Dodorant ਦੀ ਸਪ੍ਰੇਅ ਮੋਮਬੱਤੀ ਨਾਲ ਟਕਰਾਉਣ 'ਤੇ ਹੋਇਆ ਧਮਾਕਾ, ਬਿਲਡਿੰਗ ਸੜ ਕੇ ਸੁਆਹ 

ਏਜੰਸੀ

ਖ਼ਬਰਾਂ, ਰਾਸ਼ਟਰੀ

ਅੱਗ ਬੁਝਾਉਣ ਲਈ 70 ਫਾਇਰਫਾਈਟਰ ਬੁਲਾਏ ਗਏ

Teenager accidentally sparks fire as his deodorant hits candle and ‘explodes’

 

ਨਵੀਂ ਦਿੱਲੀ - ਇੱਕ ਲੜਕੀ ਨੇ ਬੁੱਧਵਾਰ ਨੂੰ ਲੰਡਨ ਦੇ ਇੱਕ ਟਾਵਰ ਬਲਾਕ ਵਿਚ ਕਥਿਤ ਤੌਰ 'ਤੇ ਅੱਗ ਲਗਾ ਦਿੱਤੀ ਜਦੋਂ ਉਸ ਦੇ ਡੀਓਡੋਰੈਂਟ ਦੀ ਸਪਰੇਅ ਮੋਮਬੱਤੀ ਨਾਲ ਟਕਰਾ ਗਈ। ਅੱਗ ਬੁਝਾਉਣ ਲਈ 70 ਫਾਇਰਫਾਈਟਰ ਬੁਲਾਏ ਗਏ। 13 ਸਾਲਾ ਅਤਰਿਨ ਬੇਹਜ਼ਾਦੀ ਆਪਣੇ ਬੈਡਰੂਮ ਵਿੱਚ ਡੀਓਡੋਰੈਂਟ ਲਗਾ ਰਿਹਾ ਸੀ ਜਦੋਂ ਸਪਰੇਅ ਚਲਦੀ ਮੋਮਬੱਤੀ ਨਾਲ ਟਕਰਾਈ ਤਾਂ ਅਚਾਨਕ ਧਮਾਕਾ ਹੋ ਗਿਆ। ਧਮਾਕੇ ਵਿੱਚ ਲੜਕੇ ਦੀਆਂ ਬਾਹਾਂ ਅਤੇ ਪੇਟ ਸੜ ਗਿਆ ਅਤੇ ਬੈਟਰਸੀ ਟਾਵਰ ਵਿਚ ਪੂਰਾ ਘਰ ਜਲ ਕੇ ਤਬਾਹ ਹੋ ਗਿਆ। 

ਪੈਰਾਮੈਡਿਕਸ ਨੇ ਲੜਕੇ ਨੂੰ ਤੁਰੰਤ ਹਸਪਤਾਲ ਪਹੁੰਚਾਇਆ, ਜਦੋਂ ਕਿ ਟਾਵਰ ਬਲਾਕ ਵਿਚ ਰਹਿਣ ਵਾਲੇ ਕਈ ਹੋਰ ਵਸਨੀਕਾਂ ਨੂੰ ਬਾਹਰ ਕੱਢਿਆ ਗਿਆ। ਬਲਾਕ ਦੇ ਸਿਖਰ ਤੋਂ ਅੱਗ ਦੀਆਂ ਲਪਟਾਂ ਕਾਫ਼ੀ ਤੇਜ਼ ਸਨ ਤੇ ਧੂਆਂ ਵੀ ਚਾਰੇ ਪਾਸੇ ਫੈਲ ਗਿਆ।