ਦਿੱਲੀ CM ਦੀ ਕੈਪਟਨ ਖ਼ਿਲਾਫ਼ ਬਿਆਨਬਾਜ਼ੀ, ਕਿਹਾ- ਕੇਂਦਰ ਨਾਲ ਹੱਥ ਮਿਲਾ ਕਿਸਾਨ ਅੰਦੋਲਨ ਵੇਚਿਆ
ਸੀਐੱਮ ਕੈਪਟਨ ਨੇ ਆਪਣੇ ਬੇਟੇ ਨੂੰ ਈਡੀ ਦੇ ਕੇਸ ਮਾਫ ਕਰਵਾਉਣ ਲਈ ਕੇਂਦਰ ਨਾਲ ਸੈਟਿੰਗ ਕੀਤੀ ਹੈ ਤੇ ਕਿਸਾਨਾਂ ਦੇ ਅੰਦੋਲਨ ਨੂੰ ਬੇਚ ਦਿੱਤਾ ਹੈ।
ਨਵੀਂ ਦਿੱਲੀ : ਦਿੱਲੀ ਦੇ ਮੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਖ਼ਿਲਾਫ਼ ਬਿਆਨਬਾਜ਼ੀ ਕੀਤੀ ਹੈ। ਕੇਜਰੀਵਾਲ ਨੇ ਕਿਹਾ "ਸੀਐੱਮ ਕੈਪਟਨ ਨੇ ਆਪਣੇ ਬੇਟੇ ਨੂੰ ਈਡੀ ਦੇ ਕੇਸ ਮਾਫ ਕਰਵਾਉਣ ਲਈ ਕੇਂਦਰ ਨਾਲ ਸੈਟਿੰਗ ਕੀਤੀ ਹੈ ਤੇ ਕਿਸਾਨਾਂ ਦੇ ਅੰਦੋਲਨ ਨੂੰ ਬੇਚ ਦਿੱਤਾ ਹੈ।
ਦਿੱਲੀ CM ਕੇਜਰੀਵਾਲ ਦਾ ਟਵੀਟ
ਉਨ੍ਹਾਂ ਨੇ ਟਵੀਟ ਜਾਰੀ ਕਰਕੇ ਕਿਹਾ ਹੈ ਕਿ ਕੈਪਟਨ ਜੀ, ਮੈਂ ਸ਼ੁਰੂ ਤੋਂ ਹੀ ਕਿਸਾਨਾਂ ਦੇ ਨਾਲ ਖੜ੍ਹਾ ਹਾਂ। ਦਿੱਲੀ ਦੇ ਸਟੇਡੀਅਮ ਨੂੰ ਜੇਲ੍ਹ ਨਹੀਂ ਬਣਨ ਦਿੱਤਾ, ਕੇਂਦਰ ਨਾਲ ਲੜਿਆ। ਮੈਂ ਕਿਸਾਨਾਂ ਦਾ ਸੇਵਾਦਾਰ ਬਣ ਕੇ ਉਨ੍ਹਾਂ ਦੀ ਸੇਵਾ ਕਰ ਰਿਹਾ ਹਾਂ। ਤੁਸੀਂ ਆਪਣੇ ਬੇਟੇ ਦੇ ਈਡੀ ਕੇਸ ਨੂੰ ਮੁਆਫ ਕਰਾਉਣ ਲਈ ਕੇਂਦਰ ਨਾਲ ਹੱਥ ਮਿਲਾ ਲਿਆ, ਕਿਸਾਨਾਂ ਦਾ ਅੰਦੋਲਨ ਵੇਚ ਦਿੱਤਾ? ਕਿਉਂ?
ਜ਼ਿਕਰਯੋਗ ਹੈ ਕਿ ਬੀਤੇ ਦਿਨ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਕਿਸਾਨਾਂ ਦੇ ਸਮਰਥਨ ਵਿੱਚ ਭੁੱਖ ਹੜਤਾਲ ’ਤੇ ਜਾਣ ਦੀ ਘੋਸ਼ਣਾ ਨੂੰ‘ ਡਰਾਮਾ ’ਕਰਾਰ ਦਿੱਤਾ ਸੀ। ਉਨ੍ਹਾਂ ਨੇ ਕਾਹ ਸੀ ਕਿ , “ਕੇਜਰੀਵਾਲ ਸਰਕਾਰ ਨੇ 23 ਨਵੰਬਰ ਨੂੰ ਖੇਤੀਬਾੜੀ ਦੇ ਇਕ ਨਿਯਮ ਨੂੰ 'ਬੇਸ਼ਰਮੀ ਨਾਲ' ਨੋਟੀਫਾਈ ਕਰ ਕੇ ਕਿਸਾਨਾਂ ਦੀ ਪਿੱਠ' ਚ ਚਾਕੂ ਮਾਰਿਆ ਹੈ 'ਅਤੇ ਹੁਣ, ਉਹ ਸੋਮਵਾਰ ਨੂੰ ਕਿਸਾਨਾਂ ਦੀ ਭੁੱਖ ਹੜਤਾਲ ਦੇ ਸਮਰਥਨ' ਤੇ ਹਨ। ਤੁਹਾਡੀ ਭੁੱਖ ਹੜ੍ਹਤਾਲ ਉੱਤੇ ਬੈਠਣ ਦਾ ਐਲਾਨ ਕਰਨ ਦਾ ਵਿਖਾਵਾ ਹੈ। "