Maharashtra News: ਮਹਾਰਾਸ਼ਟਰ ਸਰਕਾਰ ਦਾ ਵੱਡਾ ਫ਼ੈਸਲਾ, ਹੁਣ ਰਤਨ ਟਾਟਾ ਦੇ ਨਾਂ ਨਾਲ ਜਾਣੀ ਜਾਵੇਗੀ 'ਮਹਾਰਾਸ਼ਟਰ ਸਟੇਟ ਸਕਿੱਲ ਯੂਨੀਵਰਸਿਟੀ'
ਯੂਨੀਵਰਸਿਟੀ ਦਾ ਨਾਂ ਬਦਲ ਕੇ 'ਰਤਨ ਟਾਟਾ ਮਹਾਰਾਸ਼ਟਰ ਸਟੇਟ ਸਕਿੱਲ ਯੂਨੀਵਰਸਿਟੀ' ਕਰਨ ਦਾ ਐਲਾਨ
Now Ratan Tata will be known as 'Maharashtra State Skill University' News
Now Ratan Tata will be known as 'Maharashtra State Skill University' News: ਮਹਾਰਾਸ਼ਟਰ ਸਰਕਾਰ ਨੇ ਰਤਨ ਟਾਟਾ ਨੂੰ ਸ਼ਰਧਾਂਜਲੀ ਦਿੰਦੇ ਹੋਏ ਵੱਡਾ ਐਲਾਨ ਕੀਤਾ ਹੈ। ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਸਰਕਾਰ ਨੇ 'ਮਹਾਰਾਸ਼ਟਰ ਸਟੇਟ ਸਕਿੱਲ ਯੂਨੀਵਰਸਿਟੀ' ਦਾ ਨਾਂ ਬਦਲ ਕੇ 'ਰਤਨ ਟਾਟਾ ਮਹਾਰਾਸ਼ਟਰ ਸਟੇਟ ਸਕਿੱਲ ਯੂਨੀਵਰਸਿਟੀ' ਕਰਨ ਦਾ ਫੈਸਲਾ ਕੀਤਾ ਹੈ।
ਸੂਬਾ ਸਰਕਾਰ ਦੇ ਇਸ ਫ਼ੈਸਲੇ ਦੀ ਹਰ ਪਾਸੇ ਸ਼ਲਾਘਾ ਹੋ ਰਹੀ ਹੈ। ਦੱਸ ਦੇਈਏ ਕਿ ਦੇਸ਼ ਦੇ ਮਸ਼ਹੂਰ ਉਦਯੋਗਪਤੀ ਰਤਨ ਟਾਟਾ ਦਾ ਕੁਝ ਦਿਨ ਪਹਿਲਾਂ ਦਿਹਾਂਤ ਹੋ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਸ਼ਰਧਾਂਜਲੀ ਵਜੋਂ ਯੂਨੀਵਰਸਿਟੀ ਦਾ ਨਾਮ ਬਦਲ ਦਿੱਤਾ ਗਿਆ ਸੀ। ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਕਿਹਾ ਕਿ ਮਹਾਰਾਸ਼ਟਰ ਸਰਕਾਰ ਸਟੇਟ ਸਕਿੱਲ ਯੂਨੀਵਰਸਿਟੀ ਦਾ ਨਾਂ ਰਤਨ ਟਾਟਾ ਦੇ ਨਾਂ 'ਤੇ ਰੱਖੇਗੀ।