ਲੰਬੀ ਜੁਦਾਈ ਮਗਰੋਂ ਅੱਜ ਸੌਦਾ ਸਾਧ ਨੂੰ ਮਿਲਣ ਜਾ ਸਕਦੀ ਹੈ ਹਨੀਪ੍ਰੀਤ

ਏਜੰਸੀ

ਖ਼ਬਰਾਂ, ਰਾਸ਼ਟਰੀ

ਪੰਚਕੂਲਾ ਹਿੰਸਾ ਦੀ ਆਰੋਪੀ ਅਤੇ ਸੌਦਾ ਸਾਧ ਦੀ ਮੂੰਹਬੋਲੀ ਧੀ ਹਨੀਪ੍ਰੀਤ ਵੀਰਵਾਰ ਨੂੰ ਸੁਨਾਰੀਆ ਜੇਲ੍ਹ 'ਚ ਮੁਲਾਕਾਤ ਕਰ ਸਕਦੀ ਹੈ।

honeypreet meet ram rahim

ਨਵੀਂ ਦਿੱਲੀ : ਪੰਚਕੂਲਾ ਹਿੰਸਾ ਦੀ ਆਰੋਪੀ ਅਤੇ ਸੌਦਾ ਸਾਧ ਦੀ ਮੂੰਹਬੋਲੀ ਧੀ ਹਨੀਪ੍ਰੀਤ ਵੀਰਵਾਰ ਨੂੰ ਸੁਨਾਰੀਆ ਜੇਲ੍ਹ 'ਚ ਮੁਲਾਕਾਤ ਕਰ ਸਕਦੀ ਹੈ। ਸੂਤਰਾਂ ਅਨੁਸਾਰ ਹਨੀਪ੍ਰੀਤ ਦੀ ਸੌਦਾ ਸਾਧ ਨਾਲ ਮੁਲਾਕਾਤ 'ਚ ਆਉਣ ਵਾਲੀਆਂ ਕਾਨੂੰਨੀ ਅੜਚਨਾਂ ਨੂੰ ਦੂਰ ਕਰ ਲਿਆ ਗਿਆ ਹੈ। ਹਨੀਪ੍ਰੀਤ ਦੇ ਅੰਬਾਲਾ ਜੇਲ੍ਹ ਤੋਂ ਜ਼ਮਾਨਤ 'ਤੇ ਬਾਹਰ ਆਉਣ ਤੋਂ 8 ਦਿਨ ਬਾਅਦ ਬੁੱਧਵਾਰ ਨੂੰ ਦੋ ਵਕੀਲਾਂ ਗੁਰਦਾਸ ਅਤੇ ਹਰੀਸ਼ ਨੇ ਸੌਦਾ ਸਾਧ ਨਾਲ ਸੁਨਾਰੀਆ ਜੇਲ੍ਹ 'ਚ ਮੁਲਾਕਾਤ ਕੀਤੀ ਹੈ। 

ਇਸ ਦੌਰਾਨ ਉਨ੍ਹਾਂ ਨੇ ਜੇਲ੍ਹ ਪ੍ਰਸ਼ਾਸਨ ਨੂੰ ਹਨੀਪ੍ਰੀਤ ਦੀ ਸੌਦਾ ਸਾਧ ਨਾਲ ਮੁਲਾਕਾਤ ਲਈ ਐਪਲੀਕੇਸ਼ਨ ਦਿੱਤੀ, ਜਿਸਨੂੰ ਸਵੀਕਾਰ ਕਰ ਲਿਆ ਗਿਆ ਹੈ। ਦੱਸ ਦਈਏ ਕਿ 6 ਨਵੰਬਰ ਨੂੰ ਜ਼ਮਾਨਤ ਮਿਲਣ ਅਤੇ ਅੰਬਾਲਾ ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਹਨੀਪ੍ਰੀਤ ਸਿਰਸਾ ਡੇਰੇ 'ਚ ਰਹਿ ਰਹੀ ਹੈ। ਇਸ ਦੌਰਾਨ ਉਹ ਡੇਰੇ 'ਚ ਹੋਣ ਵਾਲੀ ਨਾਮ ਚਰਚਾ ਵਿੱਚ ਭਾਗ ਲੈਂਦੀ ਰਹੀ ਹੈ। ਮੰਗਲਵਾਰ ਨੂੰ ਮਨਾਏ ਗਏ ਡੇਰੇ ਦੇ ਸੰਸਥਾਪਕ ਸ਼ਾਹ ਮਸਤਾਨੇ ਦੇ ਜਨਮਦਿਨ ਦੇ ਪਰੋਗਰਾਮ 'ਚ ਸੌਦਾ ਸਾਧ ਦੇ ਪਰਿਵਾਰ ਨਾਲ ਦੇਖੀ ਗਈ ਸੀ। 

