ਉਤਰਾਖੰਡ: ਸੁਰੰਗ 'ਚੋਂ ਲੋਕਾਂ ਨੂੰ ਕੱਢਣ ਲਈ ਬਚਾਅ ਕਾਰਜ ਜਾਰੀ, ਹੁਣ ਤੱਕ ਕੁੱਲ 53 ਲਾਸ਼ਾਂ ਬਰਾਮਦ
ਬਚਾਅ ਟੀਮਾਂ ਵੱਲੋਂ ਹੁਣ ਡ੍ਰਿਲਿੰਗ ਅਭਿਆਨ ਚਲਾਏ ਗਏ ਸਨ।
Uttarakhand glacier burst
ਦੇਹਰਾਦੂਨ - ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ਵਿਚ ਨੰਦਾ ਦੇਵੀ ਗਲੇਸ਼ੀਅਰ ਦਾ ਵੱਡਾ ਹਿੱਸਾ ਟੁੱਟ ਜਾਣ ਕਾਰਨ ਰਿਸ਼ੀਗੰਗਾ ਘਾਟੀ ਵਿਚ ਭਾਰੀ ਹੜ੍ਹ ਆ ਗਿਆ ਸੀ। ਇੱਥੇ ਜਾਰੀ ਹਾਈਡ੍ਰੋ ਪ੍ਰਾਜੈਕਟਾਂ ਵਿਚ ਕੰਮ ਕਰ ਰਹੇ ਕਈ ਵਿਅਕਤੀਆਂ ਦੀ ਮੌਤ ਹੋ ਗਈ ਹੈ ਅਤੇ 206 ਤੋਂ ਵੱਧ ਵਿਅਕਤੀ ਲਾਪਤਾ ਦੱਸੇ ਜਾ ਰਹੇ ਹਨ।
ਇਸ ਹਾਦਸੇ ਵਿਚ ਬਹੁਤ ਸਾਰੇ ਲੋਕਾਂ ਦੀਆਂ ਜਾਨਾਂ ਗਈਆਂ। ਹੁਣ ਤੱਕ ਕੁੱਲ 53 ਲਾਸ਼ਾਂ ਬਰਾਮਦ ਹੋਈਆਂ। ਜੋਸ਼ੀਮਠ ਚਮੋਲੀ ਵਿੱਚ ਤਪੋਵਨ ਸੁਰੰਗ 'ਤੇ ਬਚਾਅ ਕਾਰਜ ਹਜੇ ਵੀ ਚੱਲ ਰਿਹਾ ਹੈ।
ਐਸ.ਡੀ.ਆਰ.ਐਫ., ਏ.ਟੀ.ਬੀ.ਪੀ. ਅਤੇ ਹੋਰ ਏਜੰਸੀਆਂ ਤਪੋਵਨ ਸੁਰੰਗ ਵਿਚ ਫਸੇ ਲੋਕਾਂ ਨੂੰ ਬਾਹਰ ਕੱਢਣ ਲਈ ