ਗੁਜਰਾਤ ਦੇ CM ਵਿਜੇ ਰੁਪਾਨੀ ਦੀ ਕੋਰੋਨਾ ਰਿਪੋਰਟ ਪੌਜ਼ੇਟਿਵ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਹਸਪਤਾਲ ਵਲੋਂ ਜਾਰੀ ਮੈਡੀਕਲ ਬੁਲਟਿਨ ਮੁਤਾਬਕ ਉਨ੍ਹਾਂ ਦੀ ਹਾਲਤ ਫਿਲਹਾਲ ਸਥਿਰ ਹੈ।

Gujarat Chief Minister Vijay Rupani

ਨਵੀਂ ਦਿੱਲੀ: ਗੁਜਰਾਤ ਦੇ ਮੁਖ ਮੰਤਰੀ ਵਿਜੇ ਰੁਪਾਨੀ ਦੀ ਕੋਰੋਨਾ ਰਿਪੋਰਟ ਪੌਜ਼ੇਟਿਵ ਪਾਈ ਗਈ ਹੈ।  ਬੀਤੇ ਦਿਨ ਇਕ ਪ੍ਰੋਗਰਾਮ ਦੌਰਾਨ ਰੁਪਾਣੀ ਨੂੰ ਮੰਚ 'ਤੇ ਚੱਕਰ ਆ ਗਿਆ ਸੀ ਅਤੇ ਉਹ ਬੇਹੋਸ਼ ਹੋ ਕੇ ਡਿੱਗ ਪਏ ਸਨ।

ਇਸ ਤੋਂ ਬਾਅਦ ਉਨ੍ਹਾਂ ਨੂੰ ਯੂ. ਐਨ. ਮਹਿਤਾ ਹਸਪਤਾਲ 'ਚ ਦਾਖ਼ਲ ਕਰਾਇਆ ਗਿਆ ਸੀ। ਹਸਪਤਾਲ ਵਲੋਂ ਜਾਰੀ ਮੈਡੀਕਲ ਬੁਲਟਿਨ ਮੁਤਾਬਕ ਉਨ੍ਹਾਂ ਦੀ ਹਾਲਤ ਫਿਲਹਾਲ ਸਥਿਰ ਹੈ। ਮਹੱਤਵਪੂਰਣ ਗੱਲ ਇਹ ਹੈ ਕਿ ਗੁਜਰਾਤ ਵਿੱਚ ਇਨ੍ਹਾਂ ਦਿਨੀ  6 ਨਗਰ ਨਿਗਮਾਂ ਦੀਆਂ ਚੋਣਾਂ ਲਈ ਪ੍ਰਚਾਰ ਚੱਲ ਰਿਹਾ ਹੈ। ਇਸ ਦੇ ਤਹਿਤ ਮੁੱਖ ਮੰਤਰੀ ਵਿਜੇ ਰੁਪਾਨੀ ਐਤਵਾਰ ਨੂੰ ਚੋਣ ਪ੍ਰਚਾਰ ਲਈ ਵਡੋਦਰਾ ਦੇ ਨਿਜਾਮ ਪੁਰਾ ਵਿੱਚ ਪਹੁੰਚੇ, ਪਰ ਅਚਾਨਕ ਉਸਨੂੰ ਉਥੇ ਚੱਕਰ ਆ ਗਿਆ ਅਤੇ ਉਹ ਸਟੇਜ ਉੱਤੇ ਡਿੱਗ ਪਏ।