ਦਾਊਦ ਦੀ ਮੁਖਬਰੀ ਦਾ ਸੀ ਸ਼ੱਕ ,  ਛੋਟਾ ਸ਼ਕੀਲ ਨੇ ਕਰਵਾਈ ਕਰੀਬੀ ਦੀ ਹੱਤਿਆ !

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪਿਛਲੇ ਸਾਲ ਦੁਬਈ 'ਚ ਗਿ੍ਰਫਤਾਰ ਕੀਤੇ ਗਏ ਡੀ ਕੰਪਨੀ ਦੇ ਅਹਿਮ ਗੁਰਗੇ ਅਤੇ ਦਾਊਦ ਇਬ੍ਰਾਹੀਮ ਦੇ ਖਾਸ ਆਦਮੀ ਫਾਰੂਕ ਦੇਵੜੀਵਾਲਾ ਦੀ ਪਾਕਿਸਤਾਨ ਦੇ ...

Dawood Ibrahim

ਮੁੰਬਈ: ਪਿਛਲੇ ਸਾਲ ਦੁਬਈ 'ਚ ਗਿ੍ਰਫਤਾਰ ਕੀਤੇ ਗਏ ਡੀ ਕੰਪਨੀ ਦੇ ਅਹਿਮ ਗੁਰਗੇ ਅਤੇ ਦਾਊਦ ਇਬ੍ਰਾਹੀਮ ਦੇ ਖਾਸ ਆਦਮੀ ਫਾਰੂਕ ਦੇਵੜੀਵਾਲਾ ਦੀ ਪਾਕਿਸਤਾਨ ਦੇ ਕਰਾਚੀ 'ਚ ਹੱਤਿਆ ਕੀਤੇ ਜਾਣ ਦਾ ਸ਼ੱਕ ਹੈ। ਫਾਰੂਕ ਦੀ ਗਿ੍ਰਫਤਾਰੀ ਤੋਂ ਬਾਅਦ ਭਾਰਤ ਨੇ ਵੀ ਉਸ ਨੂੰ ਇੱਥੇ ਲਿਆਉਣ ਦੀ ਇਕ ਨਾਕਾਮ ਕੋਸ਼ਿਸ਼ ਕੀਤੀ ਸੀ। ਮੰਨਿਆ ਜਾ ਰਿਹਾ ਹੈ ਕਿ ਫਾਰੂਕ ਦੀ ਹੱਤਿਆ ਛੋਟਾ ਸ਼ਕੀਲ ਦੇ ਕਹਿਣ 'ਤੇ ਹੋਈ ਹੈ। ਸ਼ਕੀਲ ਨੂੰ ਸ਼ੱਕ ਸੀ ਕਿ ਫਾਰੂਕ ਦਾਊਦ ਦੇ ਬਾਰੇ ਅਹਿਮ ਜਾਣਕਾਰੀਆਂ ਲੀਕ ਕਰ ਸਕਦਾ ਹੈ।  

ਪਿਛਲੇ ਸਾਲ ਜੁਲਾਈ 2018 'ਚ ਭਾਰਤ ਉਸ ਦੇ ਸਪੁਰਦਗੀ ਦੀ ਕੋਸ਼ਿਸ਼ ਕਰ ਰਿਹਾ ਸੀ, ਪਰ ਪਾਕਿਸਤਾਨ ਨੇ ਜਾਲੀ ਦਸਤਾਵੇਜਾਂ ਅਤੇ ਫਰਜੀ ਪਾਸਪੋਰਟ ਦੇ ਅਧਾਰ 'ਤੇ ਸਾਬਤ ਕਰ ਦਿਤਾ ਕਿ ਉਹ ਇਕ ਪਾਕਿਸਤਾਨੀ ਨਾਗਰਿਕ ਹੈ ਅਤੇ ਉਸ ਨੂੰ ਉਥੇ ਹੀ ਭੇਜ ਦਿਤਾ ਜਾਵੇ। ਦੇਵੜੀਵਾਲਾ 'ਤੇ ਕਈ ਨੌਜਵਾਨਾਂ ਨੂੰ ਅਤਿਵਾਦੀ ਸੰਗਠਨ ਇੰਡੀਅਨ ਮੁਜਾਹਿਦੀਨ 'ਚ ਸ਼ਾਮਿਲ ਕਰਨ ਦਾ ਇਲਜ਼ਾਮ ਸੀ ਅਤੇ ਇਸ ਸਿਲਸਿਲੇ 'ਚ ਭਾਰਤੀ ਏਜਸੀਆਂ ਨੂੰ ਉਸ ਦੀ ਤਲਾਸ਼ ਸੀ। 

ਸੂਤਰਾਂ ਨੇ ਦੱਸਿਆ ਕਿ ਦਾਊਦ ਦੇ ਬੇਹੱਦ ਕਰੀਬੀ ਛੋਟਾ ਸ਼ਕੀਲ ਨੂੰ ਅਪਣੇ ਮੁਖ਼ਬਰਾਂ ਤੋਂ ਪਤਾ ਚਲਿਆ ਸੀ ਕਿ ਦੇਵੜੀਵਾਲਾ ਦਾਊਦ ਦੇ ਖਿਲਾਫ ਸਾਜਿਸ਼ ਕਰ ਰਿਹਾ ਹੈ।  ਦੇਵੜੀਵਾਲਾ ਨੇ ਇਸ ਸਿਲਸਿਲੇ ਨੂੰ ਭਾਰਤੀ ਏਜੰਸੀਆਂ ਤੋਂ ਦੁਬਈ 'ਚ ਮੁਲਾਕਾਤ ਵੀ ਕੀਤੀ ਸੀ। ਸ਼ਕੀਲ ਨੇ ਦੇਵੜੀਵਾਲਾ ਤੋਂ ਅਪਣੇ ਆਪ ਇਸ ਬਾਰੇ ਪੁੱਛਿਆ ਉਦੋਂ ਵੀ ਉਸ ਨੇ ਇਹ ਗੱਲ ਕਬੂਲ ਕਰ ਲਈ।

ਦੂਜੇ ਪਾਸੇ ਮੁੰਬਈ ਪੁਲਿਸ ਦੇ ਉੱਚ ਅਧਿਕਾਰੀ ਜਿੱਥੇ ਇਸ 'ਤੇ ਕੁੱਝ ਬੋਲਣ ਨੂੰ ਤਿਆਰ ਨਹੀਂ ਹਨ, ਉਥੇ ਹੀ ਇਸ ਪੂਰੇ ਮਾਮਲੇ 'ਤੇ ਨਜ਼ਰ ਰੱਖ ਰਹੇ ਭਰੋਸੇਯੋਗ ਸੂਤਰਾਂ ਦੇ ਮੁਤਾਬਕ, ਇੰਟਰਪੋਲ ਦੇਵੜੀਵਾਲਾ ਦੀ ਹੱਤਿਆ ਦੀ ਪੁਸ਼ਟੀ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਜੇਕਰ ਦੇਵੜੀਵਾਲਾ ਦੀ ਮੌਤ ਦੀ ਪੁਸ਼ਟੀ ਹੁੰਦੀ ਹੈ ਤਾਂ ਇਹ ਦਾਊਦ ਦੇ ਕਰੀਬੀ ਦੀ ਹੱਤਿਆ ਦਾ ਦੂਜਾ ਮਾਮਲਾ ਹੋਵੇਗਾ।  ਕਿਉਂਕਿ ਇਸ ਤੋਂ ਪਹਿਲਾਂ 2008 'ਚ ਗੈਂਗਸਟਰ ਫਿਰੋਜ਼ ਕੋਕਾਨੀ ਨੂੰ ਵੀ ਇਸੇ ਤਰ੍ਹਾਂ ਮਾਰਿਆ ਗਿਆ ਸੀ।