ਸੋਸ਼ਲ ਮੀਡੀਆ ਸਾਈਟਸ ’ਤੇ ਸਭ ਤੋਂ ਜਿਆਦਾ 29% ਭਾਰਤੀਆਂ ਦੇ ਨਾਲ ਫਰਾਡ

ਏਜੰਸੀ

ਖ਼ਬਰਾਂ, ਰਾਸ਼ਟਰੀ

2021 ਦੇ 74 ਫੀਸਦ ਦੀ ਤੁਲਨਾ ਵਿਚ 2022 ਵਿਚ 81 ਫੀਸਦੀ ਜਵਾਬਦੇਹੀਆਂ ਨੇ ਇਸ ’ਤੇ ਭਰੋਸਾ ਕੀਤਾ ਹੈ।

Fraud with 29% of Indians the most on social media sites

 

ਨਵੀਂ ਦਿੱਲੀ: ਏਸ਼ੀਆ ਪ੍ਰਸ਼ਾਤ ਖੇਤਰ ਵਿਚ ਭਾਰਤੀ ਖਪਤਕਾਰ ਸੋਸ਼ਲ ਮੀਡੀਆ ਸਾਈਟ ਜਾਂ ਐਪ ’ਤੇ ਹੋਣ ਵਾਲੀ ਧੋਖਾਧੜੀ ਦਾ ਜ਼ਿਆਦਾ ਸ਼ਿਕਾਰ ਹੁੰਦੇ ਹਨ। ਏਸ਼ੀਆ ਪ੍ਰਸ਼ਾਤ ਵਿਚ ਸਭ ਤੋਂ ਜਿਆਦਾ 29 ਫੀਸਦ ਭਾਰਤ ਅਤੇ ਚੀਨ ਦੇ ਯੂਜ਼ਰ ਆਨਲਾਈਨ ਠੱਗੀ ਦੇ ਸ਼ਿਕਾਰ ਹੁੰਦੇ ਹਨ, ਜਦੋਂ ਕਿ ਗਲੋਬਲ ਅੰਕੜੇ 23 ਫੀਸਦ ਹਨ। ਐਕਸਪੀਰੀਅਨ ਦੀ 2022 ਗਲੋਬਲ ਆਈਡੈਂਟਿਟੀ ਅਤੇ ਫਰਾਡ ਰਿਪੋਰਟ ਤੋਂ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਇਹ ਰਿਪੋਰਟ ਭਾਰਤ ਤੋਂ ਇਲਾਵਾ ਆਸਟਰੇਲੀਆ, ਚੀਨ, ਇੰਡੋਨੇਸ਼ੀਆ, ਮਲੇਸ਼ੀਆ ਅਤੇ ਸਿੰਗਾਪੁਰ ਜਿਹੇ ਦੇਸ਼ਾਂ ਦੇ ਉਪਭੋਗਤਾਵਾਂ ਦੇ ਵਿਚ ਕਰਾਏ ਗਏ ਸਰਵੇ ’ਤੇ ਆਧਾਰਿਤ ਹੈ।

ਸਰਵੇ ਵਿਚ ਸ਼ਾਮਲ ਅੱਧੇ ਤੋਂ ਜ਼ਿਆਦਾ ਭਾਰਤੀ ਉਪਭੋਗਤਾਵਾਂ ਨੇ ਧੋਖਾਧੜੀ ਅਤੇ ਪਹਿਚਾਣ ਦੀ ਚੋਰੀ ਨੂੰ ਲੈ ਕੇ ਚਿੰਤਾਂ ਜਤਾਈ ਹੈ। ਇਨ੍ਹਾਂ ਨੇ ਮੰਨਿਆ ਕਿ ਵੱਧਦੇ ਆਧੁਨੀਕਰਨ ਦੀ ਵਜ੍ਹਾਂ ਨਾਲ ਧੋਖਾਧੜੀ ਦਾ ਜ਼ੋਖ਼ਿਮ ਵੱਧ ਰਿਹਾ ਹੈ।

ਦੁਨੀਆ ਭਰ ਦੇ ਗ੍ਰਾਹਕਾਂ ਦੇ ਵਿਚ ਪਹਿਚਾਣ ਦੀ ਸੁਰੱਖਿਆ ਦੇ ਲਈ ਫਿੰਗਰਪ੍ਰਿਟ ਅਤੇ ਰੈਟਿਨਾ ਸਕੈਨ ਜਿਵੇਂ ਫਿਜੀਕਲ ਬਾਓਮੈਟਰਿਕਸ ’ਤੇ ਭਰੋਸਾ ਵਧ ਰਿਹਾ ਹੈ। 2021 ਦੇ 74 ਫੀਸਦ ਦੀ ਤੁਲਨਾ ਵਿਚ 2022 ਵਿਚ 81 ਫੀਸਦੀ ਜਵਾਬਦੇਹੀਆਂ ਨੇ ਇਸ ’ਤੇ ਭਰੋਸਾ ਕੀਤਾ ਹੈ।