ਕਰਜਾਈ ਕਿਸਾਨ ਨੇ ਲੋਕਾਂ ਤੋਂ ਪੈਸੇ ਲੈ ਕੇ ਜਿੱਤੀ ਚੋਣ, ਬਣਿਆ ਵਿਧਾਇਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਰਤੀ ਲੋਕਤੰਤਰ 'ਚ ਕਦੇ ਵੀ ਕੁੱਝ ਵੀ ਹੋ ਸਕਦਾ ਹੈ। 11 ਦਸੰਬਰ ਨੂੰ ਆਏ ਚੋਣ ਨਤੀਜਾ 'ਚ ਇਕ ਵੋਟ ਸ਼ਕਤੀ ਦੇਖਣ ਨੂੰ ਮਿਲੀ ਹੈ। ਵੋਟਰਾਂ ਨੇ ਇਹ ਕਰ ਵਿਖਾਇਆ ਕਿ...

Dungarpur Farmer

ਜੈਪੁਰ (ਭਾਸ਼ਾ): ਭਾਰਤੀ ਲੋਕਤੰਤਰ 'ਚ ਕਦੇ ਵੀ ਕੁੱਝ ਵੀ ਹੋ ਸਕਦਾ ਹੈ। 11 ਦਸੰਬਰ ਨੂੰ ਆਏ ਚੋਣ ਨਤੀਜਾ 'ਚ ਇਕ ਵੋਟ ਸ਼ਕਤੀ ਦੇਖਣ ਨੂੰ ਮਿਲੀ ਹੈ। ਵੋਟਰਾਂ ਨੇ ਇਹ ਕਰ ਵਿਖਾਇਆ ਕਿ ਉਹ ਅਪਣੀ ਵੋਟ ਨਾਲ ਕਿਸੇ ਨੂੰ ਜਿੱਤਾ ਸਕਦੇ ਹਨ। ਦੱਸ ਦਈਏ ਕਿ ਇੱਥੇ ਕਰਜ 'ਚ ਡੂਬੇ ਇਕ ਕਿਸਾਨ ਨੇ ਭਾਜਪਾ ਅਤੇ ਕਾਂਗਰਸ ਦੇ ਉਂਮੀਦਾਵਰਾ ਨੂੰ ਹਰਾ ਕੇ ਜਿੱਤ ਨੂੰ ਅਪਣੇ ਨਾਮ ਕਰਨ 'ਚ ਸਫਲਤਾ ਹਾਸਲ ਕੀਤੀ। ਚੋਣ ਜਿੱਤਣ ਲਈ ਵਿਧਾਇਕ ਨੇ ਕੋਈ ਰਾਸ਼ੀ ਖਰਚ ਤੱਕ ਨਹੀਂ ਕੀਤੀ।

ਆਮ ਚੋਣ 'ਚ ਉਮੀਦਵਾਰ ਅਪਣੀ ਜਿੱਤ ਨੂੰ ਯਕੀਨੀ ਬਣਾਉਣ ਲਈ ਪਾਣੀ ਦੀ ਤਰ੍ਹਾਂ ਪੈਸੇ ਰੋੜ੍ਹਦੇ ਹਨ। ਇਸ ਕਿਸਾਨ ਨੇ ਲੋਕਾਂ ਤੋਂ ਹੀ ਚੰਦਾ ਲਿਆ ਅਤੇ ਉਨ੍ਹਾਂ ਪੈਸੀਆਂ ਤੋਂ ਚੋਣ ਲੜਿਆ ਅਤੇ ਹੁਣ ਉਹ ਸ਼੍ਰੀਡੂੰਗਰਪੁਰ ਵਿਧਾਨਸਭਾ ਖੇਤਰ ਤੋਂ ਸੀਪੀਐਮ ਵਿਧਾਇਕ ਹੈ। ਦੱਸ ਦਈਏ ਕਿ ਉਨ੍ਹਾਂ ਨੇ ਇਹ ਚੋਣ ਜਨਤਾ ਦੇ ਪਿਆਰ ਅਤੇ ਸਵੀਕਾ ਕਰਨ ਨਾਲ ਜਿੱਤੀਆ ਹੈ। ਉਨ੍ਹਾਂ ਨੇ ਖੇਤੀ ਲਈ ਕਰਜ ਲਿਆ ਪਰ ਬਿਨਾਂ ਪੈਸਾ ਖਰਚ ਕੀਤੇ ਵਿਧਾਨਸਭਾ ਚੋਣ ਜਿੱਤ ਗਏ।

