National News: ਗੁਜਰਾਤ ਵਿਚ ਸ਼ਰਾਬ ਪੀਣ ਨਾਲ ਦੋ ਲੋਕਾਂ ਦੀ ਮੌਤ; ਪੁਲਿਸ ਨੇ ਸ਼ੁਰੂ ਕੀਤੀ ਜਾਂਚ

ਏਜੰਸੀ

ਖ਼ਬਰਾਂ, ਰਾਸ਼ਟਰੀ

ਇਕ ਪੁਲਿਸ ਅਧਿਕਾਰੀ ਨੇ ਸੋਮਵਾਰ ਨੂੰ ਦਸਿਆ ਕਿ ਫੋਰੈਂਸਿਕ ਜਾਂਚ ਦੌਰਾਨ ਚਾਰ ਵਿਅਕਤੀਆਂ ਵਲੋਂ ਪੀਤੀ ਗਈ ਸ਼ਰਾਬ ਨਕਲੀ ਜਾਂ ਮਿਥਾਈਲੇਟਿਡ ਨਹੀਂ ਪਾਈ ਗਈ।

Police launch probe into death of two alcoholics in Gujarat

National News: ਗੁਜਰਾਤ ਦੇ ਗਾਂਧੀਨਗਰ ਜ਼ਿਲ੍ਹੇ ਵਿਚ ਸ਼ਰਾਬ ਪੀਣ ਨਾਲ ਘੱਟੋ-ਘੱਟ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਦੋ ਹੋਰ ਹਸਪਤਾਲ ਵਿਚ ਭਰਤੀ ਹਨ। ਪੁਲਿਸ ਨੇ ਦਸਿਆ ਕਿ ਉਨ੍ਹਾਂ ਦੀ ਮੌਤ ਦੇ ਅਸਲ ਕਾਰਨਾਂ ਦੀ ਅਜੇ ਜਾਂਚ ਕੀਤੀ ਜਾ ਰਹੀ ਹੈ। ਇਕ ਪੁਲਿਸ ਅਧਿਕਾਰੀ ਨੇ ਸੋਮਵਾਰ ਨੂੰ ਦਸਿਆ ਕਿ ਫੋਰੈਂਸਿਕ ਜਾਂਚ ਦੌਰਾਨ ਚਾਰ ਵਿਅਕਤੀਆਂ ਵਲੋਂ ਪੀਤੀ ਗਈ ਸ਼ਰਾਬ ਨਕਲੀ ਜਾਂ ਮਿਥਾਈਲੇਟਿਡ ਨਹੀਂ ਪਾਈ ਗਈ।

ਗਾਂਧੀਨਗਰ ਦੇ ਐਸਪੀ ਰਵੀ ਤੇਜਾ ਵਸਮਸੇਟੀ ਨੇ ਦਸਿਆ ਕਿ ਇਹ ਘਟਨਾ ਐਤਵਾਰ ਅਤੇ ਸੋਮਵਾਰ ਦੀ ਦਰਮਿਆਨੀ ਰਾਤ ਨੂੰ ਦੇਹਗਾਮ ਤਾਲੁਕ ਵਿਚ ਵਾਪਰੀ। ਉਨ੍ਹਾਂ ਕਿਹਾ, ''ਸ਼ਰਾਬ ਪੀਣ ਨਾਲ ਦੋ ਲੋਕਾਂ ਦੀ ਮੌਤ ਹੋ ਗਈ ਜਦਕਿ ਦੋ ਹੋਰਾਂ ਨੂੰ ਸਾਵਧਾਨੀ ਵਜੋਂ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਦੋਵਾਂ ਦੀ ਹਾਲਤ ਸਥਿਰ ਹੈ।'' ਉਨ੍ਹਾਂ ਕਿਹਾ ਕਿ ਦੋ ਵਿਅਕਤੀਆਂ ਦੀ ਮੌਤ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੋ ਸਕਿਆ ਹੈ ਕਿਉਂਕਿ ਫੋਰੈਂਸਿਕ ਜਾਂਚ ਵਿਚ ਉਨ੍ਹਾਂ ਵਲੋਂ ਪੀਤੀ ਗਈ ਸ਼ਰਾਬ ਜਾਅਲੀ ਨਹੀਂ ਪਾਈ ਗਈ। ਉਨ੍ਹਾਂ ਕਿਹਾ, ‘‘ਸ਼ਰਾਬ ਦੀ ਫੋਰੈਂਸਿਕ ਜਾਂਚ ਵਿਚ ਮਿਥਾਈਲ ਅਲਕੋਹਲ ਜਾਂ ਮਿਥੇਨੌਲ ਦਾ ਕੋਈ ਸੁਰਾਗ ਨਹੀਂ ਮਿਲਿਆ ਹੈ।’’ ਪੁਲਿਸ ਅਧਿਕਾਰੀ ਨੇ ਦਸਿਆ ਕਿ ਦੋਵੇਂ ਵਿਅਕਤੀ ਨਸ਼ੇ ਦੇ ਆਦੀ ਸਨ ਅਤੇ ਇਨ੍ਹਾਂ ਵਿਚੋਂ ਇਕ ਨੂੰ ਡਾਕਟਰਾਂ ਨੇ ਸ਼ਰਾਬ ਨਾ ਪੀਣ ਦੀ ਸਲਾਹ ਦਿਤੀ ਸੀ।

 (For more Punjabi news apart from Police launch probe into death of two alcoholics in Gujarat, stay tuned to Rozana Spokesman)