8 ਕਰੋੜ ਲੋਕਾਂ ਦੀ ਰੋਜ਼ੀ-ਰੋਟੀ ਨੂੰ ਖਤਰੇ ‘ਚ ਪਾਉਣ ਜਾ ਰਹੀ ਹੈ ਮੋਦੀ ਸਰਕਾਰ!

ਏਜੰਸੀ

ਖ਼ਬਰਾਂ, ਰਾਸ਼ਟਰੀ

ਭਾਰਤ ਦੁਨੀਆ ਦਾ ਸਭ ਤੋਂ ਵੱਡਾ ਦੁੱਧ ਉਤਪਾਦਕ ਦੇਸ਼ ਹੈ, ਜਿਸ ਨਾਲ 8 ਕਰੋੜ ਲੋਕਾਂ ਦੀ ਰੋਜ਼ੀ ਰੋਟੀ ਜੁੜੀ ਹੋਈ ਹੈ।

Photo

ਨਵੀਂ ਦਿੱਲੀ: ਆਉਣ ਵਾਲੀ 24-25 ਫਰਵਰੀ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਭਾਰਤ ਆਉਣ ਵਾਲੇ ਹਨ। ਅਮਰੀਕੀ ਰਾਸ਼ਟਰਪਤੀ ਨੇ ਇਸ ਦੌਰੇ ਦੌਰਾਨ ਦੋਵੇਂ ਦੇਸ਼ਾਂ ਵਿਚਕਾਰ ਵਪਾਰਕ ਸਮਝੌਤੇ ਹੋਣ ਦੇ ਸੰਕੇਤ ਦਿੱਤੇ ਹਨ। ਹਾਲਾਂਕਿ 13 ਫਰਵਰੀ ਨੂੰ ਅਮਰੀਕਾ ਦੇ ਵਪਾਰ ਪ੍ਰਤੀਨਿਧੀ ਰਾਬਰਟ ਲੈਥਾਈਜ਼ਰ ਭਾਰਤ ਆਉਣ ਵਾਲੇ ਸੀ ਪਰ ਉਹਨਾਂ ਨੇ ਅਪਣਾ ਇਹ ਦੌਰਾ ਰੱਦ ਕਰ ਦਿੱਤਾ ਸੀ।

ਰਾਬਰਟ ਲੈਥਾਈਜ਼ਰ ਭਾਰਤ ਆਉਣ ਵਾਲੇ ਸਨ ਪਰ ਉਹਨਾਂ ਨੇ ਅਪਣਾ ਇਹ ਦੌਰਾ ਰੱਦ ਕਰ ਦਿੱਤਾ ਸੀ। ਰਾਬਰਟ ਲੈਥਾਈਜ਼ਰ ਦੇ ਦੌਰਾ ਰੱਦ ਕਰਨ ਨਾਲ ਭਾਰਤ ਨੂੰ ਅਮਰੀਕਾ ਦੇ ਨਾਲ ਵਪਾਰਕ ਸਮਝੌਤੇ ਕਰਨ ਦੀਆਂ ਉਮੀਦਾਂ ਨੂੰ ਵੱਡਾ ਝਟਕਾ ਲੱਗਿਆ ਹੈ। ਹਾਲਾਂਕਿ ਭਾਰਤ ਸਰਕਾਰ ਹਾਲੇ ਵੀ ਵਪਾਰਕ ਸਮਝੌਤੇ ਨੂੰ ਲੈ ਕੇ ਸਕਾਰਾਤਮਕ ਹੈ।

ਇਹੀ ਕਾਰਨ ਹੈ ਕਿ ਸਰਕਾਰ ਨੇ ਅਮਰੀਕਾ ਨੂੰ ਇਕ ਆਫਰ ਦਿੱਤਾ ਹੈ। ਮੀਡੀਆ ਦੇ ਹਵਾਲੇ ਨਾਲ ਖ਼ਬਰ ਆਈ ਹੈ ਕਿ ਭਾਰਤ ਨੇ ਅਮਰੀਕਾ ਦੇ ਨਾਲ ਸੰਭਾਵਤ ਟਰੇਡ ਸਮਝੌਤੇ ਲਈ ਅਪਣੀ ਡੇਅਰੀ ਅਤੇ ਪੋਲਟਰੀ ਇੰਡਸਟਰੀ ਵਿਚ ਛੁੱਟ ਦੇਣ ਦਾ ਆਫਰ ਦਿੱਤਾ ਹੈ। ਜੇਕਰ ਕੇਂਦਰ ਸਰਕਾਰ ਟਰੇਡ ਡੀਲ ਕਰਨ ਲਈ ਦੇਸ਼ ਦੀ ਡੇਅਰੀ ਅਤੇ ਪੋਲਟਰੀ ਇੰਡਸਟਰੀ ਨੂੰ ਅਮਰੀਕਾ ਲਈ ਖੋਲ੍ਹਣ ਦਾ ਫੈਸਲਾ ਕਰਦੀ ਹੈ ਤਾਂ ਇਸ ਨਾਲ ਦੇਸ਼ ਦੇ 8 ਕਰੋੜ ਲੋਕਾਂ ਦੀ ਰੋਜ਼ੀ-ਰੋਟੀ ‘ਤੇ ਖਤਰਾ ਮੰਡਰਾ ਸਕਦਾ ਹੈ।

ਅਮਰੀਕੀ ਕੰਪਨੀਆਂ ਦੇ ਸਾਹਮਣੇ ਪਿਛੜ ਸਕਦੇ ਹਨ ਭਾਰਤੀ ਦੁੱਧ ਉਤਪਾਦਕ
ਕਿਹਾ ਜਾ ਰਿਹਾ ਹੈ ਕਿ ਜੇਕਰ ਭਾਰਤ ਸਰਕਾਰ ਅਮਰੀਕਾ ਲਈ ਅਪਣੇ ਡੇਅਰੀ ਅਤੇ ਪੋਲਟਰੀ ਖੇਤਰ ਨੂੰ ਖੋਲ੍ਹਣ ਦਾ ਫੈਸਲਾ ਕਰਦੀ ਹੈ ਤਾਂ ਅਮਰੀਕਾ ਦੀਆਂ ਵੱਡੀਆਂ-ਵੱਡੀਆਂ ਕੰਪਨੀਆਂ ਦੇ ਸਾਹਮਣੇ ਭਾਰਤ ਦੇ ਛੋਟੇ ਕਿਸਾਨ ਅਤੇ ਦੁੱਧ ਉਤਪਾਦਕ ਬੁਰੀ ਤਰ੍ਹਾਂ ਪਿਛੜ ਸਕਦੇ ਹਨ। ਹਾਲਾਂਕਿ ਹਾਲੇ ਤੱਕ ਸਰਕਾਰ ਅਪਣੇ ਫੈਸਲੇ ‘ਤੇ ਵਿਚਾਰ ਕਰ ਰਹੀ ਹੈ ਅਤੇ ਕੁਝ ਵੀ ਤੈਅ ਨਹੀਂ ਹੋਇਆ ਹੈ।

ਦਰਅਸਲ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਦੁੱਧ ਉਤਪਾਦਕ ਦੇਸ਼ ਹੈ, ਜਿਸ ਨਾਲ 8 ਕਰੋੜ ਲੋਕਾਂ ਦੀ ਰੋਜ਼ੀ ਰੋਟੀ ਜੁੜੀ ਹੋਈ ਹੈ। ਇਹਨਾਂ ਵਿਚ ਜ਼ਿਆਦਾਤਰ ਗ੍ਰਾਮੀਣ ਖੇਤਰਾਂ ਨਾਲ ਜੁੜੇ ਲੋਕ ਸ਼ਾਮਲ ਹਨ। ਭਾਰਤ ਨੇ ਰਵਾਇਤੀ ਤੌਰ ‘ਤੇ ਦੇਸ਼ ਵਿਚ ਡੇਅਰੀ ਪ੍ਰੋਡਕਟਸ ਦਰਾਮਦ ‘ਤੇ ਰੋਕ ਲਗਾਈ ਹੋਈ ਹੈ। ਖ਼ਬਰ ਅਨੁਸਾਰ ਸਰਕਾਰ ਨੇ ਅਮਰੀਕਾ ਤੋਂ ਚਿਕਨ ਦੇ ਆਯਾਤ ‘ਤੇ ਵੀ ਟੈਕਸ ਵਿਚ ਛੁੱਟ ਦੇਣ ਦਾ ਪ੍ਰਸਤਾਵ ਦਿੱਤਾ ਹੈ।

ਹਾਲੇ ਤੱਕ ਚਿਕਨ ਲੈੱਗ ‘ਤੇ 100 ਫੀਸਦੀ ਟੈਕਸ ਲੱਗਦਾ ਹੈ ਜਿਸ ਨੂੰ ਘਟਾ ਕੇ 25 ਫੀਸਦੀ ਕੀਤਾ ਜਾ ਸਕਦਾ ਹੈ। ਹਾਲਾਂਕਿ ਅਮਰੀਕਾ ਦੀ ਮੰਗ ਹੈ ਕਿ ਇਸ ਨੂੰ ਹੋਰ ਘਟਾ ਕੇ ਸਿਰਫ 10 ਫੀਸਦੀ ‘ਤੇ ਲਿਆਂਦਾ ਜਾਵੇ। ਜੇਕਰ ਇਹ ਸਮਝੌਤਾ ਹੁੰਦਾ ਹੈ ਤਾਂ ਦੇਸ਼ ਦੀ ਪੋਲਟਰੀ ਇੰਡਸਟਰੀ ‘ਤੇ ਇਸ ਦਾ ਬੁਰਾ ਅਸਰ ਪੈਣ ਦੀ ਸੰਭਾਵਨਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।