ਸਿੱਖਾਂ ਦੇ ਘਰਾਂ ਨੂੰ ਉਜੜਨ ਤੋਂ ਬਚਾਉਣ ਲਈ ਸ਼ਿਲੌਂਗ ਪਹੁੰਚੇ Manjinder Singh Sirsa

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

'ਸਾਡੀ ਗਿਣਤੀ ਘੱਟ ਜ਼ਰੂਰ ਹੈ, ਪਰ ਅਸੀਂ ਅਖ਼ੀਰ ਤੱਕ ਸਰਕਾਰ ਖ਼ਿਲਾਫ਼ ਲੜਾਂਗੇ' 

Manjinder Sirsa

 

ਸ਼ਿਲੌਂਗ (ਹਰਦੀਪ ਸਿੰਘ ਭੋਗਲ) - ਭਾਜਪਾ ਨਾਲ ਗੱਠਜੋੜ ਵਾਲੀ ਮੇਘਾਲਿਆ ਸਰਕਾਰ ਵਲੋਂ ਮੁੜ ਤੋਂ ਸ਼ਿਲਾਂਗ ਦੀ ਪੰਜਾਬੀ ਬਸਤੀ ਦੀ ਜ਼ਮੀਨ ਨੂੰ ਇਕ ਹਫ਼ਤੇ ਦੇ ਅੰਦਰ ਐਕਵਾਇਰ ਕਰਨ ਦੀ ਕੀਤੀ ਜਾ ਰਹੀ ਤਿਆਰੀ ਨਾਲ ਪੰਜਾਬੀ ਬਸਤੀ, ਬੜਾ ਬਾਜ਼ਾਰ ਵਿਚ ਪਿਛਲੇ ਦੋ ਸੌ ਸਾਲ ਤੋਂ ਰਹਿ ਰਹੇ ਗ਼ਰੀਬ ਸਿੱਖਾਂ ਤੇ ਪੰਜਾਬੀਆਂ (ਦਲਿਤਾਂ) ‘ਤੇ ਮੁੜ ਉਜਾੜੇ ਦੀ ਤਲਵਾਰ ਲਟਕ ਗਈ ਹੈ ਤੇ ਇਸ ਮਸਲੇ ਨੂੰ ਲੈ ਕੇ ਸਪੋਕਸਮੈਨ ਦੀ ਟੀਮ ਨੇ ਸ਼ਿਲੌਂਗ ਤੋਂ ਗਾਊਂਡ ਰਿਪੋਰਟ ਕੀਤੀ ਤੇ ਉੱਥੇ ਉਚੇਚੇ ਤੌਰ 'ਤੇ ਮਨਜਿੰਦਰ ਸਿਰਸਾ ਵੀ ਪਹੁੰਚੇ ਹੋਏ ਸਨ ਜਿਨ੍ਹਾਂ ਨਾਲ ਇਸ ਮਸਲੇ 'ਤੇ ਗੱਲਬਾਤ ਕੀਤੀ ਗਈ। ਗੱਲਬਾਤ ਕਰਦਿਆਂ ਸਿਰਸਾ ਨੇ ਕਿਹਾ ਇੱਥੋ ਦੀ ਸਰਕਾਰ ਦੀ ਇਕੋ-ਇਕ ਮਨਸ਼ਾ ਹੈ ਕਿ ਇਹ ਸਾਨੂੰ ਆਹਮਣੇ ਸਾਹਮਣੇ ਲੈ ਕੇ ਆਉਣਾ ਚਾਹੁੰਦੀ ਹੈ ਤੇ ਉੱਥੋ ਦੀ ਜੋ ਲੋਕਲ ਖਾਸੀ ਕਮਿਊਨਟੀ ਹੈ

ਉਸ ਨਾਲ ਸਾਨੂੰ ਭਿੜਾਉਣਾ ਚਾਹੁੰਦੇ ਨੇ ਤੇ ਇਹ ਉਹਨਾਂ ਨੂੰ ਇਹ ਸੰਦੇਸ਼ ਦੇ ਰਿਹਾ ਕਿ ਅਸੀਂ ਇਹ ਜਗ੍ਹਾ ਖਾਲੀ ਕਰਵਾਉਣਾ ਚਾਹੁੰਦੇ ਹਾਂ। ਸਾਡੀ ਉਹਨਾਂ ਨਾਲ ਲੜਾਈ ਕਰਵਾ ਕੇ ਇਹ ਇਸ ਨੂੰ ਫਿਰਕੂ ਰੰਗਤ ਦੇ ਕੇ ਚੋਣਾਂ ਜਿੱਤਣ ਦੀ ਇਕ ਸਾਜ਼ਿਸ਼ ਹੈ। ਸਾਨੂੰ ਇਕ ਚੋਗੇ ਵਾਂਗ ਵਰਤਿਆ ਜਾ ਰਿਹਾ ਹੈ ਤੇ ਇਹ ਉਹਨਾਂ ਦੀ ਮਾਨਸਿਕਤਾ ਹੈ। ਸਿਰਸਾ ਨੇ ਕਿਹਾ ਕਿ ਇਹ ਪਹਿਲਾਂ ਕੰਮ ਹੀ ਅਜਿਹ ਕਰਨ ਜਾ ਰਹੇ ਨੇ ਤੇ ਜੇ ਦੇਸ਼ ਦਾ ਕਾਨੂੰਨ ਉਹਨਾਂ ਲਈ ਲਾਗੂ ਹੈ ਤਾਂ ਸਾਡੇ ਲਈ ਵੀ ਹੈ। ਵੰਡ ਤੋਂ ਲੈ ਕੇ ਲੀਗਲ ਪ੍ਰੋਵੀਜ਼ਨ ਨੇ ਕਿਹਾ ਕਿ ਜੋ ਵਿਅਕਤੀ ਲੀਗਲ ਪੁਜੀਸ਼ਨ 'ਚ ਹੈ ਉਸ ਨੂੰ ਡਿਸਪੋਜੈਂਸ ਨਹੀਂ ਕੀਤਾ ਜਾ ਸਕਦਾ।

ਇਹ ਸਭ 1867 ਤੋਂ ਲੈ ਕੇ ਜੋ ਇੱਥੋ ਦੇ ਸੀਐੱਮ ਵੀਲੀਅਮ ਨੇ ਲਿਖਤੀ ਤੌਰ 'ਤੇ ਦੱਸਿਆ ਤੇ ਜੋ 2008 ਵਿਚ ਵੀ ਜੋ ਇਸ ਕੁਰਸੀ 'ਤੇ ਬੈਠਾ ਉਸ ਨੇ ਵੀ ਲਿਖ ਕੇ ਦਿੱਤਾ ਕਿ ਸਾਡੇ ਜੋ ਵਡੇਰੇ ਹਨ 1800 ਤੋਂ ਲੈ ਕੇ ਵੀ ਸਾਡੇ ਕੋਲ ਸੀ। ਅਸੀਂ ਵੀ ਇਹਨਾਂ ਨੂੰ ਅਲਾਟਮੈਂਟ ਪੇਪਰ 'ਤੇ ਦਿੱਤੀ ਸੀ ਅਸੀਂ ਉਹਨਾਂ ਨੂੰ ਮਲਕੀਅਤ ਨਹੀਂ ਪਰ ਜੋ ਜਗ੍ਹਾਂ ਹੈ ਉਹ ਇਨ੍ਹਾਂ ਕੋਲ ਹੀ ਰਹੇਗੀ ਪੱਕੀ ਤੇ ਅਸੀਂ ਉਹਨਾਂ ਨੂੰ ਇਹ ਜਗ੍ਹਾ ਪੱਕੇ ਤੌਰ 'ਤੇ ਹੀ ਦਿੱਤੀ ਸੀ। ਇਹ ਸਭ ਉਹਨਾਂ ਨੇ ਲਿਖਤ ਵਿਚ ਦਿੱਤਾ ਤੇ ਫਿਰ ਅਸੀਂ ਹਾਈਕੋਰਟ ਵਿਚ ਗਏ । ਪਹਿਲਾਂ ਗੁਰਜੀਤ ਸਿੰਘ ਜੀ ਪ੍ਰਦਾਨ ਸੀ ਉਹਨਾਂ ਨੇ ਆਪ ਇਸ ਮਸਲੇ 'ਤੇ ਸਟੇਅ ਲਿਆ ਤੇ ਜਦੋਂ ਸਾਨੂੰ ਪਤਾ ਲੱਗਾ ਅਸੀਂ ਪ੍ਰੈਕਟੀਕਲ ਕੋਰਟ 'ਚ ਗਏ ਤੇ 2019 ਵਿਚ ਸਟੇਅ ਲਿਆ।

ਕੋਰਟ ਨੇ ਸਟੇਅ ਗਿੱਤਾ ਕਿ ਜੋ ਐੱਚਐੱਲਸੀ ਰਿਪੋਰਟ ਬਣਾਈ ਹੈ ਤੇ ਉਹ ਰਿਪੋਰਟ ਜੋ ਮਰਜ਼ੀ ਦੇਵੇ ਪਰ ਰਿਪੋਰਟ ਦਵੇਗੀ ਤੇ ਇਹਨਾਂ ਨੂੰ ਵਿਕਟ ਨਹੀਂ ਕਰਵਾਏਗੀ। ਜਦੋਂ ਅਸੀਂ 2018 ਵਿਚ ਆਏ ਹਾਂ ਗੁਰਜੀਤ ਸਿੰਘ ਜੀ ਨਾਲ ਬੈਠੇ ਸੀ ਤੇ ਮੁੱਖ ਮੰਤਰੀ ਨਾਲ ਬੈਠ ਕੇ ਕੁਨਾਟ ਸੰਘਵਾਂ ਨਾਲ ਮੀਟਿੰਗ ਹੋਈ ਤੇ ਉਹਨਾਂ ਨੇ ਸਾਨੂੰ ਕਿਹਾ ਕਿ ਜਗ੍ਹਾ ਦੇ ਬਦਲੇ ਜਗ੍ਹਾ ਲੈ ਲਓ ਤੇ ਫਿਰ ਅਸੀਂ ਕਿਹਾ ਕਿ ਜਗ੍ਹਾ ਲੈਣੀ ਹੈ ਜਾਂ ਨਹੀਂ ਇਹ ਤਾਂ ਬੈਠ ਕੇ ਗੱਲਬਾਤ ਕਰ ਕੇ ਕੀਤਾ ਜਾਵੇਗਾ। ਉਙਨਾਂ ਕਿਹਾ ਕਿ ਜੇ ਸਾਡੀ ਮਲਕੀਅਤ ਹੈ ਵੀ ਤਾਂ ਤੁਸੀਂ ਸਾਨੂੰ ਧੱਕੇ ਨਾਲ ਬਾਹਰ ਨਾ ਕੱਢੋ, ਜੇ ਤੁਸੀਂ ਜਗ੍ਹਾਂ ਦੇਣ ਨੂੰ ਤਿਆਰ ਹੋ ਤਾਂ ਤੁਸੀਂ ਇਕ ਪ੍ਰਪੋਸਲ ਦੇ ਦਿਓ ਕਿ ਇੱਦਾਂ ਜਗ੍ਹਾ ਦੇਣੀ ਜਾਂ ਕਿਵੇਂ ਮੰਨਣਾ ਜਾਂ ਨਾ ਮੰਨਣਾਂ ਉਹ ਸਾਡੀ ਮਰਜ਼ੀ ਹੈ।

ਤੇ ਉਸ ਸਮੇਂ ਜੋ ਪਾਵਰ ਹਾਈ ਕਮੇਟੀ ਬਣੀ ਸੀ ਉਹ ਸਾਨੂੰ ਕੱਢਣ ਲਈ ਨਹੀਂ ਬਣੀ ਸੀ। ਇਹ ਕਮੇਟੀ ਇਸ ਲਈ ਬਣੀ ਸੀ ਕਿ ਦੋਵਾਂ ਪੱਖਾਂ ਦੀ ਗੱਲ ਸੁਣ ਕੇ ਇਸ ਦਾ ਹੱਲ ਲੱਭਿਆ ਜਾਵੇ। ਇਸ ਤੋਂ ਬਾਅਦ ਜਦੋਂ ਅਸੀਂ ਦਿੱਲੀ 'ਚ ਮਿਲੇ ਤਾਂ ਉਸ ਸਮੇਂ ਸੁਖਬੀਰ ਬਾਦਲ ਤੇ ਹਰਸਿਮਰਤ ਬਾਦਲ ਸਾਡੇ ਨਾਲ ਸੀ ਤੇ ਗੁਰਜੀਤ ਸਿੰਘ ਨੂੰ ਵੀ ਬੁਲਾਇਆ ਗਿਆ ਤੇ ਮੁੱਖ ਮੰਤਰੀ ਨੇ ਅਪਣੇ ਸਾਰੇ ਮੰਤਰੀ ਬੁਲਾ ਰੱਖੇ ਸਨ ਤੇ ਮੈਨੂੰ ਅੱਜ ਯਾਦ ਕਰਵਾਇਆ ਗਿਆ ਕਿ ਉਸ ਸਮੇਂ ਮੀਟਿੰਗ ਵਿਚ ਨਲਿਨ ਕੋਹਲੀ ਵੀ ਮੌਜੂਦ ਸਨ ਜੋ ਕਿ ਉਸ ਸਮੇਂ ਭਾਜਪਾ ਦੇ ਹੇਠਾਂ ਪ੍ਰਭਾਰੀ ਸਨ। ਉਹਨਾਂ ਦੇ ਹੇਠਾਂ ਮੀਟਿੰਗ ਹੋਈ ਤੇ ਉਹਨਾਂ ਨੇ ਇਹ ਮਨਜ਼ੂਰ ਵੀ ਕੀਤਾ ਕਿ ਕੋਈ ਵੀ ਗੈਰਕਾਨੂੰਨੀ ਤਰੀਕੇ ਨਾਲ ਜੇ ਕਮੇਟੀ ਬਣਾਈ ਗਈ ਹੈ ਇਸ ਕਮੇਟੀ ਕੋਲ ਰਿਪੋਰਟ ਦੇਣ ਤੋਂ ਇਲਾਵਾ ਹੋਰ ਕੋਈ ਅਧਿਕਾਰ ਨਹੀਂ ਹੈ ਇਸ ਵਿਚ ਵੀ ਛੋਟ ਹੈ।

 ਮੂੰਹ ਜ਼ੁਬਾਨੀ ਗੱਲ ਕੀਤੀ ਦੀ ਵਾਅਦਾ ਖਿਲਾਫ਼ੀ ਕੀਤੀ ਗਈ ਤੇ ਲਿਖਤੀ ਤੌਰ ਦੀ ਵੀ ਵਾਅਦਾ ਖਿਲਾਫ਼ੀ ਕੀਤੀ ਗਈ। ਕੋਰਟ ਦੇ ਆਰਡਰ ਅੰਦਰ ਵੀ ਗੱਲ ਨਾ ਮੰਨਣ ਦੀ ਤਿਆਰੀ ਤੇ ਅੰਤ ਵਿਚ ਜੋ ਹੁਣ ਵਾਲਾ ਕਿੰਗ ਹੈ ਉਹ ਬਿਮਾਰ ਹੈ ਤੇ ਜੋ ਹੁਣ ਵਰਕਿੰਗ ਸੀਐੱਮ ਵਿਲੀਅਮ ਹੈ  ਉਸ ਨੂੰ ਇਹ ਕਹਿ ਕਿ ਸਾਨੂੰ ਉਹਨਾਂ ਨੇ ਲਿਖ ਕੇ ਦੇ ਦਿੱਤਾ ਕਿ ਜੋ ਇਹ ਪਟਾ ਹੈ ਉਹ ਅਸੀਂ ਰੱਦ ਕਰ ਕੇ ਸਰਕਾਰ ਨੂੰ ਦੇ ਦਿੱਤਾ ਹੈ। ਇਸ ਤਰ੍ਹਾਂ ਪਟੇ ਰੱਦ ਨਹੀਂ ਹੁੰਦੇ ਤੇ ਜੋ ਹੋਣ ਵੀ ਲੱਗ ਗਏ ਤਾਂ ਬਾਕੀ ਵੀ ਕਰ ਲੈਣਗੇ। ਉਹਨਾਂ ਕਿਹਾ ਕਿ ਇਹ ਜੋ ਪਾਰਲੀਮੈਂਟ ਹਾਊਸ ਹੈ ਇਹ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜ਼ਮੀਨ 'ਚ ਹੈ।

ਇਹ ਜੋ ਜਗ੍ਹਾ ਤੁਹਾਡੀ ਜਾਣਕਾਰੀ ਲਈ ਇਹ ਰਾਏਸਿਨ੍ਹਾ ਪਿੰਡ ਹੈ ਤੇ ਜੋ ਇਹ ਰਾਸ਼ਟਰਪਤੀ ਭਵਨ ਬਣਾਇਆ ਹੈ ਇਸ ਦੀ ਜ਼ਮੀਨ ਵੀ ਸਾਡੇ ਤੋਂ ਹੀ ਅਕੁਵਾਇਰ ਕੀਤੀ ਹੈ ਤੇ ਇਸ ਦੇ ਵਜ਼ਨ ਵਿਚ ਸਾਨੂੰ ਹੋਰ ਜਗ੍ਹਾ ਜ਼ਮੀਨ ਦਿੱਤੀ ਤੇ ਅੱਜ ਅਸੀਂ ਵੀ ਕਹਿ ਦਿੰਦੇ ਹਾਂ ਕਿ ਅਸੀਂ ਤਾਂ ਮੁੱਕਰ ਗਏ ਤੇ ਅਸੀਂ ਮਨ੍ਹਾਂ ਕਰ ਦਿੱਤਾ ਤੇ ਹੁਣ ਅਸੀਂ ਕਿਸੇ ਹੋਰ ਨੂੰ ਪਟਾ ਦੇ ਦਿੱਤਾ ਤੇ ਹੁਣ ਜ਼ਮੀਨ ਉਸ ਦੀ ਹੋ ਗਈ ਤੇ ਇਸ ਤਰ੍ਹਾਂ ਤਾਂ ਫਿਰ ਰਾਸ਼ਟਰਪਤੀ ਭਵਨ ਸਾਡਾ ਹੋ ਜਾਏਗਾ। ਉਹਨਾਂ ਦਾ ਮੁੱਖ ਉਦੇਸ਼ ਇਹ ਜ਼ਮੀਨ ਖਾਲੀ ਕਰਵਾਉਣਾ ਨਹੀਂ ਸਾਨੂੰ ਭਿੜਾਉਣਾ ਹੈ, ਵੱਧ ਗਿਣਤੀ ਨੂੰ ਇਹ ਦਿਖਾਉਣਾ ਹੈ ਕਿ ਅਸੀਂ ਤਾਂ ਜ਼ਮੀਨ ਖਾਲੀ ਕਰਵਾ ਰਹੇ ਹਾਂ ਇਹ ਕਰਨ ਨਹੀਂ ਦੇ ਰਹੇ। ਇਹ ਇਕ ਦੂਜੇ ਨਾਲ ਭਿੜ ਤੇ ਚੋਣਾਂ ਦਾ ਸਮਾਂ ਹੈ ਤੇ ਵੋਟਾਂ ਪੈ ਜਾਣਗੀਆਂ ਤੇ ਸਾਡੇ ਇਕ ਦੋ ਬੰਦਿਆਂ ਨੂੰ ਵੀ ਮਰਵਾ ਦੇਣਗੇ ਜਿਸ ਤਰ੍ਹਾਂ ਯੂਪੀ 'ਚ ਹੋ ਕੇ ਹਟਿਆ।

