India vs New Zealand: ਸੈਮੀਫਾਈਨਲ ਤੋਂ ਪਹਿਲਾਂ 1.25 ਲੱਖ ਰੁਪਏ ਦੀਆਂ ਦੋ ਬਲੈਕ ਟਿਕਟਾਂ ਸਮੇਤ ਇਕ ਗ੍ਰਿਫਤਾਰ
ਪੁਲਿਸ ਨੇ ਵਿਅਕਤੀ ਨੂੰ 1 ਲੱਖ 20 ਹਜ਼ਾਰ ਰੁਪਏ ਦੀਆਂ ਦੋ ਬਲੈਕ ਟਿਕਟਾਂ ਸਮੇਤ ਗ੍ਰਿਫਤਾਰ ਕੀਤਾ ਹੈ ।
India vs New Zealand: ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਖੇਡੇ ਜਾਣ ਵਾਲੇ ਵਿਸ਼ਵ ਕੱਪ ਸੈਮੀਫਾਈਨਲ ਦੀਆਂ ਟਿਕਟਾਂ ਦੀ ਕਾਲਾਬਾਜ਼ਾਰੀ ਦੇ ਮਾਮਲੇ ਦੀ ਜਾਂਚ ਕਰ ਰਹੀ ਮੁੰਬਈ ਪੁਲਿਸ ਨੇ ਇਕ ਵਿਅਕਤੀ ਨੂੰ 1 ਲੱਖ 20 ਹਜ਼ਾਰ ਰੁਪਏ ਦੀਆਂ ਦੋ ਬਲੈਕ ਟਿਕਟਾਂ ਸਮੇਤ ਗ੍ਰਿਫਤਾਰ ਕੀਤਾ ਹੈ ।
ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਵਿਸ਼ਵ ਕੱਪ ਦਾ ਪਹਿਲਾ ਸੈਮੀਫਾਈਨਲ ਬੁਧਵਾਰ ਨੂੰ ਵਾਨਖੇੜੇ ਸਟੇਡੀਅਮ 'ਚ ਖੇਡਿਆ ਜਾਵੇਗਾ। ਜੇਜੇ ਮਾਰਗ ਥਾਣੇ ਦੀ ਪੁਲਿਸ ਨੇ ਦੋ ਬਲੈਕ ਟਿਕਟਾਂ ਬਰਾਮਦ ਕੀਤੀਆਂ ਹਨ ਜੋ 1.2 ਲੱਖ ਰੁਪਏ ਦੀਆਂ ਹਨ। ਇਹ ਵੀਆਈਪੀ ਜਾਂ ਵਿਸ਼ੇਸ਼ ਮਹਿਮਾਨਾਂ ਲਈ ਸਨ।
ਇਸ ਤੋਂ ਪਹਿਲਾਂ, ਪੁਲਿਸ ਨੇ ਵਿਸ਼ਵ ਕੱਪ ਸੈਮੀਫਾਈਨਲ ਦੀਆਂ ਟਿਕਟਾਂ ਦੀ ਕਾਲਾਬਾਜ਼ਾਰੀ ਦੇ ਦੋਸ਼ ਵਿਚ ਇਕ ਈਵੈਂਟ ਆਯੋਜਕ ਆਕਾਸ਼ ਕੋਠਾਰੀ ਨੂੰ ਗ੍ਰਿਫਤਾਰ ਕੀਤਾ ਸੀ ।
(For more news apart from Man held in Mumbai for selling World Cup semifinal ticket in black,stay tuned to Rozana Spokesman)