ਪਾਕਿਸਤਾਨੀ ਸਨਾਈਪਰ ਦੀ ਗੋਲੀ ਨਾਲ BSF ਕਮਾਂਡੈਂਟ ਸ਼ਹੀਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਅਤੇ ਪਾਕਿਸਤਾਨੀ ਰੇਂਜਰਸ ਦੀ ਨਾਪਾਕ ਚਾਲ ਇਕ ਵਾਰ ਫਿਰ ਸਰਹੱਦ 'ਤੇ ਵਿਖਾਈ ਦਿਤੀ ਹੈ। ਮੰਗਲਵਾਰ ਨੂੰ ਪਾਕਿਸਤਾਨ ...

Pakistan Sniper fire

ਸ਼੍ਰੀਨਗਰ: ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਅਤੇ ਪਾਕਿਸਤਾਨੀ ਰੇਂਜਰਸ ਦੀ ਨਾਪਾਕ ਚਾਲ ਇਕ ਵਾਰ ਫਿਰ ਸਰਹੱਦ 'ਤੇ ਵਿਖਾਈ ਦਿਤੀ ਹੈ। ਮੰਗਲਵਾਰ ਨੂੰ ਪਾਕਿਸਤਾਨ ਅਪਣੀ ਸ਼ੈਤਾਨੀ ਚਾਲ ਚਲਦੇ ਹੋਏ ਛੁੱਪ ਕੇ ਬੀਐਸਐਫ ਦੇ ਇਕ ਅਫਸਰ 'ਤੇ ਸਨਾਈਪਰ ਤੋਂ ਹਮਲਾ ਕੀਤਾ ਹੈ, ਜਿਸ 'ਚ ਬੀਐਸਐਫ ਦਾ ਇਕ ਅਫਸਰ ਸ਼ਹੀਦ ਹੋ ਗਿਆ।

ਦੱਸਿਆ ਜਾ ਰਿਹਾ ਹੈ ਕਿ ਮੰਗਲਵਾਰ ਸਵੇਰੇ ਬੀਐਸਐਫ ਦੇ ਅਫਸਰ ਫਤਿਹ ਪ੍ਰਸਾਦ ਕਠੁਆ ਸੈਕਟਰ ਦੇ ਇੰਟਰਨੈਸ਼ਨਲ ਬਾਰਡਰ 'ਤੇ ਏਰੀਆ ਡੋਮਿਨੇਸ਼ਨ ਕਰਨ ਲਈ ਅਪਣੀ ਟੀਮ ਦੇ ਨਾਲ ਨਿਕਲੇ ਸਨ। ਉਦੋਂ ਅਚਾਨਕ ਸਰਹਦ ਦੇ ਉਸ ਪਾਰ ਉਚਾਈ 'ਤੇ ਬੈਠੇ ਸਨਾਇਪਰ ਨੇ ਹਮਲਾ ਕਰ ਦਿਤਾ। ਇਸ 'ਚ ਬੀਐਸਐਫ ਦੇ ਅਸਿਸਟੈਂਟ ਕਮਾਂਡੇਂਟ ਬੁਰੀ ਤਰ੍ਹਾਂ ਜਖ਼ਮੀ ਹੋ ਗਏ। ਉਨ੍ਹਾਂ ਨੂੰ ਤੁਰਤ ਜੰਮੂ ਦੇ ਹਸਪਤਾਲ 'ਚ ਭਰਤੀ ਕਰਾਇਆ ਗਿਆ, ਜਿੱਥੇ ਉਨ੍ਹਾਂ ਨੇ ਆਖਰੀ ਸਾਂਸ ਲਈ।

ਤੁਹਾਨੂੰ ਦੱਸ ਦਈਏ ਕਿ ਪਿਛਲੇ ਸਾਲ ਵੀ ਇੰਟਰਨੈਸ਼ਨਲ ਬਾਰਡਰ ਅਤੇ ਲਾਈਨ ਆਫ ਕੰਟਰੋਲ ਦੇ ਉਸ ਪਾਰ ਤੋਂ ਪਾਕਿਸਤਾਨੀ ਫੌਜ ਅਤੇ ਪਾਕਿਸਤਾਨੀ ਰੇਂਜਰਸ ਭਾਰਤੀ ਸੁਰੱਖਿਆ ਬਲਾਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕਰਦੇ ਰਹੇ ਹਨ। ਗ੍ਰਹਿ ਮੰਤਰਾਲਾ ਦੇ ਸੂਤਰਾਂ ਦੀ ਮੰਨੀਏ ਤਾਂ ਪਿਛਲੇ ਸਾਲ ਪਾਕਿਸਤਾਨ ਦੇ ਸਨਾਈਪਰ ਦੀ ਗੋਲੀ ਦਾ ਨਿਸ਼ਾਨਾ 14 ਸੁਰੱਖਿਆ ਕਰਮੀ ਹੋਏ ਸਨ। ਇਸ ਸਾਲ ਬੀਐਸਐਫ ਦੇ ਇਸ ਅਧਿਕਾਰੀ ਨੂੰ ਪਾਕਿਸਤਾਨ ਦੀ ਸਨਾਈਪਰ ਟੀਮ ਨੇ ਨਿਸ਼ਾਨਾ ਬਣਾਇਆ ਹੈ।

ਸੂਤਰਾਂ ਦੇ ਮੁਤਾਬਕ ਪਾਕਿਸਤਾਨੀ ਖੁਫੀਆ ਏਜੰਸੀ ਆਈਐਸਆਈ ਅਤੇ ਪਾਕਿਸਤਾਨੀ ਫੌਜ ਮਿਲ ਕੇ ਲਗਾਤਾਰ ਭਾਰਤੀ ਸੁਰੱਖਿਆ ਬਲਾਂ ਨੂੰ ਨਿਸ਼ਾਨਾ ਬਣਾਉਣ ਲਈ ਅਪਣੇ ਸਨਾਈਪਰ ਟੀਮ ਨੂੰ ਟ੍ਰੇਨਿੰਗ ਦੇ ਰਹੇ ਹਨ। ਇਸ ਦੇ ਲਈ ਪਾਕਿਸਤਾਨ ਨੇ ਬਕਾਇਦਾ ਬਰਤਾਨੀਆਂ ਤੋਂ ਲਾਇਟ ਸਨਾਈਪਰ ਰਾਇਫਲ ਖਰੀਦੇ ਹਨ, ਜਿਨ੍ਹਾਂ ਦੀ ਗਿਣਤੀ ਕਰੀਬ 600 ਦੇ ਨੇੜੇ ਤੇੜੇ ਦੱਸੀ ਜਾ ਰਹੀ ਹੈ। ਦੱਸ ਦਈਏ  ਕਿ ਇਹ ਸਨਾਈਪਰ ਗਨ ਲਾਇਟ ਸਨਾਈਪਰ ਗਨ ਹਨ, ਜਿਨ੍ਹਾਂ ਦੀ ਵਰਤੋਂ ਪਾਕਿਸਤਾਨ ਧੜੱਲੇ ਨਾਲ ਕਰ ਰਿਹਾ ਹੈ।