ਮਨੋਹਰ ਪਾਰਿਕਰ ਦੀ ਸਿਹਤ ਨਾਜ਼ੁਕ, ਏਅਰ ਐਂਬੁਲੈਂਸ ਤੋਂ ਗੋਆ ਲਿਜਾਇਆ ਗਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਲੰਮੇ ਸਮੇਂ ਤੋਂ ਬੀਮਾਰ ਚੱਲ ਰਹੇ ਗੋਆ ਦੇ ਮੁੱਖ ਮੰਤਰੀ ਮਨੋਹਰ ਪਾਰਿਕਰ ਨੂੰ ਦਿੱਲੀ ਤੋਂ ਗੋਆ ਲਿਜਾਇਆ ਗਿਆ ਹੈ। ਉਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ...

Manohar Parrikar

ਨਵੀਂ ਦਿੱਲੀ : (ਪੀਟੀਆਈ) ਲੰਮੇ ਸਮੇਂ ਤੋਂ ਬੀਮਾਰ ਚੱਲ ਰਹੇ ਗੋਆ ਦੇ ਮੁੱਖ ਮੰਤਰੀ ਮਨੋਹਰ ਪਾਰਿਕਰ ਨੂੰ ਦਿੱਲੀ ਤੋਂ ਗੋਆ ਲਿਜਾਇਆ ਗਿਆ ਹੈ। ਉਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਪਾਰਿਕਰ ਦਾ ਬਹੁਤ ਸਮੇਂ ਤੋਂ ਦਿੱਲੀ ਦੇ ਏਮਸ ਹਸਪਤਾਲ ਵਿਚ ਇਲਾਜ ਚੱਲ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਅੱਜ ਸਵੇਰੇ ਉਨ੍ਹਾਂ ਦੀ ਸਿਹਤ ਵਿਗੜ ਗਈ,  ਜਿਸ ਤੋਂ ਬਾਅਦ ਉਨ੍ਹਾਂ ਨੂੰ ਆਈਸੀਯੂ ਵਿਚ ਸ਼ਿਫਟ ਕੀਤਾ ਗਿਆ। ਇਸ ਤੋਂ ਬਾਅਦ ਪਾਰਿਕਰ ਨੂੰ ਏਅਰ ਐਂਬੁਲੈਂਸ ਦੇ ਜ਼ਰੀਏ ਗੋਆ ਲਿਜਾਇਆ ਗਿਆ ਹੈ। ਉਨ੍ਹਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।

ਮਨੋਹਰ ਪਾਰਿਕਰ ਲਗਭੱਗ ਇਕ ਮਹੀਨੇ ਤੋਂ ਦਿੱਲੀ ਦੇ ਏਮਸ ਵਿਚ ਭਰਤੀ ਸਨ। ਅਮਰੀਕਾ ਵਿਚ ਇਲਾਜ ਤੋਂ ਬਾਅਦ ਉਨ੍ਹਾਂ ਨੂੰ ਬਿਤੀ 15 ਸਤੰਬਰ ਨੂੰ ਇਥੇ ਲਿਆਇਆ ਗਿਆ ਸੀ। ਉਨ੍ਹਾਂ ਦੀ ਗੈਰ-ਹਾਜ਼ਰੀ ਵਿਚ ਗੋਆ ਦੀ ਸਿਆਸਤ ਕਾਫ਼ੀ ਗਰਮਾ ਗਈ ਹੈ। ਸ਼ੁਕਰਵਾਰ ਨੂੰ ਪਾਰਿਕਰ ਨੇ ਏਮਸ ਵਿਚ ਹੀ ਅਪਣੇ ਕੈਬੀਨੇਟ ਸਾਥੀਆਂ ਦੇ ਨਾਲ ਮੰਤਰਾਲਾ ਦੇ ਵੰਡ ਅਤੇ ਸਰਕਾਰ ਦੇ ਕੰਮਧੰਦੇ ਨੂੰ ਲੈ ਕੇ ਮੀਟਿੰਗ ਕੀਤੀ ਸੀ।

ਜਦੋਂ ਕਿ ਦੂਜੇ ਪਾਸੇ ਕਾਂਗਰਸ ਗੋਆ ਵਿਧਾਨਸਭਾ ਸੈਸ਼ਨ ਬੁਲਾਉਣ ਦੀ ਮੰਗ ਕਰ ਰਹੀ ਹੈ। ਸ਼ਨਿਚਰਵਾਰ ਨੂੰ ਕਾਂਗਰਸ  ਦੇ ਰਾਸ਼ਟਰੀ ਬੁਲਾਰੇ ਪਵਨ ਖੇੜਾ ਨੇ ਪ੍ਰੈਸ ਕਾਂਫਰੰਸ ਕਰ ਕਿਹਾ ਸੀ ਕਿ ਉਹ ਮਨੋਹਰ ਪਾਰਿਕਰ ਦੀ ਸਿਹਤ ਦੀ ਕਾਮਨਾ ਕਰਦੇ ਹਨ ਪਰ ਬਿਮਾਰੀ ਵਿਚ ਉਨ੍ਹਾਂ ਉਤੇ ਰਾਜਕਾਜ ਦਾ ਬੋਝ ਨਹੀਂ ਪਾਇਆ ਜਾਣਾ ਚਾਹੀਦਾ ਹੈ, ਇਸ ਤੋਂ ਕੰਮ ਵੀ ਪ੍ਰਭਾਵਿਤ ਹੋ ਰਿਹਾ ਹੈ। ਉਥੇ ਹੀ, ਦੱਸਿਆ ਇਹ ਵੀ ਜਾ ਰਿਹਾ ਹੈ ਕਿ ਪਾਰਿਕਰ ਦੀ ਸਿਹਤ ਨੂੰ ਵੇਖਦੇ ਹੋਏ ਉਨ੍ਹਾਂ ਦਾ ਗੋਆ ਵਿਚ ਹੀ ਇਲਾਜ ਜਾਰੀ ਰੱਖਿਆ ਜਾਵੇਗਾ।