ਈਡੀ ਨੇ ਵਸੁੰਧਰਾ ਦੇ ਬੇਟੇ ਅਤੇ ਨੂੰਹ 'ਤੇ ਮੰਗੀ ਕਾਰਵਾਈ ਰਿਪੋਟਰ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਹਾਈਕੋਰਟ ਨੇ ਰਾਜਸਥਾਨ ਦੀ ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ ਸਿੰਧਿਆ ਦੇ ਬੇਟੇ ਅਤੇ ਨੂੰਹ ਅਤੇ ਜਵਾਈ ਨਾਲ ਜੁੜੇ ਮਨੀ ਲਾਂਡਰਿੰਗ ਦੇ ਮਾਮਲੇ 'ਚ ਇਨਫੋਰਸਮੈਂਟ....

ED seeks action on Vasundhara

ਨਵੀਂ ਦਿੱਲੀ (ਭਾਸ਼ਾ): ਹਾਈਕੋਰਟ ਨੇ ਰਾਜਸਥਾਨ ਦੀ ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ ਸਿੰਧਿਆ ਦੇ ਬੇਟੇ ਅਤੇ ਨੂੰਹ ਅਤੇ ਜਵਾਈ ਨਾਲ ਜੁੜੇ ਮਨੀ ਲਾਂਡਰਿੰਗ ਦੇ ਮਾਮਲੇ 'ਚ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੂੰ ਕਾਰਵਾਈ ਰਿਪੋਰਟ (ਏਟੀਆਰ) ਪੇਸ਼ ਕਰਨ ਦਾ ਨਿਰਦੇਸ਼ ਦਿਤਾ ਹੈ।

ਜੈਪੁਰ ਦੇ ਇਕ ਵਕੀਲ ਦਾ ਇਲਜ਼ਾਮ ਹੈ ਕਿ ਇਨ੍ਹਾਂ ਲੋਕਾਂ ਨੇ ਆਈਪੀਐਲ  ਦੇ ਸਾਬਕਾ ਕਮਿਸ਼ਨਰ ਲਲਿਤ ਮੋਦੀ ਦੇ ਨਾਲ ਮਿਲ ਕੇ ਅਪਰਾਧ ਨੂੰ ਅੰਜਾਮ ਦਿਤਾ ਸੀ ਪਟੀਸ਼ਨ 'ਤੇ ਸੁਣਵਈ ਕਰਦੇ ਹੋਏ ਮੁੱਖ ਜੱਜ ਰਾਜੇਂਦਰ ਮੇਨਨ ਅਤੇ ਜਸਟਿਸ ਵੀਕੇ ਰਾਓ ਦੀ ਬੈਂਚ ਨੇ ਈਡੀ ਨੂੰ 17 ਦਸੰਬਰ ਤੱਕ ਰਿਪੋਰਟ ਪੇਸ਼ ਕਰਨ ਨੂੰ ਕਿਹਾ ਹੈ। ਦੂਜੇ ਪਾਸੇ ਵਕੀਲ ਪੂਨਮ ਚੰਦ ਭੰਡਾਰੀ ਦੀ ਪਟੀਸ਼ਨ 'ਤੇ ਈਡੀ ਨੇ 12 ਅਕਤੂਬਰ ਨੂੰ ਕੋਰਟ ਨੂੰ ਦੱਸਿਆ ਸੀ ਕਿ ਇਸ ਮਾਮਲੇ 'ਚ ਜਾਂਚ ਪੂਰੀ ਹੋਣ ਵਾਲੀ ਹੈ। 

ਹਾਈਕੋਰਟ ਨੇ ਈਡੀ ਦੇ ਜਵਾਬ ਤੋਂ ਬਾਅਦ ਭੰਡਾਰੀ ਦੀ ਪਟੀਸ਼ਨ ਦਾ ਨਿਪਟਾਰਾ ਕਰ ਦਿਤਾ ਸੀ। ਜਿਸ ਤੋਂ ਬਾਅਦ ਜਾਂਚ ਦਾ ਬੇਰਵਾ ਜਾਨਣ ਲਈ ਦਰਜ ਦੂਜੀ ਮੰਗ 'ਤੇ ਕੋਰਟ ਨੇ ਏਟੀਆਰ ਪੇਸ਼ ਕਰਨ ਦਾ ਨਿਰਦੇਸ਼ ਦਿਤਾ ਹੈ। ਦੱਸ ਦਈਏ ਕਿ ਭੰਡਾਰੀ ਨੇ 2018 'ਚ ਪਟੀਸ਼ਨ ਦਰਜ ਕਰ ਕਿਹਾ ਕਿ ਈਡੀ ਇਸ ਮਾਮਲੇ 'ਚ ਕੁੱਝ ਨਹੀਂ ਕਰ ਰਹੀ ਹੈ।

ਯਾਚੀ ਦਾ ਇਲਜ਼ਾਮ ਹੈ ਕਿ ਮੁਲਜ਼ਮਾਂ ਨੇ ਲਲਿਤ ਮੋਦੀ ਦੇ ਨਾਲ ਮਿਲ ਕੇ ਉਸ ਦੇ ਹੋਟਲ ਆਨੰਦ ਹੇਰਿਟੇਜ਼ ਹੋਟਲਸ ਪ੍ਰਾਇਵੇਟ ਲਿਮਿਟੇਡ ਦੇ ਜ਼ਰਿਏ ਵਸੁੰਧਰਾ ਦੇ ਜਵਾਈ ਦੇ ਹੋਟਲ ਨਿਆਂਤ ਹੇਰਿਟੇਜ ਹੋਟਲਸ ਪ੍ਰਾਇਵੇਟ ਲਿਮਿਟੇਡ ਨੂੰ ਭਾਰੀ ਰਾਸ਼ੀ ਟਰਾਂਸਫਰ ਕੀਤੀ ਸੀ।