ਅੱਧੀ ਰਾਤ ਵਿਸ਼ਵਨਾਥ ਧਾਮ ਪਹੁੰਚੇ PM ਮੋਦੀ, ਬਨਾਰਸ ਰੇਲਵੇ ਸਟੇਸ਼ਨ ਦਾ ਕੀਤਾ ਨਿਰੀਖਣ

ਏਜੰਸੀ

ਖ਼ਬਰਾਂ, ਰਾਸ਼ਟਰੀ

ਇਸ ਦੌਰਾਨ ਉਨ੍ਹਾਂ ਨਾਲ ਸੂਬੇ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਵੀ ਮੌਜੂਦ ਸਨ।

PM Modi arrives at Vishwanath Dham at midnight, inspects Banaras railway station

ਵਾਰਾਣਸੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉੱਤਰ ਪ੍ਰਦੇਸ਼ ਦੇ ਵਾਰਾਣਸੀ ਵਿਚ ਕਾਸ਼ੀ ਵਿਸ਼ਵਨਾਥ ਮੰਦਰ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨਾਲ ਸੂਬੇ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਵੀ ਮੌਜੂਦ ਸਨ। ਇਸ ਤੋਂ ਪਹਿਲਾਂ ਉਹ ਕਾਸ਼ੀ ਦੀ ਗੰਗਾ ਆਰਤੀ ਵਿਚ ਵੀ ਸ਼ਾਮਲ ਹੋਏ ਸਨ। 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਾਰਾਣਸੀ ਵਿਚ ਵੱਡੇ ਵਿਕਾਸ ਕਾਰਜਾਂ ਦਾ ਨਿਰੀਖਣ ਕੀਤਾ। ਇਹ ਤਸਵੀਰਾਂ ਉਸ ਨੇ ਆਪਣੇ ਅਧਿਕਾਰਤ ਟਵਿਟਰ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ।

ਪੀਐਮ ਨੇ ਟਵੀਟ ਕਰਕੇ ਕਿਹਾ ਹੈ, 'ਇਸ ਪਵਿੱਤਰ ਸ਼ਹਿਰ ਲਈ ਸਭ ਤੋਂ ਵਧੀਆ ਬੁਨਿਆਦੀ ਢਾਂਚਾ ਬਣਾਉਣ ਦੀ ਸਾਡੀ ਕੋਸ਼ਿਸ਼ ਹੈ।' ਇਸ ਤੋਂ ਬਾਅਦ ਪੀਐਮ ਮੋਦੀ ਬਨਾਰਸ ਰੇਲਵੇ ਸਟੇਸ਼ਨ ਪਹੁੰਚੇ। ਇੱਥੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਵੀ ਉਨ੍ਹਾਂ ਦੇ ਨਾਲ ਰਹੇ। ਇਸ ਦੌਰਾਨ ਉਨ੍ਹਾਂ ਦੀ ਸੁਰੱਖਿਆ 'ਚ ਤਾਇਨਾਤ ਅਧਿਕਾਰੀ ਵੀ ਮੌਜੂਦ ਸਨ।

ਨਾਲ ਹੀ ਸਟੇਸ਼ਨ 'ਤੇ ਮੌਜੂਦ ਲੋਕ ਪ੍ਰਧਾਨ ਮੰਤਰੀ ਨੂੰ ਦੂਰੋਂ ਹੀ ਦੇਖ ਰਹੇ ਸਨ। ਪ੍ਰਧਾਨ ਮੰਤਰੀ ਨੇ ਬਨਾਰਸ ਰੇਲਵੇ ਸਟੇਸ਼ਨ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਹੈ, 'ਅਗਲਾ ਸਟਾਪ... ਬਨਾਰਸ ਸਟੇਸ਼ਨ।

ਅਸੀਂ ਰੇਲ ਸੰਪਰਕ ਵਧਾਉਣ ਦੇ ਨਾਲ-ਨਾਲ ਸਾਫ਼, ਆਧੁਨਿਕ ਅਤੇ ਯਾਤਰੀ ਅਨੁਕੂਲ ਰੇਲਵੇ ਸਟੇਸ਼ਨਾਂ ਨੂੰ ਯਕੀਨੀ ਬਣਾਉਣ ਲਈ ਕੰਮ ਕਰ ਰਹੇ ਹਾਂ। ਪ੍ਰਧਾਨ ਮੰਤਰੀ ਮੋਦੀ ਰਾਤ 1 ਵਜੇ ਤੋਂ ਬਾਅਦ ਬਨਾਰਸ ਰੇਲਵੇ ਸਟੇਸ਼ਨ ਪਹੁੰਚੇ। ਇੱਕ ਤਸਵੀਰ ਵਿੱਚ ਉਸਦੇ ਪਿੱਛੇ ਇੱਕ ਘੜੀ ਵੀ ਦਿਖਾਈ ਦੇ ਰਹੀ ਹੈ। ਜਿਸ 'ਚ ਸਮਾਂ ਵੀ ਦੇਖਿਆ ਜਾ ਸਕਦਾ ਹੈ।

ਪੀਐਮ ਮੋਦੀ ਨੇ ਰੇਲਵੇ ਸਟੇਸ਼ਨ ਦਾ ਚੰਗੀ ਤਰ੍ਹਾਂ ਨਿਰੀਖਣ ਕੀਤਾ। ਰੇਲਵੇ ਸਟੇਸ਼ਨ ਤੋਂ ਰਵਾਨਾ ਹੋਣ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਸਟਾਲ 'ਤੇ ਮੌਜੂਦ ਦੁਕਾਨਦਾਰਾਂ ਨੂੰ ਹੱਥ ਮਿਲਾਇਆ ਅਤੇ ਉਨ੍ਹਾਂ ਦਾ ਸਵਾਗਤ ਕੀਤਾ।

ਤੁਹਾਨੂੰ ਦੱਸ ਦੇਈਏ ਕਿ ਪੀਐਮ ਮੋਦੀ ਨੇ ਸੋਮਵਾਰ ਸਵੇਰੇ ਹੀ ਕਾਸ਼ੀ ਵਿਸ਼ਵਨਾਥ ਕੋਰੀਡੋਰ ਨੂੰ ਦੇਸ਼ ਨੂੰ ਸਮਰਪਿਤ ਕੀਤਾ ਹੈ। ਉਹ ਦੋ ਦਿਨਾਂ ਦੌਰੇ 'ਤੇ ਵਾਰਾਣਸੀ 'ਚ ਹਨ। ਇੱਥੇ ਉਹ ਕਾਲ ਭੈਰਵ ਮੰਦਰ ਵੀ ਪਹੁੰਚੇ। ਨਾਲ ਹੀ ਗੰਗਾ ਵਿਚ ਇਸ਼ਨਾਨ ਕੀਤਾ।