ਭਾਰਤ ਨੇ ਕੈਨੇਡਾ ਦੇ 6 ਡਿਪਲੋਮੈਟਾਂ ਨੂੰ ਕਢਿਆ
19 ਅਕਤੂਬਰ ਨੂੰ ਰਾਤ 11:59 ਵਜੇ ਜਾਂ ਇਸ ਤੋਂ ਪਹਿਲਾਂ ਭਾਰਤ ਛੱਡਣ ਲਈ ਕਿਹਾ ਗਿਆ
Representative Image.
ਨਵੀਂ ਦਿੱਲੀ : ਭਾਰਤੀ ਹਾਈ ਕਮਿਸ਼ਨਰ ਅਤੇ ਕੁੱਝ ਹੋਰ ਅਧਿਕਾਰੀਆਂ ਨੂੰ ਕੈਨੇਡਾ ਤੋਂ ਵਾਪਸ ਬੁਲਾਏ ਜਾਣ ਦੇ ਕੁੱਝ ਘੰਟਿਆਂ ਬਾਅਦ ਭਾਰਤ ਨੇ ਸੋਮਵਾਰ ਨੂੰ ਕੈਨੇਡਾ ਦੇ 6 ਡਿਪਲੋਮੈਟਾਂ ਨੂੰ ਕੱਢਣ ਦਾ ਐਲਾਨ ਕੀਤਾ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਕੈਨੇਡਾ ਦੇ ਡਿਪਲੋਮੈਟਾਂ ਨੂੰ 19 ਅਕਤੂਬਰ ਨੂੰ ਰਾਤ 11:59 ਵਜੇ ਜਾਂ ਇਸ ਤੋਂ ਪਹਿਲਾਂ ਭਾਰਤ ਛੱਡਣ ਲਈ ਕਿਹਾ ਗਿਆ ਹੈ।
ਇਹ ਵੀ ਪੜ੍ਹੋ : ਭਾਰਤ ਅਤੇ ਕੈਨੇਡਾ ਵਿਚਕਾਰ ਫਿਰ ਵਧਿਆ ਵਿਵਾਦ, ਭਾਰਤ ਨੇ ਕੈਨੇਡਾ ’ਚ ਅਪਣੇ ਹਾਈ ਕਮਿਸ਼ਨਰ ਨੂੰ ਵਾਪਸ ਸੱਦਣ ਦਾ ਕੀਤਾ ਫੈਸਲਾ
ਜਿਨ੍ਹਾਂ ਡਿਪਲੋਮੈਟਾਂ ਨੂੰ ਕਢਿਆ ਗਿਆ ਹੈ, ਉਨ੍ਹਾਂ ਵਿਚ ਕਾਰਜਕਾਰੀ ਹਾਈ ਕਮਿਸ਼ਨਰ ਸਟੀਵਰਟ ਰਾਸ ਵ੍ਹੀਲਰ, ਡਿਪਟੀ ਹਾਈ ਕਮਿਸ਼ਨਰ ਪੈਟ੍ਰਿਕ ਹੇਬਰਟ, ਫਸਟ ਸੈਕਟਰੀ ਮੈਰੀ ਕੈਥਰੀਨ ਜੋਲੀ ਅਤੇ ਫਸਟ ਸੈਕਟਰੀ ਲੈਨ ਰਾਸ ਡੇਵਿਡ ਟ੍ਰਾਈਟਸ ਸ਼ਾਮਲ ਹਨ। ਹੋਰ ਦੋ ਡਿਪਲੋਮੈਟ ਫਸਟ ਸੈਕਟਰੀ ਐਡਮ ਜੇਮਜ਼ ਚੁਈਪਕਾ ਅਤੇ ਫਸਟ ਸੈਕਟਰੀ ਪੌਲਾ ਓਰਜ਼ੁਏਲਾ ਹਨ।