ਸਿਰਸਾ ਨੇ ਕਿਹਾ ਕਿ ਹੁਣ ਖੇਡ ਇਹ ਖੇਡੀ ਜਾ ਰਹੀ ਹੈ ਜੋ ਵੀ ਆਉਂਦਾ ਪਹਿਲਾਂ ਆਇਆ ਕਹਿੰਦਾ 300 ਯੂਨਿਟ ਬਿਜਲੀ ਮੁਫ਼ਤ, ਦੂਜਾ ਆਇਆ ਉਸ ਨੇ 400 ਯੂਨਿਟ ਬਿਜਲੀ ਮੁਫ਼ਤ ਕਹਿ ਦਿੱਤਾ ਤੇ ਤੀਜਾ ਕਹਿੰਦਾ ਸਾਰੀ ਬਿਜਲੀ ਮੁਫ਼ਤ ਹੈ ਤੇ ਹੁਣ ਇਹਨਾਂ ਦਾ ਟੀਚਾ ਇਹ ਹੈ ਕਿ ਜਿੱਥੇ ਵੱਧ ਗਿਣਤੀ ਸਿੱਖ ਬੈਠੇ ਹਨ ਉੱਥੇ ਦੋ-ਚਾਰ ਸਿੱਖਾਂ ਨੂੰ ਮਰਵਾਓ ਤੇ ਵੋਟਾਂ ਲੈ ਲਓ। ਇਹ ਸਭ ਇਕ ਟੋਵਾਂ ਲੈਂ ਦਾ ਕੰਮ ਹੈ ਉਸ ਤੋਂ ਇਲਾਵਾ ਤਾਂ ਇਹਨਾਂ ਨੂੰ ਕੋਈ ਲੈਣਾ-ਦੇਣਾ ਨਹੀਂ। ਮਨਜਿੰਦਰ ਸਿਰਸਾ ਨੇ ਕਿਹਾ ਕਿ ਅਸੀਂ ਹੈਰਾਨ ਹਾਂ ਕਿ ਅੱਜ ਦੇਸ਼ ਦੀ ਸਰਕਾਰ ਵੀ ਚੁੱਪ ਬੈਠੀ ਹੈ ਤੇ ਇਹ ਉਹਨਾਂ ਨੂੰ ਭਾਉਂਦਾ ਹੈ ਤੇ ਸਾਨੂੰ ਜਦੋਂ ਕੋਈ ਕੁੱਟਦਾ ਹੈ ਤਾਂ ਹਰ ਘਰ ਵਿਚ ਮਠਿਆਈ ਵੰਡੀ ਜਾਂਦਾ ਹੈ। ਲੋਕ ਇਸ ਮਾਨਸਿਕਤਾ ਨਾਲ ਜੀਣਗੇ ਕਿ ਜੇ ਕਿਤੇ ਘੱਟ ਗਿਣਤੀ ਨਾਲ ਧੱਕਾ ਹੋ ਵੀ ਰਿਹਾ ਹੈ ਤਾਂ ਵੱਧ ਗਿਣਤੀ ਦੇ ਲੋਕ ਚੁੱਪ ਕਰ ਜਾਣਗੇ। ਅੱਜ ਕਿਸ ਗੱਲ ਪਿੱਛੇ ਧੱਕਾ ਹੋ ਰਿਹਾ ਕਿਉਂਕਿ ਅੱਜ ਘੱਟ ਗਿਣਤੀ ਨਾਲ ਧੱਕਾ ਹੋ ਰਿਹਾ  ਤੇ ਅਸੀਂ ਹਰ ਜਗ੍ਹਾ ਹੀ ਘੱਟ ਗਿਣਤੀ ਵਿਚ ਹਾਂ।

