ਰਾਹੁਲ ਗਾਂਧੀ ਦੀ ‘ਭਾਰਤ ਜੋੜੋ ਯਾਤਰਾ’ ’ਚ ਸ਼ਾਮਲ ਹੋਏ ਸਾਬਕਾ RBI ਗਵਰਨਰ ਰਘੂਰਾਮ ਰਾਜਨ

ਏਜੰਸੀ

ਖ਼ਬਰਾਂ, ਰਾਸ਼ਟਰੀ

ਰਾਹੁਲ ਗਾਂਧੀ ਅਤੇ ਰਘੂਰਾਮ ਰਾਜਨ ਵਿਚਾਲੇ ਅੱਧੇ ਘੰਟੇ ਤੋਂ ਵੱਧ ਸਮੇਂ ਤੱਕ ਗੱਲਬਾਤ ਹੋਈ

Former RBI Governor Raghuram Rajan joined Rahul Gandhi's 'Bharat Joko Yatra'

 

ਨਵੀਂ ਦਿੱਲੀ: RBI ਦੇ ਸਾਬਕਾ ਗਵਰਨਰ ਐੱਨ ਰਘੂਰਾਮ ਰਾਜਨ ਅੱਜ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ 'ਚ ਸ਼ਾਮਲ ਹੋਏ ਹਨ। ਰਾਹੁਲ ਗਾਂਧੀ ਨੇ ਰਾਜਨ ਨਾਲ ਲੰਬੀ ਗੱਲਬਾਤ ਕੀਤੀ। ਚਾਹ ਦੀ ਬਰੇਕ ਤੱਕ ਦੋਵੇਂ ਲਗਾਤਾਰ ਗੱਲਾਂ ਕਰ ਰਹੇ ਸਨ। ਰਘੂਰਾਮ ਰਾਜਨ ਆਰਥਿਕ ਮੁੱਦਿਆਂ 'ਤੇ ਸਪੱਸ਼ਟ ਰਾਏ ਰੱਖਦੇ ਰਹੇ ਹਨ। ਜ਼ਿਕਰਯੋਗ ਹੈ ਕਿ ਭਾਰਤ ਜੋੜੋ ਯਾਤਰਾ 'ਚ ਵੱਖ-ਵੱਖ ਖੇਤਰਾਂ ਤੋਂ ਲੋਕ ਲਗਾਤਾਰ ਸ਼ਾਮਲ ਹੋ ਰਹੇ ਹਨ।

ਰਾਹੁਲ ਗਾਂਧੀ ਅਤੇ ਰਘੂਰਾਮ ਰਾਜਨ ਵਿਚਾਲੇ ਅੱਧੇ ਘੰਟੇ ਤੋਂ ਵੱਧ ਸਮੇਂ ਤੱਕ ਗੱਲਬਾਤ ਹੋਈ। ਦੋਵਾਂ ਨੇ ਇੱਕ ਡਾਕੂਮੈਂਟਰੀ ਲਈ ਆਰਥਿਕ ਮੁੱਦਿਆਂ 'ਤੇ ਆਪਣੇ ਵਿਚਾਰ ਰੱਖੇ। ਰਘੂਰਾਮ ਰਾਜਨ ਨੂੰ ਯੂਪੀਏ ਦੇ ਦੂਜੇ ਕਾਰਜਕਾਲ ਦੌਰਾਨ ਭਾਰਤੀ ਰਿਜ਼ਰਵ ਬੈਂਕ ਦਾ ਗਵਰਨਰ ਬਣਾਇਆ ਗਿਆ ਸੀ।