ਤੇਲੰਗਾਨਾ 'ਚ ਮੋਹਲੇਧਾਰ ਮੀਂਹ ਕਾਰਨ 15 ਲੋਕਾਂ ਦੀ ਮੌਤ, ਕਈ ਇਲਾਕਿਆਂ 'ਚ ਭਰਿਆ ਪਾਣੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਤੇਲੰਗਾਨਾ 'ਚ ਮੋਹਲੇਧਾਰ ਮੀਂਹ ਕਾਰਨ 15 ਲੋਕਾਂ ਦੀ ਮੌਤ, ਕਈ ਇਲਾਕਿਆਂ 'ਚ ਭਰਿਆ ਪਾਣੀ

image


ਹੈਦਰਾਬਾਦ, 14 ਅਕਤੂਬਰ : ਤੇਲੰਗਾਨਾ ਦੇ ਕਈ ਹਿੱਸਿਆਂ 'ਚ ਲਗਾਤਾਰ ਮੀਂਹ ਪੈਣ ਕਾਰਨ ਹੋਏ ਹਾਦਸਿਆਂ 'ਚ 15 ਲੋਕਾਂ ਦੀ ਮੌਤ ਹੋ ਗਈ। ਮੋਹਲੇਧਾਰ ਮੀਂਹ ਕਾਰਨ ਸੜਕਾਂ ਅਤੇ ਹੇਠਲੇ ਇਲਾਕਿਆਂ 'ਚ ਪਾਣੀ ਭਰ ਗਿਆ ਹੈ।

image


ਅਧਿਕਾਰੀਆਂ ਨੇ ਦਸਿਆ ਕਿ ਭਾਰੀ ਮੀਂਹ ਕਾਰਨ ਇਥੇ ਕਈ ਸਥਾਨਾਂ 'ਚ ਮਕਾਨਾਂ ਅਤੇ ਕੰਧਾਂ ਦੇ ਢਹਿਣ ਦੀ ਜਾਣਕਾਰੀ ਮਿਲੀ ਹੈ। ਸੂਬਾ ਸਰਕਾਰ ਨੇ ਮੀਂਹ ਦੇ ਮੱਦੇਨਜ਼ਰ ਇਥੇ ਬਾਹਰੀ ਰਿੰਗ ਰੋਡ 'ਤੇ ਸਾਰੇ ਨਿੱਜੀ ਸੰਸਥਾਨਾਂ, ਦਫ਼ਤਰਾਂ, ਗ਼ੈਰ ਜ਼ਰੂਰੀ ਸੇਵਾਵਾਂ ਲਹੀ ਬੁਧਵਾਰ ਅਤੇ ਵੀਰਵਾਰ ਨੂੰ ਛੁੱਟੀ ਦਾ ਐਲਾਨ ਕਰ ਦਿਤਾ ਹੈ। ਸੂਬੇ 'ਚ ਹੋਰ ਮੀਂਹ ਪੈਣ ਦਾ ਖਦਸ਼ਾ ਹੈ ਅਤੇ ਇਸ ਲਈ ਲੋਕਾਂ ਤੋਂ ਘਰਾਂ ਵਿਚ ਹੀ ਰਹਿਣ ਦੀ ਅਪੀਲ ਕੀਤੀ ਗਈ ਹੈ।