ਸਿਰਸਾ ਨੇ ਕਿਹਾ ਕਿ ਜੇ ਮੈਨੂੰ ਤੁਹਾਨੂੰ 2018 ਦੀ ਉਸ ਰਾਤ ਦੀ ਗੱਲ ਦੱਸਾਂ ਤਾਂ ਜਦੋਂ ਅਸੀਂ ਰਾਤ ਨੂੰ ਇੱਥੇ ਪਹੁੰਚੇ ਤਾਂ ਕਰਫਿਊ ਲੱਗਾ ਹੋਇਆ ਸੀ ਬੁਰੇ ਹਾਲਾਤ ਸਨ ਤੇ ਸਾਰੀ ਕਮਿਊਨਟੀ ਇਕੱਠੀ ਹੋਈ ਸੀ ਤੇ ਅਸੀਂ ਪਹੁੰਚੇ ਤੇ ਜੈਕਾਰੇ ਲਗਾਏ ਤੇ ਕਿਹਾ ਕਿ ਚਾਹੇ ਅਸੀਂ ਥੋੜ੍ਹੇ ਹਾਂ ਪਰ ਤੁਹਾਡੇ ਨਾਲ ਖੜ੍ਹੇ ਹਾਂ। ਲੜਾਂਗੇ ਮਰਾਂਗੇ ਪਰ ਤੁਹਾਡੇ ਨਾਲ ਖੜ੍ਹੇ ਹਾਂ। ਸਰਕਾਰ ਨੂੰ ਰਾਤੋ-ਰਾਤ ਸਮਝ ਆ ਗਿਆ ਤੇ ਸਵੇਰੇ 11 ਵਜੇ ਮੁੱਖ ਮੰਤਰੀ ਨੇ ਕਹਿ ਦਿੱਤਾ ਸੀ ਕਿ ਬੈਠ ਕੇ ਗੱਲ ਕਰ ਲਓ। ਹੁਣ ਵੀ ਮੈਂ ਮੁੱਖ ਮੰਤਰੀ ਨੂੰ ਕਿਹਾ ਹੈ ਟਵੀਟ ਕਰ ਕੇ ਵੀ ਤੇ ਵਟਸਐਪ 'ਤੇ ਮੈਸੇਜ ਕਰ ਕੇ ਵੀ ਕਿ ਇਹ ਕੰਮ ਨਾ ਕਰਿਓ ਇਸ ਐਕਸ਼ਨ ਦਾ ਰਿਐਕਸ਼ਨ ਦੁਨੀਆਂ ਭਰ ਵਿਚ ਹੋਵੇਗਾ ਇਸ ਭੁਲੇਖੇ 'ਚ ਨਾ ਰਿਹੋ। ਉਹਨਾਂ ਕਿ ਕਿ ਇਸ ਵਾਰ ਵੀ ਸਰਕਾਰ ਨਾਲ ਗੱਲ ਕਰਾਂਗੇ ਕਾਨੂੰਨੀ ਸਾਰੇ ਤਰੀਕੇ ਅਪਣਾਵਾਂਗੇ ਪਰ ਜਗ੍ਹਾ ਨਹੀਂ ਖਾਲੀ ਹੋਣ ਦੇਵਾਂਗੇ ਜੋ ਕੁੱਝ ਮਰਜ਼ੀ ਕਰਨਾ ਪਵੇ ਅਸੀਂ ਪਿੱਛੇ ਨਹੀਂ ਹਟਾਂਗੇ।