ਦੱਸ ਦਈਏ ਕਿ ਸੀਪੀਐਮ ਦੇ ਟਿਕਟ ਤੋਂ ਚੋਣ ਲੜਨ ਵਾਲੇ ਗਿਰਧਾਰੀਲਾਲ ਮਾਹਿਆ ਨੇ ਲੱਗ-ਭੱਗ 24000 ਵੋਟਾਂ ਤੋਂ ਜਿੱਤ ਹਸਿਲ ਕੀਤੀ ਹੈ। ਜਦੋਂ ਲੋਕਾਂ ਨੇ ਗਿਰਧਾਰੀਲਾਲ ਨੂੰ ਚੋਣ ਲੜਨ ਲਈ ਕਿਹਾ ਸੀ ਤਾਂ ਉਨ੍ਹਾਂ ਨੇ ਪਹਿਲਾਂ ਮਨਾ ਕਰ ਦਿਤਾ ਸੀ। ਉਨ੍ਹਾਂ ਦਾ ਮੰਨਣਾ ਸੀ ਕਿ ਚੋਣ 'ਚ ਖਰਚ ਕਰਨ ਲਈ ਉਨ੍ਹਾਂ ਦੇ ਕੋਲ ਪੈਸਾ ਨਹੀਂ ਹੈ ਅਤੇ ਭਾਜਪਾ-ਕਾਂਗਰਸ ਦੇ ਉਮੀਦਵਾਰਾਂ ਦੇ ਸਾਹਮਣੇ ਉਹ ਟਿਕ ਨਹੀਂ ਪਾਉਣਗੇ।

ਉਨ੍ਹਾਂ ਦਾ ਪਰਵਾਰ ਵੀ ਇਸ ਦੇ ਪੱਖ 'ਚ ਨਹੀਂ ਸੀ। ਜਦੋਂ ਕਿ ਲੋਕਾਂ ਨੇ ਉਨ੍ਹਾਂ ਨੂੰ ਸਮੱਝਾਇਆ ਅਤੇ ਅਪਣੇ ਵਲੋਂ ਚੰਦਾ ਦੇਣ ਦਾ ਵਚਨ ਕੀਤਾ। ਜ਼ਿਕਰਯੋਗ ਹੈ ਕਿ ਪੇਸ਼ੇ ਤੋਂ ਕਿਸਾਨ ਗਿਰਧਾਰੀਲਾਲ ਪਿਛਲੇ 35 ਸਾਲਾਂ ਤੋਂ ਕਿਸਾਨ ਲੀਡਰ ਦੇ ਤੌਰ 'ਤੇ ਕਿਸਾਨਾਂ ਦੀ ਲੜਾਈ ਲੜ ਰਹੇ ਹੈ।ਉਹ ਕਈ ਵਾਰ ਖੇਤੀ ਲਈ ਲੋਕਾਂ ਤੋਂ ਕਰਜ਼ ਲੈ ਚੁੱਕੇ ਹੈ। ਉਹ ਬਿਜਲੀ, ਨਹਿਰ,  ਨਰੇਗਾ, ਪਾਣੀ ਦੇ ਅੰਦੋਲਨ ਨਾਲ ਜੁੜੇ ਰਹੇ। 2001 'ਚ ਲਗਾਤਾਰ ਮੂੰਗਫਲੀ  ਦੇ ਮੁੱਲ ਨੂੰ ਲੈ ਕੇ ਉਨ੍ਹਾਂ ਨੇ ਅੰਦੋਲਨ ਕੀਤਾ ਸੀ।

ਉਸ ਸਮੇਂ ਅਸ਼ੋਕ ਗਹਿਲੋਤ ਦੀ ਸਰਕਾਰ ਨੂੰ ਇਸ ਅੰਦੋਲਨ ਦੇ ਸਾਹਮਣੇ ਝੁੱਕਣਾ ਪਿਆ ਸੀ ਅਤੇ ਰਾਜਸਥਾਨ ਸਰਕਾਰ ਨੇ ਮੂੰਗਫਲੀ ਲਈ 1340 ਰੁਪਏ ਤੈਅ ਕੀਤੇ ਸਨ। ਜਿੱਤ ਤੋਂ ਬਾਅਦ ਗਿਰਧਾਰੀਲਾਲ ਨੇ ਕਿਹਾ ਕਿ ਇਹ ਜਨਤਾ ਦਾ ਚੋਣ ਸੀ ਅਤੇ ਜਨਤਾ ਸੰਘਰਸ਼ ਕਰ ਰਹੀ ਸੀ। ਭਾਜਪਾ ਅਤੇ ਕਾਂਗਰਸ ਨੇ ਅਪਣੇ ਸਰੋਤਾਂ ਦੀ ਵਰਤੋ ਕੀਤੀ। ਮਗਰ ਜਨਤਾ ਦੇ ਸਮਰਥਨ ਅਤੇ ਪਿਆਰ 'ਚ ਮੈਂ ਇਹ ਚੋਣ ਜਿੱਤੀਆ। ਨਾਲ ਹੀ ਉਨ੍ਹਾਂ ਕਿਹਾ ਕਿ ਇਕ ਪਾਸੇ ਪੈਸਾ ਸੀ ਅਤੇ ਦੂਜੇ ਪਾਸੇ ਜਨਤਾ ਦਾ ਪਿਆਰ। ਇਹ ਇਤਿਹਾਸਿਕ ਚੋਣ ਸੀ ਜਿਸ 'ਚ ਜਨਤਾ ਚੋਣ ਲੜ ਰਹੀ ਸੀ।