ਹੈਦਰਾਬਾਦ ਤੋਂ ਲੋਕ ਸਭਾ ਮੈਂਬਰ ਅਸਦੁਦੀਨ ਓਵੈਸੀ ਨੇ ਬੁਧਵਾਰ ਨੂੰ ਟਵੀਟ ਕੀਤਾ,''ਪਿਛਲੇ 2 ਦਿਨਾਂ ਤੋਂ ਇਥੇ ਪੈ ਰਹੇ ਮੋਹਲੇਧਾਰ ਮੀਂਹ ਕਾਰਨ ਬੰਦਲਾਗੁਡਾ ਦੇ ਮੋਹਮਦੀਆ ਹਿਲਸ 'ਚ ਇਕ ਕੰਧ ਢਹਿਣ ਕਾਰਨ 9 ਲੋਕਾਂ ਦੀ ਮੌਤ ਹੋ ਗਈ।'' ਉਨ੍ਹਾਂ ਟਵੀਟ ਕੀਤਾ,''ਮੈਂ ਬੰਦਲਾਗੁਡਾ 'ਚ ਮੋਹਮਦੀਆ ਹਿਲਸ ਦਾ ਨਿਰੀਖਣ ਕਰ ਰਿਹਾ ਸੀ, ਜਿਥੇ ਕੰਧ ਡਿੱਗਣ ਨਾਲ 9 ਲੋਕਾਂ ਦੀ ਮੌਤ ਹੋ ਗਈ ਅਤੇ 2 ਲੋਕ ਜ਼ਖ਼ਮੀ ਹੋ ਗਏ। ਉਥੋਂ ਜਾਂਦੇ ਸਮੇਂ ਮੈਂ ਸ਼ਮਸ਼ਾਬਾਦ 'ਚ ਫਸੇ ਬੱਸ ਯਾਤਰੀਆਂ ਨੂੰ ਅਪਣੇ ਵਾਹਨ 'ਤੇ ਉਨ੍ਹਾਂ ਦੀ ਮੰਜ਼ਲ ਤਕ ਪਹੁੰਚਾਇਆ। ਹੁਣ ਮੈਂ ਤਾਲਾਬਕੱਟਾ ਅਤੇ ਯਸਰਾਬ ਨਗਰ ਜਾ ਰਿਹਾ ਹਾਂ।'' ਇਕ ਪੁਲਿਸ ਅਧਿਕਾਰੀ ਨੇ ਦਸਿਆ ਕਿ ਕੁੱਝ ਪੱਥਰ 2 ਘਰਾਂ ਦੀਆਂ ਕੰਧਾਂ 'ਤੇ ਡਿੱਗ ਗਏ, ਜਿਸ ਕਾਰਨ 8 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਚਾਰ ਹੋਰ ਲੋਕ ਜ਼ਖ਼ਮੀ ਹੋ ਗਏ। ਜ਼ਖਮੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ। ਪੁਲਿਸ ਨੇ ਦਸਿਆ ਕਿ ਇਸ ਵਿਚ ਮੰਗਲਵਾਰ ਨੂੰ ਇਥੇ ਮੋਹਲੇਧਾਰ ਮੀਂਹ ਕਾਰਨ ਇਬਰਾਹਿਮਪੱਟਨਮ ਇਲਾਕੇ 'ਚ ਇਕ ਪੁਰਾਣੇ ਘਰ ਦੀ ਛੱਤ ਢਹਿਣ ਕਾਰਨ 40 ਸਾਲਾ ਇਕ ਜਨਾਨੀ ਅਤੇ ਉਸ ਦੀ 15 ਸਾਲਾ ਧੀ ਦੀ ਮੌਤ ਹੋ ਗਈ। ਤੇਲੰਗਾਨਾ 'ਚ ਮੰਗਲਵਾਰ ਨੂੰ ਕਈ ਥਾਂਵਾਂ 'ਤੇ ਮੋਹਲੇਧਾਰ ਮੀਂਹ ਪੈਣ ਕਾਰਨ ਜਨ ਜੀਵਨ ਪ੍ਰਭਾਵਤ ਹੋ ਗਿਆ ਹੈ। ਮੋਹਲੇਧਾਰ ਮੀਂਹ ਕਾਰਨ ਹੈਦਰਾਬਾਦ ਅਤੇ ਸੂਬੇ ਦੇ ਕਈ ਹਿੱਸਿਆਂ 'ਚ ਪਾਣੀ ਭਰ ਗਿਆ ਹੈ।  
(ਪੀਟੀਆਈ)


 


ਆਂਧਰਾ ਪ੍ਰਦੇਸ਼ 'ਚ ਭਾਰੀ ਮੀਂਹ ਕਾਰਨ ਹੋਈ ਦਸ ਲੋਕਾਂ ਦੀ ਮੌਤ



ਅਮਰਾਵਤੀ, 14 ਅਕਤੂਬਰ : ਆਂਧਰ ਪ੍ਰਦੇਸ਼ 'ਚ ਪਿਛਲੇ 48 ਘੰਟਿਆਂ 'ਚ ਮੀਂਹ ਸਬੰਧੀ ਘਟਨਾਵਾਂ 'ਚ ਘੱਟੋਂ ਘੱਟ ਦਸ ਲੋਕਾਂ ਦੀ ਮੌਤ ਹੋ ਗਈ। ਸਰਕਾਰ ਨੇ ਇਸ ਦੀ ਜਾਣਕਾਰੀ ਦਿਤੀ। ਸੂਬੇ 'ਚ ਲਗਾਤਾਰ ਬਾਰਿਸ਼ ਹੋ ਰਹੀ ਹੈ ਜਿਸ ਕਾਰਨ ਕਈ ਸਥਾਨਾਂ 'ਤੇ ਸੜਕਾਂ ਹੜ ਗਈਆਂ ਹਨ ਅਤੇ ਬਿਜਲੀ ਸਪਲਾਈ ਵੀ ਪ੍ਰਭਾਵਤ ਹੋਹੀ ਹੈ। ਪਿਛਲੇ 20 ਦਿਨਾ 'ਚ ਇਹ ਦੂਜਾ ਮੌਕਾ ਹੈ ਜਦੋਂ ਕ੍ਰਿਸ਼ਨਾ ਨਦੀ ਬੁਧਵਾਰ ਨੂੰ ਪੂਰੇ ਉਫ਼ਾਨ 'ਤੇ ਹੈ। ਭਾਰੀ ਮੀਂਹ ਕਾਰਨ ਨਦੀ 'ਚ ਪਾਣੀ ਦਾ ਪੱਧਰ ਵੱਧ ਗਿਆ ਹੈ। ਮੁੱਖ ਮੰਤਰੀ ਵਾਈ.ਐਸ ਜਗਮੋਹਨ ਰੇਡੀ ਨੇ ਸਥਿਤੀ ਦੀ ਸਮੀਖਿਆ ਲਈ ਉੱਚ ਪੱਧਰੀ ਬੈਠਕ ਕੀਤੀ। ਮੁੱਖ ਮੰਤਰੀ ਨੇ ਪੀੜਤਾਂ ਦੇ ਪਰਵਾਰਾਂ ਨੂੰ ਤੁਰਤ ਸਹਾਇਤਾ ਰਕਮ ਜਾਰੀ ਕਰਨ ਦਾ ਨਿਰਦੇਸ਼ ਦਿਤਾ ਹੈ।  
(ਪੀਟੀਆਈ)