ਭਾਰਤ ਦੇ ਸਾਬਕਾ ਲੈਫਟੀਨੈਂਟ ਜਨਰਲ ਕੇ. ਜੇ. ਐਸ. ਢਿੱਲੋਂ ਨੇ ਕੀਤਾ ਵੱਡਾ ਖੁਲਾਸਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਜਨੀਤੀ

ਕਿਹਾ : ਅਪ੍ਰੇਸ਼ਨ ਸਿੰਧੂਰ ਸਮੇਂ ਪਾਕਿ ਫੌਜੀ ਮੁਖੀ ਆਸਿਮ ਮੁਨੀਰ ਖੁਦ ਬੰਕਰ ਵਿਚ ਲੁਕੇ ਹੋਏ ਸਨ

Former Lieutenant General of India K. J. S. Dhillon made a big revelation.

ਨਵੀਂ ਦਿੱਲੀ : ਭਾਰਤੀ ਫੌਜ ਤੋਂ ਰਿਟਾਇਰ ਲੈਫਟੀਨੈਂਟ ਜਨਰਲ ਕੇ.ਜੇ.ਐਸ. ਢਿੱਲੋਂ ਨੇ ਵੱਡਾ ਖੁਲਾਸਾ ਕਰਦਿਆਂ ਕਿਹਾ ਅਪ੍ਰੇਸ਼ਨ ਸਿੰਧੂਰ ਦੇ ਸਮੇਂ ਪਾਕਿਸਤਾਨੀ ਫੌਜ ਦੇ ਮੁਖੀ ਆਸਿਮ ਮੁਨੀਰ ਖੁਦ ਇਕ ਬੰਕਰ ਵਿਚ ਲੁਕੇ ਹੋਏ ਸਨ। ਜੰਗ ਖਤਮ ਹੋਣ ਤੋਂ ਬਾਅਦ ਲੋਕਾਂ ਦੀਆਂ ਨਜ਼ਰਾਂ ਤੋਂ ਬਚਣ ਲਈ ਉਸ ਨੇ ਖੁਦ ਨੂੰ ਫੀਲਡ ਮਾਰਸ਼ਲ ਦੇ ਅਹੁਦੇ ’ਤੇ ਪ੍ਰਮੋਟ ਕਰ ਲਿਆ।

ਮੀਡੀਆ ਨਾਲ ਗੱਲਬਾਤ ਕਰਦੇ ਹੋਏ ਢਿੱਲੋਂ ਨੇ ਅੱਗੇ ਕਿਹਾ ਕਿ ਭਾਰਤ ਨੇ 10 ਮਈ ਨੂੰ 11 ਪਾਕਿਸਤਾਨੀ ਏਅਰਬੇਸਾਂ ’ਤੇ ਸਟੀਕਤਾ ਨਾਲ ਹਮਲਾ ਕੀਤਾ। ਪਾਕਿਸਤਾਨ ਦੀ ਏਅਰ ਡਿਫੈਂਸ ਇੰਨਾ ਕਮਜ਼ੋਰ ਸੀ ਕਿ ਉਹ ਸਾਡੀ ਇੱਕ ਵੀ ਮਿਜ਼ਾਈਲ ਨੂੰ ਨਹੀਂ ਰੋਕ ਸਕਿਆ। 22 ਅਪ੍ਰੈਲ ਨੂੰ ਪਹਿਲਗਾਮ ਅੱਤਵਾਦੀ ਹਮਲੇ ਵਿੱਚ 26 ਲੋਕਾਂ ਦੇ ਮਾਰੇ ਜਾਣ ਤੋਂ ਬਾਅਦ ਭਾਰਤ ਨੇ ਆਪ੍ਰੇਸ਼ਨ ਸਿੰਦੂਰ ਸ਼ੁਰੂ ਕੀਤਾ ਸੀ। ਭਾਰਤ ਨੇ ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਜੰਮੂ-ਕਸ਼ਮੀਰ (ਪੀਓਕੇ) ਵਿੱਚ ਅੱਤਵਾਦੀ ਢਾਂਚਿਆਂ ਨੂੰ ਤਬਾਹ ਕਰ ਦਿੱਤਾ। ਇਸ ਦੇ ਨਾਲ ਹੀ ਪਾਕਿਸਤਾਨ ਦੇ ਏਅਰਬੇਸ ਨੂੰ ਵੀ ਨੁਕਸਾਨ ਪਹੁੰਚਿਆ। 10 ਮਈ ਨੂੰ ਦੋਵੇਂ ਦੇਸ਼ਾਂ ਦਰਮਿਆਨ ਯੁੱਧ ਖਤਮ ਹੋ ਗਿਆ।

ਕੇ.ਜੇ. ਐਸ. ਢਿੱਲੋਂ ਨੇ ਕਿਹਾ ਕਿ ਜਦੋਂ ਪਾਕਿਸਤਾਨ ਦੇ ਡੀਜੀਐਮਓ 10 ਮਈ ਨੂੰ ਦੁਪਹਿਰ 3:35 ਵਜੇ ਸਾਡੇ ਡੀਜੀਐਮਓ ਨੂੰ ਫ਼ੋਨ ਕਰਦੇ ਹਨ ਅਤੇ ਜੰਗਬੰਦੀ ਲਈ ਬੇਨਤੀ ਕਰਦੇ ਹਨ, ਤਾਂ ਇਹ ਸਾਡੇ ਲਈ ਜਿੱਤ ਹੈ। ਜਦੋਂ ਉਹ ਵਿਚੋਲਗੀ ਅਤੇ ਜੰਗਬੰਦੀ ਦੀ ਮੰਗ ਕਰਦੇ ਹੋਏ ਅਮਰੀਕਾ ਜਾਂ ਸਾਊਦੀ ਅਰਬ ਭੱਜ ਜਾਂਦੇ ਹਨ ਤਾਂ ਇਹ ਵੀ ਸਾਡੀ ਜਿੱਤ ਹੀ ਹੈ। ਜਦੋਂ ਅਸੀਂ ਕਹਿੰਦੇ ਹਾਂ ਕਿ ਅਸੀਂ ਨੀਤੀਗਤ ਤੌਰ ’ਤੇ ਤੀਜੀ ਧਿਰ ਦੀ ਵਿਚੋਲਗੀ ਨਹੀਂ ਚਾਹੁੰਦੇ, ਤਾਂ ਇਹ ਵੀ ਜਿੱਤ ਹੀ ਹੈ।