ਅਮਿਤ ਸ਼ਾਹ, ਸ਼ੇਖ ਹਸੀਨਾ ਤੇ ਮਮਤਾ ਬੈਨਰਜੀ ਇਕੱਠੇ ਦੇਖਣਗੇ ਪਹਿਲਾਂ ਡੇ-ਨਾਈਟ ਮੈਚ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਬੰਗਲਾ ਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਅਤੇ ਪੱਛਮੀ ਬੰਗਾਲ...

Amit Shah

ਨਵੀਂ ਦਿੱਲੀ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਬੰਗਲਾ ਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਨਾਲ ਭਾਰਤ ਵਿਚ ਖੇਡੇ ਜਾਣ ਵਾਲੇ ਪਹਿਲੇ Day Night ਟੈਸਟ ਮੈਚ ਦੇਖਣ ਜਾਣਗੇ।

ਇਹ ਟੈਸਟ ਮੈਚ ਭਾਰਤ ਅਤੇ ਬੰਗਲਾ ਦੇਸ਼ ਵਿਚ ਕੋਲਕਾਤਾ ਦੇ ਈਡੇਨ ਗਾਰਡਨਸ ਸਟੇਡੀਅਮ 'ਚ 22 ਤੋਂ 26 ਨਵੰਬਰ ਨੂੰ ਖੇਡਿਆ ਜਾਵੇਗਾ। ਦੋਵੇਂ ਦੇਸ਼ਾਂ ਵਿਚ ਸੀਰੀਜ਼ ਦਾ ਦੂਜਾ ਅਤੇ ਆਖਰੀ ਮੈਚ ਹੋਵੇਗਾ।

22 ਨਵੰਬਰ ਨੂੰ ਇਕ ਘੰਟੇ ਦੇ ਪ੍ਰੋਗਰਾਮ ਦੀ ਯੋਜਨਾ ਬਣਾਈ ਗਈ ਹੈ, ਜਿਸ ਵਿਚ ਨਿਸ਼ਾਨੇਬਾਜ਼ ਅਭਿਨਵ ਬਿੰਦਰਾ, ਮੁੱਕੇਬਾਜ਼ ਮੈਰੀਕਾਮ ਵਰਗੇ ਖਿਡਾਰੀਆਂ ਨੂੰ ਸਨਮਾਨਤ ਕੀਤਾ ਜਾਵੇਗਾ। ਇਸ ਦੌਰਾਨ ਸਚਿਨ ਭਾਸ਼ਣ ਵੀ ਦੇ ਸਕਦੇ ਹਨ। ਇਸ ਮੌਕੇ ਐੱਮਐੱਸ ਧੋਨੀ ਵੀ ਇਸ ਮੌਕੇ ਮੌਜੂਦ ਹੋਣਗੇ। ਇਸ ਮੌਕੇ ਸਾਬਕਾ ਕ੍ਰਿਕਟ ਖਿਡਾਰੀਆਂ ਨੂੰ ਵੀ ਸਨਮਾਨਤ ਕੀਤਾ ਜਾਵੇਗਾ।