ਨਸ਼ੇ 'ਚ ਧੁਤ ਮਹਿਲਾ ਯਾਤਰੀ ਨੇ ਮੰਗੀ ਹੋਰ ਸ਼ਰਾਬ, ਮਨ੍ਹਾ ਕਰਨ 'ਤੇ ਚਿਹਰੇ 'ਤੇ ਥੁਕਿਆ
ਏਅਰ ਇੰਡੀਆ ਦੀ ਲੰਡਨ - ਮੁੰਬਈ ਉਡਾਣ ਵਿਚ ਕੈਬਿਨ ਕਰੂ ਦੇ ਨਾਲ ਬਦਤਮੀਜ਼ੀ ਨਾਲ ਵਰਤਾਅ ਆਉਣ 'ਤੇ ਇਕ ਆਇਰਿਸ਼ ਮਹਿਲਾ ਯਾਤਰੀ ਨੂੰ ਗ੍ਰਿਫਤਾਰ ...
ਨਵੀਂ ਦਿੱਲੀ : (ਭਾਸ਼ਾ) ਏਅਰ ਇੰਡੀਆ ਦੀ ਲੰਡਨ - ਮੁੰਬਈ ਉਡਾਣ ਵਿਚ ਕੈਬਿਨ ਕਰੂ ਦੇ ਨਾਲ ਬਦਤਮੀਜ਼ੀ ਨਾਲ ਵਰਤਾਅ ਆਉਣ 'ਤੇ ਇਕ ਆਇਰਿਸ਼ ਮਹਿਲਾ ਯਾਤਰੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਮਹਿਲਾ ਯਾਤਰੀ ਲੰਡਨ - ਮੁੰਬਈ ਉਡਾਣ ਦੇ ਬਿਜ਼ਨਸ ਕਲਾਸ ਵਿਚ ਸਫਰ ਕਰ ਰਹੀ ਸੀ।
ਮਹਿਲਾ ਨੇ ਕਰੂ ਤੋਂ ਹੋਰ ਸ਼ਰਾਬ ਦੀ ਮੰਗ ਕੀਤੀ ਸੀ, ਜਿਸ ਨੂੰ ਪੂਰਾ ਨਾ ਕਰਨ 'ਤੇ ਉਸ ਨੇ ਫਲਾਈਟ ਕਰੂ ਦੇ ਨਾਲ ਬਦਤਮੀਜ਼ੀ ਕੀਤੀ। ਮਹਿਲਾ ਨੇ ਫਲਾਈਟ ਦੇ ਕਰੂ ਮੈਂਬਰ ਨੂੰ ਗਾਲਾਂ ਕੱਢੀਆਂ ਅਤੇ ਉਸ ਦੇ ਉਤੇ ਥੁੱਕ ਵੀ ਸੁਟਿਆ। ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।
ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਵੀਡੀਓ ਵਿਚ ਇਕ ਆਇਰਿਸ਼ ਮਹਿਲਾ ਏਅਰ ਇੰਡੀਆ ਦੇ ਪਾਇਲਟ ਅਤੇ ਫਲਾਈਟ ਕਰੂ ਨਾਲ ਗਾਲੀ-ਗਲੌਚ ਕਰਦੀ ਦਿਖ ਰਹੀ ਹੈ। ਖਬਰਾਂ ਦੇ ਮੁਤਾਬਕ ਏਅਰ ਇੰਡੀਆ ਦੀ ਲੰਡਨ - ਮੁੰਬਈ ਫਲਾਇਟ ਵਿਚ ਇਕ ਆਇਰਿਸ਼ ਮਹਿਲਾ ਨੇ ਕਰੂ ਤੋਂ ਸ਼ਰਾਬ ਦੀ ਮੰਗ ਕੀਤੀ ਸੀ, ਜਿਸ ਤੋਂ ਬਾਅਦ ਫਲਾਇਟ ਕਰੂ ਨੇ ਕਮਾਂਡਰ ਤੋਂ ਸ਼ਿਕਾਇਤ ਕੀਤੀ ਕਿ ਉਹ ਬਹੁਤ ਜ਼ਿਆਦਾ ਨਸ਼ੇ ਵਿਚ ਹੈ। ਇਹ ਜਾਣਨ ਤੋਂ ਬਾਅਦ ਕਮਾਂਡਰ ਨੇ ਕਰੂ ਨੂੰ ਮਹਿਲਾ ਨੂੰ ਹੋਰ ਸ਼ਰਾਬ ਦੇਣ ਤੋਂ ਮਨਾ ਕਰ ਦਿਤਾ। ਕਰੂ ਦੇ ਇਨਕਾਰ ਕਰਨ ਤੋਂ ਬਾਅਦ ਮਹਿਲਾ ਯਾਤਰੀ ਬਹੁਤ ਗੁੱਸੇ ਵਿਚ ਆ ਗਈ ਅਤੇ ਫਲਾਇਟ ਕਰੂ 'ਤੇ ਚੀਖਣ ਲੱਗੀ।
ਬਿਜਨਸ ਕਲਾਸ ਵਿਚ ਸਫਰ ਕਰ ਰਹੀ ਮਹਿਲਾ ਯਾਤਰੀ ਨੇ ਕਰੂ ਨੂੰ ਧਮਕਾਉਂਦੇ ਹੋਏ ਕਿਹਾ ਕਿ ਤੂੰ ਬਿਜ਼ਨਸ ਕਲਾਸ ਯਾਤਰੀ ਨੂੰ ਇਸ ਤਰ੍ਹਾਂ ਟਰੀਟ ਕਰਦੇ ਹੋ ? ਮੈਂ ਤੁਹਾਡੇ ਵਰਗੇ ਲੋਕਾਂ ਲਈ ਕੰਮ ਕਰਦੀ ਹਾਂ ਪਰ ਤੁਸੀਂ ਲੋਕ ਮੈਨੂੰ ਵਾਈਨ ਦਾ ਇਕ ਗਲਾਸ ਨਹੀਂ ਦੇ ਸਕਦੇ। ਫਲਾਇਟ ਦਾ ਪਾਇਲਟ ਸਬਰ ਨਾਲ ਉਥੇ ਖਡ਼ਾ ਮਹਿਲਾ ਦੀ ਗੱਲ ਸੁਣਦਾ ਦਿਖ ਰਿਹਾ ਹੈ। ਇਸ ਤੋਂ ਬਾਅਦ ਮਹਿਲਾ ਪਾਇਲਟ ਦੇ ਕੋਲ ਜਾ ਕੇ ਉਸ ਦੇ ਉਤੇ ਥੁੱਕ ਸੁਟਦੀ ਹੈ ਅਤੇ ਮਹਿਲਾ ਕਰੂ ਮੈਂਬਰ ਨੂੰ ਗਾਲਾਂ ਕੱਢਦੀ ਹੈ।
ਮਹਿਲਾ ਯਾਤਰੀ ਚੀਖਦੇ ਹੋਏ ਦਸਦੀ ਹੈ ਕਿ ਉਹ ਇਕ ਅੰਤਰਰਾਸ਼ਟਰੀ ਮਨੁਖੀ ਅਧੀਕਾਰ ਵਕੀਲ ਹੈ ਅਤੇ ਉਸਨੇ ਫਿਲੀਸਤਾਨੀ ਲੋਕਾਂ ਦੀ ਮਦਦ ਕੀਤੀ ਹੈ। ਇਸ ਤੋਂ ਬਾਅਦ ਕਰੂ ਨੇ ਮਹਿਲਾ ਦੇ ਮਾੜੇ ਵਰਤਾਅ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ ਅਤੇ ਹੀਥਰੋ ਏਅਰਪੋਰਟ ਉਤੇ ਜ਼ਹਾਜ਼ ਲੈਂਡ ਹੋਣ ਤੋਂ ਬਾਅਦ ਮਹਿਲਾ ਯਾਤਰੀ ਨੂੰ ਗ੍ਰਿਫਤਾਰ ਕੀਤਾ ਗਿਆ। ਮਹਿਲਾ ਹੁਣੇ ਪੁਲਿਸ ਹਿਰਾਸਤ ਵਿਚ ਹੈ।