ਟਵੀਟ ਕਰਕੇ ਅਦਨਾਨ ਸਾਮੀ ਨੇ ਛੇੜੇ ਚਰਚੇ, ਕਿਹਾ ਛੇਤੀ ਹੀ ਕਰਾਂਗਾ ਪਰਦਾਫ਼ਾਸ਼...

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

'ਮੈਨੂੰ ਪਾਕਿਸਤਾਨ ਦੇ ਉਨ੍ਹਾਂ ਲੋਕਾਂ ਪ੍ਰਤੀ ਕੋਈ ਨਫ਼ਰਤ ਨਹੀਂ ਹੈ ਜਿਨ੍ਹਾਂ ਨੇ ਮੇਰੇ ਨਾਲ ਚੰਗਾ ਵਿਵਹਾਰ ਕੀਤਾ'

Adnan Sami

 

ਮੁੰਬਈ - ਅਦਨਾਨ ਸਾਮੀ ਭਾਰਤ ਦੇ ਇੱਕ ਬਹੁਤ ਹੀ ਮਸ਼ਹੂਰ ਗਾਇਕ ਅਤੇ ਸੰਗੀਤਕਾਰ ਹਨ, ਜਿਨ੍ਹਾਂ ਨੇ ਆਪਣੀ ਦਮਦਾਰ ਆਵਾਜ਼ ਨਾਲ ਲੋਕਾਂ ਦੇ ਦਿਲਾਂ ਵਿੱਚ ਇੱਕ ਖ਼ਾਸ ਜਗ੍ਹਾ ਬਣਾਈ ਹੈ। ਸ਼ਾਨਦਾਰ ਗਾਇਕੀ ਦੇ ਨਾਲ-ਨਾਲ ਅਦਨਾਨ ਸਾਮੀ ਇਸ ਗੱਲ ਲਈ ਵੀ ਜਾਣੇ ਜਾਂਦੇ ਹਨ ਕਿ ਉਸ ਨੇ ਪਾਕਿਸਤਾਨ ਦੀ ਨਾਗਰਿਕਤਾ ਛੱਡ ਕੇ ਸਾਲ 2016 ਵਿੱਚ ਭਾਰਤ ਦੀ ਨਾਗਰਿਕਤਾ ਲੈ ਲਈ ਸੀ ਅਤੇ ਹੁਣ ਉਹ ਭਾਰਤੀ ਨਾਗਰਿਕ ਹਨ।

ਅਦਨਾਨ ਸਾਮੀ ਨੇ ਹਾਲ ਹੀ 'ਚ ਇੱਕ ਟਵੀਟ ਕੀਤਾ ਹੈ, ਜਿਸ ਰਾਹੀਂ ਉਸ ਨੇ ਦੱਸਿਆ ਹੈ ਕਿ ਉਹ ਪਾਕਿਸਤਾਨ ਨੂੰ ਕਿਉਂ ਪਸੰਦ ਨਹੀਂ ਕਰਦੇ। ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਉਹ ਜਲਦ ਹੀ ਇਸ ਗੱਲ ਦਾ ਖੁਲਾਸਾ ਕਰਨਗੇ ਕਿ ਪਾਕਿਸਤਾਨ 'ਚ ਉਨ੍ਹਾਂ ਨਾਲ ਕਿਸ ਤਰ੍ਹਾਂ ਦਾ ਸਲੂਕ ਹੋਇਆ।

ਟਵੀਟ 'ਚ ਲਿਖੀਆਂ ਇਹ ਗੱਲਾਂ

ਅਦਨਾਨ ਨੇ ਆਪਣੇ ਟਵੀਟ 'ਚ ਲਿਖਿਆ, ''ਬਹੁਤ ਸਾਰੇ ਲੋਕ ਮੈਨੂੰ ਪੁੱਛਦੇ ਹਨ ਕਿ ਮੇਰੇ ਮਨ 'ਚ ਪਾਕਿਸਤਾਨ ਲਈ ਐਨੀ ਨਫ਼ਰਤ ਕਿਉਂ ਹੈ? ਪਰ ਸੱਚਾਈ ਇਹ ਹੈ ਕਿ ਮੈਨੂੰ ਪਾਕਿਸਤਾਨ ਦੇ ਉਨ੍ਹਾਂ ਲੋਕਾਂ ਪ੍ਰਤੀ ਕੋਈ ਨਫ਼ਰਤ ਨਹੀਂ ਹੈ ਜਿਨ੍ਹਾਂ ਨੇ ਮੇਰੇ ਨਾਲ ਚੰਗਾ ਵਿਵਹਾਰ ਕੀਤਾ ਹੈ। ਮੈਂ ਉਹਨਾਂ ਸਾਰਿਆਂ ਨੂੰ ਪਿਆਰ ਕਰਦਾ ਹਾਂ ਜੋ ਮੈਨੂੰ ਪਿਆਰ ਕਰਦੇ ਹਨ।  ਉਨ੍ਹਾਂ ਅੱਗੇ ਲਿਖਿਆ, "ਮੈਨੂੰ ਉਥੋਂ ਦੀਆਂ ਸੰਸਥਾਵਾਂ ਨਾਲ ਸਮੱਸਿਆ ਹੈ ਅਤੇ ਜੋ ਲੋਕ ਮੈਨੂੰ ਜਾਣਦੇ ਹਨ, ਉਹ ਵੀ ਜਾਣਦੇ ਹੋਣਗੇ ਕਿ ਕਈ ਸਾਲਾਂ ਤੱਕ ਸੰਸਥਾਵਾਂ ਨੇ ਮੇਰੇ ਨਾਲ ਕੀ ਕੀਤਾ, ਜੋ ਆਖਿਰਕਾਰ ਮੇਰੇ ਪਾਕਿਸਤਾਨ ਛੱਡਣ ਦਾ ਇੱਕ ਵੱਡਾ ਕਾਰਨ ਬਣ ਗਿਆ।

ਅਦਨਾਨ ਸਾਮੀ ਨੇ ਵੀ ਇਸ ਟਵੀਟ 'ਚ ਜਲਦ ਹੀ ਸੱਚਾਈ ਦਾ ਖੁਲਾਸਾ ਕਰਨ ਦੀ ਗੱਲ ਕਹੀ ਹੈ। ਉਨ੍ਹਾਂ ਲਿਖਿਆ, "ਇੱਕ ਦਿਨ, ਜਲਦੀ ਹੀ, ਮੈਂ ਇਸ ਸੱਚਾਈ ਦਾ ਪਰਦਾਫ਼ਾਸ਼ ਕਰਾਂਗਾ ਕਿ ਉਨ੍ਹਾਂ ਨੇ ਮੇਰੇ ਨਾਲ ਕਿਹੋ ਜਿਹਾ ਵਿਉਹਾਰ ਕੀਤਾ, ਜਿਸ ਬਾਰੇ ਬਹੁਤ ਸਾਰੇ ਲੋਕ ਨਹੀਂ ਜਾਣਦੇ, ਘੱਟੋ ਘੱਟ ਆਮ ਜਨਤਾ, ਜੋ ਬਹੁਤ ਸਾਰੇ ਲੋਕਾਂ ਨੂੰ ਹੈਰਾਨ ਕਰ ਦੇਵੇਗੀ! ਮੈਂ ਕਈ ਸਾਲਾਂ ਤੋਂ ਇਸ ਸਭ 'ਤੇ ਚੁੱਪ ਹਾਂ, ਪਰ ਸਭ ਕੁਝ ਦੱਸਣ ਲਈ ਸਹੀ ਸਮਾਂ ਚੁਣਾਂਗਾ।