Arvind Kejriwal: ਖੁਫ਼ੀਆ ਅਲਰਟ... ਕੇਜਰੀਵਾਲ 'ਤੇ ਹਮਲੇ ਦੀ ਸੰਭਾਵਨਾ; ਗਰਮਖ਼ਿਆਲੀ ਸਮਰਥਕ ਹਮਲੇ ਦੀ ਕਰ ਸਕਦੇ ਹਨ ਕੋਸ਼ਿਸ਼ 

ਏਜੰਸੀ

ਖ਼ਬਰਾਂ, ਰਾਸ਼ਟਰੀ

ਪਿਛਲੀ ਸੁਰੱਖਿਆ ਸਮੀਖਿਆ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਦਿੱਲੀ ਪੁਲਿਸ ਵੱਲੋਂ ਜ਼ੈੱਡ ਪਲੱਸ ਸੁਰੱਖਿਆ ਦਿੱਤੀ ਗਈ ਸੀ

Arvind Kejriwal

 

Arvind Kejriwal: ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਸੁਰੱਖਿਆ ਦੀ ਸਮੀਖਿਆ ਕੀਤੀ ਗਈ ਹੈ। ਦਿੱਲੀ ਪੁਲਿਸ ਨੇ ਇਹ ਕਦਮ ਖ਼ਾਸ ਖੁਫ਼ੀਆ ਜਾਣਕਾਰੀ ਦੇ ਮੱਦੇਨਜ਼ਰ ਉਨ੍ਹਾਂ 'ਤੇ ਹਮਲੇ ਦੀ ਸੰਭਾਵਨਾ ਦੇ ਮੱਦੇਨਜ਼ਰ ਚੁੱਕਿਆ ਹੈ। ਕੇਜਰੀਵਾਲ ਕੋਲ ਜ਼ੈੱਡ ਪਲੱਸ ਸ਼੍ਰੇਣੀ ਦੀ ਸੁਰੱਖਿਆ ਹੈ।

ਸੂਤਰਾਂ ਅਨੁਸਾਰ, ਖੁਫ਼ੀਆ ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਗਰਮਖ਼ਿਆਲੀ ਸਮਰਥਕ ਕੇਜਰੀਵਾਲ ਉੱਤੇ ਹਮਲੇ ਦੀ ਕੋਸ਼ਿਸ਼ ਕਰ ਸਕਦੇ ਹਨ। ਚਿਤਾਵਨੀ ਅਨੁਸਾਰ ਦੋ ਤੋਂ ਤਿੰਨ ਮੈਂਬਰ, ਜੋ ਆਖ਼ਰੀ ਵਾਰ ਪੰਜਾਬ ਵਿੱਚ ਦੇਖੇ ਗਏ ਸਨ, ਹਮਲੇ ਦੀ ਕੋਸ਼ਿਸ਼ ਕਰ ਸਕਦੇ ਹਨ।

ਪਿਛਲੀ ਸੁਰੱਖਿਆ ਸਮੀਖਿਆ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਦਿੱਲੀ ਪੁਲਿਸ ਵੱਲੋਂ ਜ਼ੈੱਡ ਪਲੱਸ ਸੁਰੱਖਿਆ ਦਿੱਤੀ ਗਈ ਸੀ। ਉਨ੍ਹਾਂ ਦੀ ਸੁਰੱਖਿਆ ਲਈ ਲਗਭਗ 63 ਲੋਕ ਤਾਇਨਾਤ ਹਨ। ਉਨ੍ਹਾਂ ਦੇ ਸੁਰੱਖਿਆ ਪ੍ਰਬੰਧਾਂ ਵਿੱਚ ਪਾਇਲਟ, ਐਸਕਾਰਟ, ਨਜ਼ਦੀਕੀ ਸੁਰੱਖਿਆ ਟੀਮ, ਹੋਮ ਗਾਰਡ, ਸਪਾਟਰ ਤੋਂ ਇਲਾਵਾ ਖੋਜ ਅਤੇ ਤਲਾਸ਼ੀ ਲੈਣ ਵਾਲੇ ਸਟਾਫ਼ ਸ਼ਾਮਲ ਹਨ। ਇਸ ਸੈੱਟਅੱਪ ਵਿੱਚ ਲਗਭਗ 47 ਲੋਕ ਹਨ। ਇਸ ਤੋਂ ਇਲਾਵਾ ਕੇਂਦਰੀ ਹਥਿਆਰਬੰਦ ਪੁਲਿਸ ਬਲ ਦੇ ਲਗਭਗ 15 ਵਰਦੀਧਾਰੀ ਕਰਮਚਾਰੀ ਹਨ।