ਕੁੰਭ ਵਿਚ ਬੱਚਿਆਂ ਨੂੰ ਲਾਇਆ ਜਾਵੇਗਾ ਪਛਾਣ ਟੈਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਯੂਪੀ ਪੁਲਿਸ ਕੁੰਭ ਦੌਰਾਨ 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ 'ਰੇਡੀਉ ਫ਼ਰੀਕਵੈਂਸੀ ਪਛਾਣ' ਟੈਗ ਲਾਏਗੀ ਤਾਕਿ ਭੀੜ ਵਿਚ ਖੋ ਜਾਣ ਵਾਲੇ ਬੱਚਿਆਂ ਦਾ ਪਤਾ ਲਾਇਆ........

Kumbh Mela

ਪ੍ਰਯਾਗਰਾਜ  : ਯੂਪੀ ਪੁਲਿਸ ਕੁੰਭ ਦੌਰਾਨ 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ 'ਰੇਡੀਉ ਫ਼ਰੀਕਵੈਂਸੀ ਪਛਾਣ' ਟੈਗ ਲਾਏਗੀ ਤਾਕਿ ਭੀੜ ਵਿਚ ਖੋ ਜਾਣ ਵਾਲੇ ਬੱਚਿਆਂ ਦਾ ਪਤਾ ਲਾਇਆ ਜਾ ਸਕੇ। ਡੀਜੀਪੀ ਓਪੀ ਸਿੰਘ ਨੇ ਦਸਿਆ, 'ਕੁੰਭ ਸੱਭ ਤੋਂ ਵੱਡਾ ਸਮਾਗਮ ਹੈ ਜਿਸ ਵਿਚ ਅਗਲੇ 50 ਦਿਨਾਂ ਵਿਚ 12 ਕਰੋੜ ਲੋਕਾਂ ਦੇ ਹਿੱਸਾ ਲੈਣ ਦੀ ਉਮੀਦ ਹੈ। ਅਸੀਂ ਕੁੰਭ ਵਿਚ ਆਉਣ ਵਾਲੇ 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਉਕਤ ਟੈਗ ਲਾਵਾਂਗੇ ਤਾਕਿ ਉਹ ਮੇਲੇ ਵਿਚ ਖੋ ਨਾ ਸਕਣ।'

ਉਨ੍ਹਾਂ ਕਿਹਾ ਕਿ ਇਸ ਸਬੰਧ ਵਿਚ ਵੋਡਾਫ਼ੋਨ ਨਾਲ ਸਹਿਯੋਗ ਕੀਤਾ ਗਿਆ ਹੈ ਅਤੇ 40 ਹਜ਼ਾਰ ਆਰਐਫ਼ਆਈਡੀ ਟੈਗਾਂ ਦੀ ਵਰਤੋਂ ਕੀਤੀ ਜਾਵੇਗੀ। ਡੀਜੀਪੀ ਨੇ ਦਸਿਆ ਕਿ ਕੁੰਭ ਇਲਾਕੇ ਵਿਚ 15 ਆਧੁਨਿਕ ਕੇਂਦਰ ਸਥਾਪਤ ਕੀਤੇ ਗਏ ਹਨ ਜਿਥੇ ਸੋਸ਼ਲ ਮੀਡੀਆ ਦੀ ਵਰਤੋਂ ਕੀਤੀ ਜਾਵੇਗੀ। ਪਹਿਲੀ ਵਾਰ ਆਟੋਮੈਟਿਕ ਨੰਬਰ ਪਲੇਟ ਪਛਾਣ ਪ੍ਰਣਾਲੀ ਦੀ ਵਰਤੋਂ ਕੀਤੀ ਜਾ ਰਹੀ ਹੈ। ਇਹ ਲੋਕਾਂ ਦੇ ਵਾਹਨਾਂ ਦੇ ਰੰਗ, ਨੰਬਰ ਪਲੇਟ ਅਤੇ ਤਰੀਕ-ਸਮੇਂ ਦੀ ਪਛਾਣ ਕਰੇਗੀ। (ਏਜੰਸੀ)