ਮਨੋਹਰ ਲਾਲ ਖੱਟੜ ਦੀ ਵਿਗੜੀ ਸਿਹਤ, ਮੈਡੀਕਲ ਕਾਲਜ 'ਚ ਹੋਈ ਜਾਂਚ , ਕੋਰੋਨਾ ਰਿਪੋਰਟ ਨੈਗਟਿਵ 

ਏਜੰਸੀ

ਖ਼ਬਰਾਂ, ਰਾਸ਼ਟਰੀ

ਅਗਸਤ ਮਹੀਨੇ ਵਿੱਚ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦੀ ਕੋਰੋਨਾ ਰਿਪੋਰਟ ਆਈ ਸੀ ਪਾਜ਼ੀਟਿਵ

Haryana CM Manohar Lal Khattar

ਨਵੀਂ ਦਿੱਲੀ - ਹਿਮਾਚਲ ਪ੍ਰਦੇਸ਼ ਦੇ ਦੌਰੇ 'ਤੇ ਗਏ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੂੰ ਸ਼ਨੀਵਾਰ ਨੂੰ ਸਾਹ ਲੈਣ ਵਿਚ ਮੁਸ਼ਕਲ ਆਉਣ ਦੀ ਸ਼ਿਕਾਇਤ ਤੋਂ ਬਾਅਦ ਸ਼ਿਮਲਾ ਦੇ ਇੰਦਰਾ ਗਾਂਧੀ ਮੈਡੀਕਲ ਕਾਲਜ ਲਿਜਾਇਆ ਗਿਆ। ਇੱਥੇ ਵਿਸ਼ੇਸ਼ ਵਾਰਡ ਵਿਚ ਡਾਕਟਰਾਂ ਦੇ ਇੱਕ ਪੈਨਲ ਨੇ ਉਹਨਾਂ ਸਿਹਤ ਦੀ ਜਾਂਚ ਕੀਤੀ। ਇਸ ਦੌਰਾਨ ਸੀਐਮ ਮਨੋਹਰ ਲਾਲ ਦਾ ਕੋਰੋਨਾ ਟੈਸਟ ਵੀ ਕੀਤਾ ਗਿਆ, ਜਿਸ ਦੀ ਰਿਪੋਰਟ ਨੈਗਿਟਿਵ ਆਈ ਹੈ।

ਇਸ ਤੋਂ ਬਾਅਦ ਸੀਐਮ ਮਨੋਹਰ ਲਾਲ ਮੈਡੀਕਲ ਕਾਲਜ ਤੋਂ ਬਾਹਰ ਆਏ ਅਤੇ ਆਪਣੀ ਸਿਹਤ ਥੋੜ੍ਹੀ ਬਿਹਤਰ ਦੱਸੀ ਉਹਨਾਂ ਨੇ ਆਪਣੀ ਬਿਹਤਰ ਹੋਈ ਸਿਹਤ ਬਾਰੇ ਟਵੀਟ ਵੀ ਕੀਤਾ ਹੈ। ਉਨ੍ਹਾਂ ਨੇ ਮੈਡੀਕਲ ਕਾਲਜ ਅਤੇ ਡਾਕਟਰਾਂ ਦੇ ਪ੍ਰਬੰਧਾਂ ਦੀ ਸ਼ਲਾਘਾ ਵੀ ਕੀਤੀ। ਮੈਡੀਕਲ ਕਾਲਜ ਛੱਡਣ ਤੋਂ ਬਾਅਦ ਮਨੋਹਰ ਲਾਲ ਦਾ ਕਾਫਲਾ ਸਟੇਟ ਗੈਸਟ ਹਾਊਸ ਪੀਟਰ ਹਾਫ ਲਈ ਰਵਾਨਾ ਹੋਇਆ। ਜਾਣਕਾਰੀ ਅਨੁਸਾਰ ਮਨੋਹਰ ਲਾਲ ਇਨ੍ਹੀਂ ਦਿਨੀਂ ਹਿਮਾਚਲ ਪ੍ਰਦੇਸ਼ ਦਾ ਦੌਰਾ ਕਰ ਰਹੇ ਹਨ।

ਇਥੇ ਉਹ ਸ਼ੁੱਕਰਵਾਰ ਸ਼ਾਮ ਨੂੰ ਹਿਮਾਚਲ ਪ੍ਰਦੇਸ਼ ਦੇ ਰਾਜਪਾਲ ਬਾਂਦਰੂ ਦੱਤਾਤ੍ਰੇਯ ਅਤੇ ਸੀਐਮ ਜੈਰਾਮ ਠਾਕੁਰ ਨੂੰ ਮਿਲੇ। ਦੱਸ ਦਈਏ ਕਿ ਅਗਸਤ ਮਹੀਨੇ ਵਿੱਚ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਸੀ। ਉਹ ਗੁਰੂਗਰਾਮ ਦੇ ਇੱਕ ਹਸਪਤਾਲ ਵਿੱਚ ਲੰਮੇ ਇਲਾਜ ਤੋਂ ਬਾਅਦ ਪੂਰੀ ਤਰ੍ਹਾਂ ਠੀਕ ਹੋਏ ਸਨ।