ਉਥੇ ਹੀ ਹਨੀਪ੍ਰੀਤ ਦੇ ਰਿਹਾਅ ਹੋਣ ਤੋਂ ਬਾਅਦ ਹੀ ਉਸਦੇ ਸੌਦਾ ਸਾਧ ਨਾਲ ਮੁਲਾਕਾਤ ਦੇ ਕਿਆਸ ਲਗਾਏ ਜਾ ਰਹੇ ਹਨ ਪਰ ਨਿਯਮਾਂ ਮੁਤਾਬਕ ਉਸਦੀ ਮੁਲਾਕਾਤ ਨਹੀਂ ਹੋ ਸਕਦੀ ਸੀ। ਜੇਲ੍ਹ ਵਿੱਚ ਸੌਦਾ ਸਾਧ ਨਾਲ ਮੁਲਾਕਾਤ ਕਰਨ ਵਾਲਿਆਂ 'ਚ ਪਰਿਵਾਰ ਵਾਲੇ  10 ਲੋਕਾਂ ਦਾ ਹੀ ਨਾਮ ਹੈ। ਇਸ ਵਿੱਚ ਹਨੀਪ੍ਰੀਤ ਦਾ ਨਾਮ ਨਹੀਂ ਸੀ। ਸੂਤਰਾਂ ਦਾ ਕਹਿਣਾ ਹੈ ਕਿ ਹੁਣ ਇਹ ਅੜਚਨ ਦੂਰ ਕਰ ਦਿੱਤੀ ਗਈ ਹੈ। ਜੇਲ੍ਹ ਮੈਨੁਅਲ ਦੇ ਅਨੁਸਾਰ ਹਨੀਪ੍ਰੀਤ ਵੀਰਵਾਰ ਜਾਂ ਸੋਮਵਾਰ ਨੂੰ ਸੌਦਾ ਸਾਧ ਨਾਲ 20 ਮਿੰਟ ਤੱਕ ਮੁਲਾਕਾਤ ਕਰ ਸਕਦੀ ਹੈ। 

ਅੱਜ ਸੁਨਾਰੀਆ ਜੇਲ੍ਹ ਦੇ ਦੌਰੇ 'ਤੇ ਏਡੀਜੀ
ਏਡੀਜੀ ਕੁਲਦੀਪ ਸਿਹਾਗ ਵੀਰਵਾਰ ਨੂੰ ਸੁਨਾਰੀਆ ਜੇਲ੍ਹ ਦਾ ਦੌਰਾ ਕਰਨ ਆ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਏਡੀਜੀ ਦਾ ਦੌਰਾ ਹਨੀਪ੍ਰੀਤ ਦੀ ਸੌਦਾ ਸਾਧ ਨਾਲ ਸੰਭਾਵਿਕ ਮੁਲਾਕਾਤ ਦੇ ਸੰਬੰਧ ਵਿੱਚ ਹੀ ਹੈ। ਹਾਲਾਂਕਿ ਜੇਲ੍ਹ ਪ੍ਰਸ਼ਾਸਨ ਇਸ ਮਾਮਲੇ ਨੂੰ ਗੁਪਤ ਰੱਖ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਏਡੀਜੀ ਜੇਲ੍ਹ ਦੀ ਸੁਰੱਖਿਆ ਦੀ ਜਾਂਚ ਕਰਨ ਆ ਰਹੇ ਹਨ। ਪੁਲਿਸ ਇਸ ਦੌਰਾਨ ਸੁਰੱਖਿਆ ਵਿੱਚ ਕੋਈ ਕਸਰ ਨਹੀਂ ਚਾਹੁੰਦੀ ਹੈ। ਅਜਿਹੇ ਵਿੱਚ ਪੂਰੇ ਸਿਸਟਮ 'ਤੇ ਨਜ਼ਰ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।