ਕਿਸਾਨਾਂ ਦੀ ਹਿਮਾਇਤ 'ਚ ਹੁਣ ਅੱਗੇ ਆਏ ਜੰਮੂ ਦੇ ਕਿਸਾਨ, ਪ੍ਰਦਰਸ਼ਨ ਕਰ ਕੀਤੀ ਨਾਅਰੇਬਾਜ਼ੀ
ਅੰਦੋਲਨ ਕਰ ਰਹੇ ਇਹ ਕਿਸਾਨ ਹੁਣ ਜੰਮੂ ਤੋਂ ਵੱਖ ਵੱਖ ਸਮਾਜਿਕ ਤੇ ਰਾਜਨੀਤਕ ਸੰਸਥਾਵਾਂ ਦਾ ਸਮਰਥਨ ਪ੍ਰਾਪਤ ਕਰ ਰਹੇ ਹਨ।
ਜੰਮੂ: ਨਵੇਂ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਿਸਾਨਾਂ ਵਲੋਂ ਤਿੱਖਾ ਹੁੰਦਾ ਜਾ ਇਹ ਹੈਂ। ਇਸ ਦੇ ਚਲਦੇ ਹੁਣ ਦੇਸ਼ ਭਰ ਦੇ ਕਿਸਾਨ ਵੀ ਕਿਸਾਨਾਂ ਦੇ ਹੱਕ 'ਚ ਆਏ ਹੋਏ ਹਨ। ਸੋਮਵਾਰ ਨੂੰ ਵੱਖ-ਵੱਖ ਸਮਾਜਿਕ ਤੇ ਰਾਜਨੀਤਕ ਸੰਗਠਨਾਂ ਨੇ ਜੰਮੂ ਦੇ ਕਿਸਾਨਾਂ ਨਾਲ ਮਿਲ ਕੇ ਕੇਂਦਰ ਸਰਕਾਰ ਖਿਲਾਫ ਮਾਰਚ ਕੱਢਿਆ। ਅੰਦੋਲਨ ਕਰ ਰਹੇ ਇਹ ਕਿਸਾਨ ਹੁਣ ਜੰਮੂ ਤੋਂ ਵੱਖ ਵੱਖ ਸਮਾਜਿਕ ਤੇ ਰਾਜਨੀਤਕ ਸੰਸਥਾਵਾਂ ਦਾ ਸਮਰਥਨ ਪ੍ਰਾਪਤ ਕਰ ਰਹੇ ਹਨ।
ਅੱਜ ਸਵੇਰੇ ਇਹ ਵੱਖ-ਵੱਖ ਸੰਗਠਨ ਜੰਮੂ ਦੇ ਪੋਸਟ ਗਾਂਧੀਨਗਰ ਖੇਤਰ ਵਿੱਚ ਇਕੱਠੇ ਹੋਏ ਤੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀਆਂ ਨੇ ਵੀ ਇਹੀ ਮੰਗ ਕੀਤੀ ਕਿ ਕੇਂਦਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਦਾ ਤੁਰੰਤ ਨਿਪਟਾਰਾ ਕਰੇ ਤੇ ਜਿਨ੍ਹਾਂ ਬਿੱਲਾਂ ਨੂੰ ਲੈ ਕੇ ਕਿਸਾਨਾਂ ਦੇ ਮਨਾਂ 'ਚ ਸ਼ੰਕੇ ਹਨ ਉਹ ਵਾਪਸ ਲਏ ਜਾਣ।
ਕੇਂਦਰ ਸਰਕਾਰ 'ਤੇ ਤਾਨਾਸ਼ਾਹੀ ਰਵੱਈਆ ਅਪਨਾਉਣ ਦਾ ਦੋਸ਼ ਲਗਾਉਂਦੇ ਹੋਏ ਇਨ੍ਹਾਂ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਕੇਂਦਰ ਨੂੰ ਤੁਰੰਤ ਕਿਸਾਨਾਂ ਦੀ ਗੱਲ ਸੁਣਨੀ ਚਾਹੀਦੀ ਹੈ ਤਾਂ ਜੋ ਲੰਬੇ ਸਮੇਂ ਤੋਂ ਪ੍ਰਦਰਸ਼ਨ ਕਰ ਰਹੇ ਕਿਸਾਨ ਆਪਣੇ ਖੇਤਾਂ ਨੂੰ ਵਾਪਸ ਆ ਸਕਣ।