PDP ਲੀਡਰ ਮਹਿਬੂਬਾ ਮੁਫਤੀ ਨੂੰ ਸੂਬਾ ਸਰਕਾਰ ਨੇ 14 ਮਹੀਨੇ ਬਾਅਦ ਕੀਤਾ ਰਿਹਾਅ
ਕੇਂਦਰ ਦੀ ਮੋਦੀ ਸਰਕਾਰ ਵਲੋਂ ਧਾਰਾ 370 ਹਟਾਏ ਜਾਣ ਦੌਰਾਨ ਜੰਮੂ ਕਸ਼ਮੀਰ ਦੇ ਬਹੁਤ ਸਾਰੇ ਲੀਡਰਾਂ ਨੂੰ ਹਿਰਾਸਤ 'ਚ ਲਿਆ ਗਿਆ ਸੀ।
Mehbooba Mufti
ਜੰਮੂ ਕਸ਼ਮੀਰ: ਸਾਬਕਾ ਜੰਮੂ-ਕਸ਼ਮੀਰ ਦੀ ਮੁੱਖ ਮੰਤਰੀ ਅਤੇ ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀਡੀਪੀ) ਦੀ ਪ੍ਰਧਾਨ ਮਹਿਬੂਬਾ ਮੁਫਤੀ ਨੂੰ 463 ਦਿਨਾਂ ਦੀ ਨਜ਼ਰਬੰਦੀ ਤੋਂ ਬਾਅਦ ਅੱਜ ਰਿਹਾਅ ਕਰ ਦਿੱਤਾ ਗਿਆ ਹੈ। ਉਸ ਨੂੰ ਅਗਸਤ 2019 ਵਿਚ ਪੀਐਸਏ ਅਧੀਨ ਲਿਆ ਗਿਆ ਸੀ।
ਗੌਰਤਲਬ ਹੈ ਕਿ ਕੇਂਦਰ ਦੀ ਮੋਦੀ ਸਰਕਾਰ ਵਲੋਂ ਧਾਰਾ 370 ਹਟਾਏ ਜਾਣ ਦੌਰਾਨ ਜੰਮੂ ਕਸ਼ਮੀਰ ਦੇ ਬਹੁਤ ਸਾਰੇ ਲੀਡਰਾਂ ਨੂੰ ਹਿਰਾਸਤ 'ਚ ਲਿਆ ਗਿਆ ਸੀ। ਮਹਿਬੂਬਾ ਮੁਫ਼ਤੀ ਉਨ੍ਹਾਂ ਵਿੱਚੋਂ ਇੱਕ ਸੀ। ਸੂਬੇ ਵਿਚ ਜਲਦੀ ਹੀ ਪੰਚਾਇਤ ਉਪ ਚੋਣਾਂ ਹੋਣ ਵਾਲੀਆਂ ਹਨ।