਦੌਰਾਨ ਕੁਝ ਸਥਾਨਕ ਲੋਕਾਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਥਾਣਾ ਲੋਨੀ ਦੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ। ਤਲਾਸ਼ੀ ਲੈਣ 'ਤੇ ਪੁਲਿਸ ਨੂੰ ਇੱਕ ਡੱਬੇ ਵਿੱਚ ਮਨੁੱਖੀ ਪਿਸ਼ਾਬ ਮਿਲਿਆ।
ਲੋਕਾਂ ਨੇ ਦੱਸਿਆ ਕਿ ਆਮਿਰ ਨੇ ਆਪਣਾ ਗੁਨਾਹ ਕਬੂਲ ਕਰਕੇ ਮੁਆਫੀ ਵੀ ਮੰਗ ਲਈ ਹੈ। ਏਸੀਪੀ ਭਾਸਕਰ ਵਰਮਾ ਨੇ ਵੀ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ। ਫਿਲਹਾਲ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।