ਕੇਸੀਆਰ ਨੇ ਪੁੱਤਰ ਕੇਟੀਆਰ ਨੂੰ ਟੀਆਰਐਸ ਦਾ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਤੇਲੰਗਾਨਾ ਦੇ ਮੁੱਖ ਮੰਤਰੀ ਅਤੇ ਤੇਲੰਗਾਨਾ ਰਾਸ਼ਟਰ ਕਮੇਟੀ......

KTR-KCR

ਹੈਦਰਾਬਾਦ (ਭਾਸ਼ਾ): ਤੇਲੰਗਾਨਾ ਦੇ ਮੁੱਖ ਮੰਤਰੀ ਅਤੇ ਤੇਲੰਗਾਨਾ ਰਾਸ਼ਟਰ ਕਮੇਟੀ (ਟੀਆਰਐਸ) ਦੇ ਪ੍ਰਧਾਨ ਕੇ.ਚੰਦਰਸ਼ੇਖਰ ਰਾਵ ਨੇ ਸ਼ੁੱਕਰਵਾਰ ਨੂੰ ਅਪਣੇ ਪੁੱਤਰ ਕੇ.ਟੀ.ਰਾਮਾ ਰਾਵ ਨੂੰ ਪਾਰਟੀ ਦਾ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤਾ ਹੈ। ਕੇਸੀਆਰ, ਜਿਨ੍ਹਾਂ ਨੇ ਰਾਸ਼ਟਰੀ ਰਾਜਨੀਤੀ ਉਤੇ ਧਿਆਨ ਕੇਂਦਰਿਤ ਕਰਨ ਦਾ ਫੈਸਲਾ ਕੀਤਾ ਹੈ, ਉਨ੍ਹਾਂ ਨੇ ਕੇਟੀਆਰ ਨਾਮ ਨਾਲ ਲੋਕ ਪਿਆਰਾ ਅਪਣੇ ਬੇਟੇ ਨੂੰ ਮਹੱਤਵਪੂਰਨ ਜ਼ਿੰਮੇਦਾਰੀ ਸੌਂਪੀ ਹੈ।

ਕੇਟੀਆਰ ਨੂੰ ਪਾਰਟੀ ਅਤੇ ਸਰਕਾਰ ਵਿਚ ਨੰਬਰ ਦੋ ਉਤੇ ਦੇਖਿਆ ਜਾਂਦਾ ਹੈ। ਮੁੱਖ ਮੰਤਰੀ ਦਫ਼ਤਰ ਤੋਂ ਇਕ ਬਿਆਨ ਵਿਚ ਕਿਹਾ ਗਿਆ ਕਿ ਮੁੱਖ ਮੰਤਰੀ ਨੇ ਅਪਣੀ ਯੋਜਨਾ ਦੇ ਅਨੁਸਾਰ, ਪਾਰਟੀ ਨੂੰ ਅੱਗੇ ਲੈ ਜਾਣ ਦੀ ਜ਼ਿੰਮੇਦਾਰੀ ਕੇਟੀਆਰ ਨੂੰ ਸੌਂਪੀ ਹੈ ਜੋ ਸਭ ਤੋਂ ਭਰੋਸੇਮੰਦ ਵਿਅਕਤੀ ਹਨ। ਬਿਆਨ ਵਿਚ ਕਿਹਾ ਗਿਆ, ਮੁੱਖ ਮੰਤਰੀ ਕੇਸੀਆਰ ਦਾ ਮੰਨਣਾ ਹੈ ਅਤੇ ਉਨ੍ਹਾਂ ਨੂੰ ਭਰੋਸਾ ਹੈ ਕਿ ਕੇਟੀਆਰ ਦੇ ਕੰਮ ਕਰਨ ਦੀ ਸ਼ੈਲੀ, ਪ੍ਰਤੀਬੰਧਤਾ ਅਤੇ ਅਗਵਾਈ ਕਰਨ ਦਾ ਗੁਣ ਆਉਣ ਵਾਲੇ ਦਿਨਾਂ ਵਿਚ ਪਾਰਟੀ ਨੂੰ ਕੁਸ਼ਲ ਅਤੇ ਪ੍ਰਭਾਵੀ ਤਰੀਕੇ ਨਾਲ ਅੱਗੇ ਵਧਾਉਣ ਵਿਚ ਮਦਦ ਕਰਨਗੇ।

ਟੀਆਰਐਸ ਪ੍ਰਮੁੱਖ ਨੇ ਇਹ ਫੈਸਲਾ ਮੁੱਖ ਮੰਤਰੀ ਬਣਨ ਦੇ ਇਕ ਦਿਨ ਬਾਅਦ ਲਿਆ ਹੈ। ਬਤੌਰ ਮੁੱਖ ਮੰਤਰੀ ਇਹ ਉਨ੍ਹਾਂ ਦਾ ਦੂਜਾ ਕਾਰਜਕਾਲ ਹੈ। ਕੇਸੀਆਰ ਦੇ ਇਕਲੌਤੇ ਪੁੱਤਰ ਕੇਟੀਆਰ ਨੇ ਸਿਰਸਿੱਲਾ ਵਿਧਾਨ ਸਭਾ ਖੇਤਰ ਤੋਂ ਜਿੱਤ ਦਰਜ਼ ਕਰਕੇ ਕੀਤੀ ਹੈ। ​ਕੇਟੀਆਰ ਪਿਛਲੇ ਕੈਬੀਨਟ ਵਿਚ ਉਦਯੋਗ ਮੰਤਰੀ ਸਨ। ਅਗਲੇ ਹਫ਼ਤੇ ਉਨ੍ਹਾਂ ਨੂੰ ਨਵੇਂ ਕੈਬੀਨਟ ਵਿਚ ਸ਼ਾਮਲ ਕੀਤੇ ਜਾਣ ਦੀ ਸੰਭਾਵਨਾ ਹੈ।