ਆਗਰਾ 'ਚ ਵਾਹਨ ਚੋਰਾਂ ਦਾ ਪੂਰਾ ਗਿਰੋਹ ਕਾਬੂ, 9 ਵਾਹਨ ਵੀ ਕੀਤੇ ਬਰਾਮਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮੁਲਜ਼ਮਾਂ ਕੋਲੋਂ ਇਕ ਪਿਸਤੌਲ ਅਤੇ ਕਾਰਤੂਸ ਵੀ ਹੋਏ ਬਰਾਮਦ

photo

 

ਆਗਰਾ: ਮਿਰਚ ਸਪਰੇਅ ਜੋ ਔਰਤਾਂ ਆਪਣੀ ਸੁਰੱਖਿਆ ਲਈ ਆਪਣੇ ਬੈਗ ਵਿੱਚ ਰੱਖਦੀਆਂ ਹਨ। ਉਸ ਸਪਰੇਅ ਦੀ ਵਰਤੋਂ ਕਰਕੇ ਵਾਹਨ ਚੋਰ ਲੋਕਾਂ ਦੇ ਵਾਹਨ ਖੋਹ ਕੇ ਭੱਜ ਜਾਂਦੇ ਸਨ। ਥਾਣਾ ਸਿਕੰਦਰ ਦੀ ਪੁਲਿਸ ਨੇ 5 ਵਾਹਨ ਚੋਰਾਂ ਨੂੰ ਕਾਬੂ ਕਰਕੇ ਜੇਲ੍ਹ ਭੇਜ ਦਿੱਤਾ ਹੈ। ਇਨ੍ਹਾਂ ਕੋਲੋਂ ਹਥਿਆਰ, ਕਾਰਤੂਸ, ਵਾਹਨਾਂ ਦੇ ਪੁਰਜ਼ੇ ਅਤੇ 9 ਵਾਹਨ ਬਰਾਮਦ ਕੀਤੇ ਗਏ ਹਨ।

ਥਾਣਾ ਸਦਰ ਦੇ ਇੰਚਾਰਜ ਆਨੰਦ ਕੁਮਾਰ ਸ਼ਾਹੀ ਅਨੁਸਾਰ ਥਾਣਾ ਸਿਕੰਦਰ ਦੀ ਪੁਲਿਸ ਬੀਤੀ ਰਾਤ ਕੈਲਾ ਦੇਵੀ ਚੌਰਾਹੇ ’ਤੇ ਚੈਕਿੰਗ ਕਰ ਰਹੀ ਸੀ। ਇਸ ਦੌਰਾਨ ਇਕ ਐਕਟਿਵਾ ਅਤੇ ਬਾਈਕ 'ਤੇ ਚਾਰ ਨੌਜਵਾਨ ਆਉਂਦੇ ਦਿਖਾਈ ਦਿੱਤੇ। ਪੁਲਿਸ ਨੂੰ ਦੇਖ ਕੇ ਨੌਜਵਾਨ  ਵਾਪਸ ਭੱਜਣ ਲੱਗੇ। ਪੁਲਿਸ ਨੇ ਜਦੋਂ ਉਨ੍ਹਾਂ ਨੂੰ ਘੇਰ ਕੇ ਫੜ ਲਿਆ ਤਾਂ ਉਨ੍ਹਾਂ ਵਿੱਚੋਂ ਇੱਕ ਨੇ ਜੇਬ ਵਿੱਚੋਂ ਮਿਰਚ ਸਪਰੇਅ ਦੀ ਬੋਤਲ ਕੱਢ ਕੇ ਪੁਲਿਸ ’ਤੇ ਛਿੜਕਾਅ ਕਰਨਾ ਸ਼ੁਰੂ ਕਰ ਦਿੱਤਾ। ਪੁਲਿਸ ਨੇ ਆਪਣਾ ਬਚਾਅ ਕਰਦੇ ਹੋਏ ਉਹਨਾਂ ਨੂੰ ਫੜ ਲਿਆ।

ਗ੍ਰਿਫ਼ਤਾਰ ਮੁਲਜ਼ਮਾਂ ਕੋਲੋਂ ਇਕ ਪਿਸਤੌਲ ਅਤੇ ਕਾਰਤੂਸ ਵੀ ਬਰਾਮਦ ਹੋਏ ਹਨ। ਪੁੱਛਗਿੱਛ ਦੌਰਾਨ ਮੁਲਜ਼ਮਾਂ ਦੇ ਨਾਂ ਨਵੀਨ ਕਰਦਮ, ਪਿਯੂਸ਼ ਕੁਮਾਰ, ਪ੍ਰਤਾਪ ਅਤੇ ਰਿਸ਼ੀ ਵਜੋਂ ਸਾਹਮਣੇ ਆਏ। ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਦੱਸਿਆ ਕਿ ਉਹ ਵਾਹਨ ਚੋਰੀ ਕਰਦੇ ਹਨ ਅਤੇ ਇਹ ਦੋਵੇਂ ਵਾਹਨ ਚੋਰੀ ਦੇ ਹਨ। ਸਾਡੇ ਕੋਲ ਹੋਰ ਗੱਡੀਆਂ ਵੀ ਹਨ ਜੋ ਅਸੀਂ ਆਪਣੇ ਸਾਥੀ ਆਕਾਸ਼ ਵਾਸੀ ਖੰਡਾਰੀ ਬਾਪੂ ਨਗਰ ਨੂੰ ਦਿੰਦੇ ਹਾਂ। ਫਿਲਹਾਲ ਪੁਲਿਸ ਨੇ ਸਾਰਿਆਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਹੈ।