ਭਾਰਤ ਦਾ ਪਾਕਿਸਤਾਨ ਨੂੰ ਕਰਾਰਾ ਜਵਾਬ , ਪਾਕਿਸਤਾਨ ਦੇ 11 ਫੌਜੀ ਮਾਰੇ, ਕਈ ਬੰਕਰ ਤਬਾਹ
ਭਾਰਤੀ ਫੌਜ ਨੇ ਉੱਤਰੀ ਕਸ਼ਮੀਰ ਵਿਚ ਕੰਟਰੋਲ ਰੇਖਾ (ਐਲਓਸੀ) 'ਤੇ ਐਂਟੀ-ਟੈਂਕ ਗਾਈਡਡ ਮਿਜ਼ਾਈਲਾਂ ਅਤੇ ਤੋਪਾਂ ਨਾਲ ਗੁਆਂਢੀ ਦੇਸ਼ ਦੇ ਕਈ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ।
ਨਵੀਂ ਦਿੱਲੀ - ਭਾਰਤ ਨੇ ਆਪਣੀ ਜਵਾਬੀ ਕਾਰਵਾਈ ਵਿਚ 11 ਪਾਕਿਸਤਾਨੀ ਸੈਨਿਕ ਮਾਰੇ ਹਨ ਅਤੇ 12 ਹੋਰ ਜ਼ਖਮੀ ਹੋ ਗਏ ਹਨ। ਭਾਰਤੀ ਫੌਜ ਨੇ ਉੱਤਰੀ ਕਸ਼ਮੀਰ ਵਿਚ ਕੰਟਰੋਲ ਰੇਖਾ (ਐਲਓਸੀ) 'ਤੇ ਐਂਟੀ-ਟੈਂਕ ਗਾਈਡਡ ਮਿਜ਼ਾਈਲਾਂ ਅਤੇ ਤੋਪਾਂ ਨਾਲ ਗੁਆਂਢੀ ਦੇਸ਼ ਦੇ ਕਈ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ।
ਸੈਨਿਕ ਸੂਤਰਾਂ ਨੇ ਦੱਸਿਆ ਕਿ ਪਾਕਿਸਤਾਨੀ ਸੈਨਾ ਵੱਲੋਂ ਸੁਣੇ ਗਏ ਸੰਦੇਸ਼ ਅਨੁਸਾਰ ਮ੍ਰਿਤਕਾਂ ਵਿਚ ਸਪੈਸ਼ਲ ਸਰਵਿਸ ਗਰੁੱਪ ਦੇ ਦੋ ਕਮਾਂਡੋ ਵੀ ਸ਼ਾਮਲ ਸਨ।
ਸੂਤਰਾਂ ਨੇ ਦੱਸਿਆ ਕਿ ਭਾਰਤ ਦੀ ਜਵਾਬੀ ਕਾਰਵਾਈ ਵਿਚ ਘੱਟੋ ਘੱਟ 11 ਪਾਕਿਸਤਾਨੀ ਸੈਨਾ ਦੇ ਜਵਾਨ ਮਾਰੇ ਗਏ ਅਤੇ 12 ਹੋਰ ਜ਼ਖਮੀ ਹੋ ਗਏ। ਇਸ ਤੋਂ ਇਲਾਵਾ ਬਹੁਤ ਸਾਰੇ ਬੰਕਰ ਅਤੇ ਅੱਤਵਾਦੀ ਠਿਕਾਣਿਆਂ ਨੂੰ ਨਸ਼ਟ ਕਰ ਦਿੱਤਾ ਗਿਆ। ਦੱਸ ਦਈਏ ਕਿ ਜੰਮੂ ਕਸ਼ਮੀਰ ਦੇ ਗੁਰੇਜ਼ ਤੋਂ ਊੜੀ ਸੈਕਟਰਾਂ ਤੱਕ ਕੰਟਰੋਲ ਰੇਖਾ ਨੇੜੇ ਪਾਕਿਸਤਾਨੀ ਫੌਜਾਂ ਵਲੋਂ ਕਈ ਥਾਈਂ ਗੋਲੀਬੰਦੀ ਦੀ ਉਲੰਘਣਾ ਕੀਤੇ ਜਾਣ ਕਾਰਨ ਚਾਰ ਸੁਰੱਖਿਆ ਜਵਾਨਾਂ ਸਣੇ 10 ਜਣੇ ਮਾਰੇ ਗਏ ਸਨ।
ਪਾਕਿਸਤਾਨ ਨੇ ਮੋਰਟਾਰ ਅਤੇ ਹੋਰ ਹਥਿਆਰਾਂ ਦੀ ਵਰਤੋਂ ਕੀਤੀ ਅਤੇ ਜਾਣ-ਬੁੱਝ ਕੇ ਰਿਹਾਇਸ਼ੀ ਖੇਤਰਾਂ ਨੂੰ ਨਿਸ਼ਾਨਾ ਬਣਾਇਆ। ਭਾਰਤੀ ਫੌਜਾਂ ਨੇ ਪਾਕਿਸਤਾਨ ਫੌਜ ਨੂੰ ਕਰਾਰਾ ਜਵਾਬ ਦਿੱਤਾ, ਜਿਸ ਕਾਰਨ ਸਰਹੱਦ ਪਾਰ ਵੀ ਮੌਤਾਂ ਹੋਈਆਂ ਅਤੇ ਕਈ ਅਸਲਾ ਭੰਡਾਰ, ਐੱਫਓਐੱਲ ਭੰਡਾਰ ਅਤੇ ਦਹਿਸ਼ਤੀ ਲਾਂਚ ਪੈਡ ਨਸ਼ਟ ਕਰ ਦਿੱਤੇ ਗਏ।
ਪਾਕਿਸਤਾਨ ਵਲੋਂ ਕੀਤੀ ਕਾਰਵਾਈ ਕਾਰਨ ਤਿੰਨ ਫੌਜੀ ਜਵਾਨ, ਇੱਕ ਬੀਐੱਸਐੱਫ ਸਬ-ਇੰਸਪੈਕਟਰ ਅਤੇ ਛੇ ਆਮ ਨਾਗਰਿਕ ਹਲਾਕ ਹੋ ਗਏ ਜਦਕਿ ਸੁਰੱਖਿਆ ਬਲਾਂ ਦੇ ਚਾਰ ਜਵਾਨ ਅਤੇ ਅੱਠ ਨਾਗਰਿਕ ਜ਼ਖ਼ਮੀ ਹੋ ਗਏ। ਜਵਾਬੀ ਕਾਰਵਾਈ ਵਿਚ 11 ਪਾਕਿਸਤਾਨੀ ਸੈਨਿਕ ਮਾਰੇ ਗਏ ਅਤੇ 12 ਹੋਰ ਜ਼ਖਮੀ ਹੋ ਗਏ। ਭਾਰਤੀ ਫੌਜ ਨੇ ਉੱਤਰੀ ਕਸ਼ਮੀਰ ਵਿਚ ਕੰਟਰੋਲ ਰੇਖਾ (ਐਲਓਸੀ) 'ਤੇ ਐਂਟੀ-ਟੈਂਕ ਗਾਈਡਡ ਮਿਜ਼ਾਈਲਾਂ ਅਤੇ ਤੋਪਾਂ ਨਾਲ ਗੁਆਂਢੀ ਦੇਸ਼ ਦੇ ਕਈ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ।