Parliament Security Breach: ਸੰਸਦ 'ਚ ਮਚੀ ਹੋਈ ਸੀ ਹਫੜਾ-ਦਫੜੀ ਤਾਂ ਨਿਡਰ ਹੋ ਕੇ ਖੜ੍ਹੇ ਸੀ ਰਾਹੁਲ ਗਾਂਧੀ, ਤਸਵੀਰ ਵਾਇਰਲ

ਏਜੰਸੀ

ਖ਼ਬਰਾਂ, ਰਾਸ਼ਟਰੀ

ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਕਾਂਗਰਸ ਨੇ ਲਿਖਿਆ ਕਿ “ਡਰੋ ਨਾ। ਉਹ ਸਿਰਫ਼ ਕਹਿੰਦੇ ਹੀ ਨਹੀਂ, ਕਰ ਕੇ ਵੀ ਦਿਖਾਉਂਦੇ ਹਨ।''

Rahul Gandhi

Parliament Security Breach: ਬੀਤੇ ਦਿਨ ਸੰਸਦੀ ਦੀ ਸੁਰੱਖਿਆ ਵਿਚ ਹੋਈ ਕੁਤਾਹੀ ਦੀ ਘਟਨਾ ਦੌਰਾਨ ਇਕ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਹ ਤਸਵੀਰ ਰਾਹੁਲ ਗਾਂਧੀ ਦੀ ਹੈ। ਮੁਲਜ਼ਮ ਦਰਸ਼ਕ ਗੈਲਰੀ ਤੋਂ ਛਾਲ ਮਾਰ ਕੇ ਪਾਰਲੀਮੈਂਟ ਦੇ ਅੰਦਰ ਆ ਜਾਂਦਾ ਹੈ ਅਤੇ ਧੂੰਏਂ ਵਾਲੇ ਪਦਾਰਥ ਨਾਲ ਹਮਲਾ ਕਰਦਾ ਹੈ ਅਤੇ ਪੂਰੀ ਲੋਕ ਸਭਾ ਵਿਚ ਧੂੰਆਂ ਹੀ ਧੂੰਆਂ ਹੋ ਜਾਂਦਾ ਹੈ। 

ਇਕ ਪਾਸੇ ਪੂਰੇ ਸਦਨ 'ਚ ਹਫੜਾ-ਦਫੜੀ ਦਾ ਮਾਹੌਲ ਹੈ, ਓਧਰ ਦੂਜੇ ਪਾਸੇ ਕਾਂਗਰਸ ਸੰਸਦ ਰਾਹੁਲ ਗਾਂਧੀ ਇਸ ਧੂੰਏਂ ਵਿਚਾਲੇ ਆਪਣੀ ਸੀਟ 'ਤੇ ਬੇਧੜਕ ਹੋ ਕੇ ਖੜ੍ਹੇ ਨਜ਼ਰ ਆ ਰਹੇ ਹਨ। ਦਰਅਸਲ, ਕਾਂਗਰਸ ਦੀ ਬੁਲਾਰਾ ਸੁਪ੍ਰਿਆ ਸ਼੍ਰੀਨੇਤ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ (ਪਹਿਲਾਂ ਟਵਿੱਟਰ) 'ਤੇ ਇਸ ਘਟਨਾ ਦੀ ਇੱਕ ਫੋਟੋ ਸ਼ੇਅਰ ਕੀਤੀ ਹੈ। ਜਿਸ 'ਚ ਰਾਹੁਲ ਗਾਂਧੀ ਖੜ੍ਹੇ ਨਜ਼ਰ ਆ ਰਹੇ ਹਨ ਜਦਕਿ ਸਦਨ 'ਚ ਧੂੰਆਂ ਅਤੇ ਹੋਰ ਸੰਸਦ ਮੈਂਬਰਾਂ ਦੀ ਹਰਕਤ ਦਿਖਾਈ ਦੇ ਰਹੀ ਹੈ ਪਰ ਰਾਹੁਲ ਗਾਂਧੀ ਨਿਡਰ ਹੋ ਕੇ ਖੜ੍ਹੇ ਰਹਿੰਦੇ ਹਨ। 

 

ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ “ਡਰੋ ਨਾ। ਉਹ ਸਿਰਫ਼ ਕਹਿੰਦੇ ਹੀ ਨਹੀਂ, ਕਰ ਕੇ ਵੀ ਦਿਖਾਉਂਦੇ ਹਨ।'' ਐਕਸ 'ਤੇ ਉਹਨਾਂ ਨੇ ਜੋ ਫੋਟੋ ਪੋਸਟ ਕੀਤੀ ਹੈ, ਉਸ 'ਚ ਇਹ ਵੀ ਲਿਖਿਆ ਹੈ, ''ਜਦੋਂ ਸੰਸਦ 'ਚ ਹਫੜਾ-ਦਫੜੀ ਮਚੀ ਹੋਈ ਸੀ ਤਾਂ ਜਨ-ਨਾਇਕ ਛਾਤੀ ਚੌੜੀ ਕਰ ਕੇ ਖੜ੍ਹਾ ਸੀ। 
ਰਾਹੁਲ ਗਾਂਧੀ ਦੀ ਇਹ ਤਸਵੀਰ ਦੇਖ ਕੇ ਹਰ ਕੋਈ ਉਹਨਾਂ ਦੀ ਤਾਰੀਫ਼ ਕਰ ਰਿਹਾ ਹੈ ਤੇ ਹਰ ਕੋਈ ਉਹਨਾਂ ਦੀ ਇਹ ਤਸਵੀਰ ਸ਼ੇਅਰ ਵੀ ਕਰ ਰਿਹਾ ਹੈ। 

(For more news apart from Parliament Security Breach , stay tuned to Rozana Spokesman)