ਅੱਤਵਾਦ ਦੇ ਖਿਲਾਫ਼ ਜੰਮੂ-ਕਸ਼ਮੀਰ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਤਿੰਨ ਅੱਤਵਾਦੀ ਸਮਰਥਕਾਂ ਨੂੰ ਕੀਤਾ ਗ੍ਰਿਫ਼ਤਾਰ, 7 ਏ.ਕੇ. 47 ਰਾਈਫ਼ਲਾਂ ਸਮੇਤ ਗੋਲੀ-ਸਿੱਕਾ ਹੋਇਆ ਬਰਾਮਦ

Jammu and Kashmir Police achieves major success against terrorism

ਪੁੰਛ : ਪੁੰਛ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਹੈ ਜਦੋਂ ਪੁੰਛ ਦੇ ਮੰਡੀ ਇਲਾਕੇ ਵਿੱਚ ਹਿਜ਼ਬੁਲ ਮੁਜਾਹਿਦੀਨ ਸਮਰਥਿਤ ਇੱਕ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼ ਕੀਤਾ ਗਿਆ ਹੈ। ਇਸ ਦੌਰਾਨ ਜੰਮੂ-ਕਸ਼ਮੀਰ ਪੁਲਿਸ ਨੇ 3 ਅੱਤਵਾਦੀ ਸਮਰਥਕਾਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਦੇ ਨਾਮ ਤਾਰਿਕ, ਰਿਆਜ਼ ਅਤੇ ਸ਼ਫੀ ਦੱਸਿਆ ਜਾ ਰਿਹਾ ਹੈ।

ਪੁੰਛ ਪੁਲਿਸ ਨੇ ਅੱਤਵਾਦੀਆਂ ਦੇ ਸਮਰਥਕਾਂ ਕੋਲੋਂ 7 ਏਕੇ ਰਾਈਫਲਾਂ, 16 ਮੈਗਜ਼ੀਨ ਅਤੇ ਵੱਡੀ ਮਾਤਰਾ ਵਿੱਚ ਗੋਲੀ-ਸਿੱਕਾ ਬਰਾਮਦ ਕੀਤੀ ਹੈ।