ਪਰਾਲੀ ਸਾੜਨ ਲਈ ਕਿਸਾਨ ਮਜ਼ਬੂਰ, ਸਰਕਾਰ MSP ਤੈਅ ਕਰ ਕੇ ਖਰੀਦੇ ਪਰਾਲੀ : ਭੁਪਿੰਦਰ ਹੁੱਡਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਪਰਾਲੀ ਸਾੜਨ ਨੂੰ ਲੈ ਕੇ ਸੁਪਰੀਮ ਕੋਰਟ ਨੇ ਦਿੱਲੀ ਸਰਕਾਰ ਨੂੰ ਪਾਈ ਸੀ ਝਾੜ

Bhupinder Singh Hooda

 

ਹਰਿਆਣਾ- ਦਿੱਲੀ-ਐੱਨ.ਸੀ.ਆਰ. ’ਚ ਫ਼ੈਲੇ ਪ੍ਰਦੂਸ਼ਣ ਦਰਮਿਆਨ ਕਿਸਾਨਾਂ ਵਲੋਂ ਪਰਾਲੀ ਸਾੜਨ ਦਾ ਮਾਮਲਾ ਇਕ ਵਾਰ ਫਿਰ ਉੱਠ ਗਿਆ ਹੈ। ਦਿੱਲੀ ਅਤੇ ਉਸ ਦੇ ਨਾਲ ਲੱਗਦੇ ਸ਼ਹਿਰਾਂ ’ਚ ਹਵਾ ਬਹੁਤ ਗੰਧਲੀ ਹੋ ਗਈ ਹੈ। ਇਸ ਵਿਚ ਹਰਿਆਣਾ ਤੋਂ ਕਾਂਗਰਸ ਨੇਤਾ ਭੂਪਿੰਦਰ ਸਿੰਘ ਹੁੱਡਾ ਨੇ ਪਰਾਲੀ ਸਾੜਨ ਦੇ ਮਾਮਲੇ ਵਿਚ ਦਿੱਤਾ ਹੈ। ਉਨ੍ਹਾਂ ਨੇ ਅਪਣੇ ਬਿਆਨ ਵਿਚ ਕਿਹਾ ਕਿ ‘‘ਕਿਸਾਨ ਪਰਾਲੀ ਸਾੜਨ ਲਈ ਮਜ਼ਬੂਰ ਹਨ। ਸਰਕਾਰ ਇਸ ’ਤੇ ਐੱਮ.ਐੱਸ.ਪੀ. ਤੈਅ ਕਰੇ, ਕਿਸਾਨਾਂ ਤੋਂ ਖਰੀਦੇ ਅਤੇ ਬਿਜਲੀ ਉਤਪਾਦਨ ਵਰਗੇ ਉਦੇਸ਼ਾਂ ਲਈ ਇਸ ਦਾ ਇਸਤੇਮਾਲ ਕਰੇ।’’

ਜ਼ਿਕਰਯੋਗ ਹੈ ਕਿ ਐੱਨ.ਸੀ.ਆਰ. ’ਚ ਨੋਇਡਾ ਸ਼ਨੀਵਾਰ ਨੂੰ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰ ਰਿਹਾ, ਜਦੋਂਕਿ ਪ੍ਰਦੂਸ਼ਣ ਦੇ ਮਾਮਲੇ ’ਚ ਗੁਰੂਗ੍ਰਾਮ ਦੂਜੇ ਨੰਬਰ ਅਤੇ ਫਰੀਦਾਬਾਦ ਤੀਜੇ ਨੰਬਰ ’ਤੇ ਰਿਹਾ। ਐੱਨ.ਸੀ.ਆਰ. ਦੇ ਸਾਰੇ ਪ੍ਰਮੁੱਖ ਸ਼ਹਿਰ ਬੇਹੱਦ ਗੰਭੀਰ ਸ਼੍ਰੇਣੀ ’ਚ ਹਨ। ਉੱਥੇ ਹੀ ਪ੍ਰਦੂਸ਼ਣ ਕਾਰਨ ਦਿੱਲੀ ’ਚ ਇਕ ਹਉ਼ਤੇ ਦਾ ਲਾਕਡਾਊਨ ਲਗਾ ਦਿੱਤਾ ਗਿਆ ਹੈ।