ਮਹਾਰਾਸ਼ਟਰ: ਜਲਗਾਉਂ ’ਚ ਵਾਪਰੇ ਭਿਆਨਕ ਸੜਕ ਹਾਦਸੇ 'ਤੇ PM ਮੋਦੀ ਨੇ ਜਤਾਇਆ ਦੁੱਖ
ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਮੁੰਬਈ: ਮਹਾਰਾਸ਼ਟਰ ਦੇ ਜਲਗਾਓਂ ਜ਼ਿਲ੍ਹੇ ਦੇ ਯਾਵਲ ਤਾਲੁਕ ਦੇ ਕਿੰਗਨ ਪਿੰਡ ਨੇੜੇ ਇਕ ਵਾਹਨ ਦੇ ਪਲਟ ਜਾਣ ਕਾਰਨ 16 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਦੋ ਜ਼ਖਮੀ ਹੋ ਗਏ। ਹਾਦਸੇ ਦੀ ਖ਼ਬਰ ਮਿਲਦਿਆਂ ਹੀ ਪੁਲਿਸ ਮੌਕੇ ਤੇ ਪਹੁੰਚ ਗਈ ਅਤੇ ਲੋਕਾਂ ਨੂੰ ਬਾਹਰ ਕੱਢਣ ਵਿੱਚ ਸਹਾਇਤਾ ਕੀਤੀ। ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਇਸ ਮਾਮਲੇ ਵਿਚ ਵਧੇਰੇ ਜਾਣਕਾਰੀ ਅਜੇ ਮਿਲੀ ਨਹੀਂ ਹੈ।
ਇਸ ਵਿਚਕਾਰ ਹੁਣ ਪ੍ਰਧਾਨ ਮੰਤਰੀ ਮੋਦੀ ਨੇ ਮਹਾਰਾਸ਼ਟਰ 'ਚ ਟਰੱਕ ਪਲਟਣ ਤੇ ਵਾਪਰੇ ਹਾਦਸੇ 'ਤੇ ਦੁੱਖ ਹਾਜ਼ਰ ਕੀਤਾ ਹੈ। ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਮਹਾਰਾਸ਼ਟਰ ਦੇ ਜਲਗਾਓਂ ਵਿੱਚ ਹੋਏ ਟਰੱਕ ਹਾਦਸੇ ‘ਤੇ ਦੁੱਖ ਜ਼ਾਹਰ ਕੀਤਾ ਅਤੇ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ।
ਸਾਰੇ ਮ੍ਰਿਤਕਾਂ ਨੂੰ ਯਾਵਲ ਦੇ ਹਸਪਤਾਲ 'ਚ ਪੋਸਟਮਾਰਟਮ ਲਈ ਲਿਜਾਇਆ ਗਿਆ। ਲਗਾਂਵ ਪੁਲਿਸ ਮੁਤਾਬਕ ਧੁਲੇ ਤੋਂ ਜਲਗਾਂਵ ਦੇ ਰਾਵੇਰ ਵੱਲ ਜਾ ਰਿਹਾ ਟਰੱਕ ਯਾਵਲ ਰੋਡ 'ਤੇ ਕਿਨਗਾਂਵ ਕੋਲ ਪਲਟ ਗਿਆ। ਪੁਲਿਸ ਨੇ ਟਰੱਕ ਡ੍ਰਾਇਵਰ ਨੂੰ ਹਿਰਾਸਤ 'ਚ ਲੈ ਲਿਆ ਹੈ।
ਜ਼ਿਕਰਯੋਗ ਹੈ ਕਿ 12 ਫਰਵਰੀ (ਸ਼ੁੱਕਰਵਾਰ) ਸਵੇਰੇ 6 ਵਜੇ ਇਕ ਐਸਯੂਵੀ ਅਤੇ ਟਰੱਕ ਦੀ ਭਿਆਨਕ ਟੱਕਰ ਵਿਚ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਸੀ ਅਤੇ ਦੋ ਲੋਕ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਸਨ।