Parliament Security Breach: 8 ਸੁਰੱਖਿਆ ਕਰਮਚਾਰੀ ਸਸਪੈਂਡ  

ਏਜੰਸੀ

ਖ਼ਬਰਾਂ, ਰਾਸ਼ਟਰੀ

ਪੁਲਿਸ ਸੂਤਰਾਂ ਅਨੁਸਾਰ ਮੁਲਜ਼ਮ ਪਹਿਲਾਂ ਵੀ ਸੰਸਦ ਦੇ ਬਾਹਰ ਰੇਕੀ ਕਰ ਚੁੱਕੇ ਹਨ।

File Photo

 

Parliament Security Breach - ਪਾਰਲੀਮੈਂਟ 'ਤੇ ਹਮਲੇ 'ਚ ਸੁਰੱਖਿਆ 'ਚ ਕਮੀ ਲਈ ਜ਼ਿੰਮੇਵਾਰ 8 ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਜਿਹਨਾਂ ਵਿਚ ਰਾਮਪਾਲ, ਅਰਵਿੰਦ, ਵੀਰ ਦਾਸ, ਗਣੇਸ਼, ਅਨਿਲ, ਪ੍ਰਦੀਪ, ਵਿਮਿਤ, ਅਤੇ ਨਰਿੰਦਰ ਦਾ ਨਾਮ ਸ਼ਾਮਲ ਹੈ। 

ਜਾਣਕਾਰੀ ਮੁਤਾਬਕ ਹੋਰ ਲੋਕਾਂ ਖਿਲਾਫ਼ ਵੀ ਕਾਰਵਾਈ ਹੋ ਸਕਦੀ ਹੈ। ਇਸ ਦੇ ਨਾਲ ਹੀ ਅੱਜ ਪੀਐਮ ਮੋਦੀ ਵੀ ਸੰਸਦ 'ਚ ਪਹੁੰਚੇ ਅਤੇ ਕੇਂਦਰੀ ਮੰਤਰੀਆਂ ਨਾਲ ਮੀਟਿੰਗ ਕੀਤੀ। ਬੈਠਕ 'ਚ ਗ੍ਰਹਿ ਮੰਤਰੀ ਅਮਿਤ ਸ਼ਾਹ, ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ, ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਅਤੇ ਅਨੁਰਾਗ ਠਾਕੁਰ ਮੌਜੂਦ ਸਨ।   

ਪੁਲਿਸ ਸੂਤਰਾਂ ਅਨੁਸਾਰ ਮੁਲਜ਼ਮ ਪਹਿਲਾਂ ਵੀ ਸੰਸਦ ਦੇ ਬਾਹਰ ਰੇਕੀ ਕਰ ਚੁੱਕੇ ਹਨ। ਸਾਰੇ ਮੁਲਜ਼ਮ ਇੱਕ ਸੋਸ਼ਲ ਮੀਡੀਆ ਪੇਜ ‘ਭਗਤ ਸਿੰਘ ਫੈਨ ਕਲੱਬ’ ਨਾਲ ਜੁੜੇ ਹੋਏ ਸਨ। ਕਰੀਬ ਡੇਢ ਸਾਲ ਪਹਿਲਾਂ ਸਾਰੇ ਮੁਲਜ਼ਮ ਮੈਸੂਰ ਵਿਚ ਮਿਲੇ ਸਨ। ਦੋਸ਼ੀ ਸਾਗਰ ਜੁਲਾਈ 'ਚ ਲਖਨਊ ਤੋਂ ਦਿੱਲੀ ਆਇਆ ਸੀ ਪਰ ਸੰਸਦ ਭਵਨ 'ਚ ਦਾਖਲ ਨਹੀਂ ਹੋ ਸਕੇ। 10 ਦਸੰਬਰ ਨੂੰ ਇਕ-ਇਕ ਕਰਕੇ ਸਾਰੇ ਆਪੋ-ਆਪਣੇ ਸੂਬਿਆਂ ਤੋਂ ਦਿੱਲੀ ਪਹੁੰਚ ਗਏ।   

10 ਦਸੰਬਰ ਦੀ ਰਾਤ ਨੂੰ ਗੁਰੂਗ੍ਰਾਮ ਸਥਿਤ ਵਿੱਕੀ ਦੇ ਘਰ ਪਹੁੰਚੇ। ਲਲਿਤ ਝਾਅ ਵੀ ਦੇਰ ਰਾਤ ਗੁਰੂਗ੍ਰਾਮ ਪਹੁੰਚ ਗਿਆ ਸੀ। ਅਮੋਲ ਮਹਾਰਾਸ਼ਟਰ ਤੋਂ ਰੰਗਦਾਰ ਪਦਾਰਥ ਲੈ ਕੇ ਆਇਆ ਸੀ। ਪੁਲਿਸ ਮੁਤਾਬਕ ਇਸ ਮਾਮਲੇ 'ਚ ਕੁੱਲ 6 ਲੋਕ ਸ਼ਾਮਲ ਹਨ, ਜਿਨ੍ਹਾਂ 'ਚੋਂ 5 ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਕ ਵਿਅਕਤੀ ਲਲਿਤ ਝਾਅ ਅਜੇ ਫਰਾਰ ਹੈ। ਇਹ ਸਾਰੇ ਲੋਕ ਵਿੱਕੀ ਸ਼ਰਮਾ ਨਾਂ ਦੇ ਵਿਅਕਤੀ ਦੇ ਘਰ ਰਹਿ ਰਹੇ ਸਨ। ਵਿੱਕੀ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਸੰਸਦ ਦੇ ਅੰਦਰੋਂ ਫੜੇ ਗਏ ਦੋ ਵਿਅਕਤੀਆਂ ਦੀ ਪਛਾਣ ਮਨੋਰੰਜਨ ਅਤੇ ਸਾਗਰ ਵਜੋਂ ਹੋਈ ਹੈ। ਸੰਸਦ ਭਵਨ ਦੇ ਬਾਹਰੋਂ ਫੜੇ ਗਏ ਦੋ ਵਿਅਕਤੀਆਂ ਦੀ ਪਛਾਣ ਨੀਲਮ ਅਤੇ ਅਮੋਲ ਵਜੋਂ ਹੋਈ ਹੈ।     

(For more news apart from  Parliament Security Breach , stay tuned to Rozana Spokesman)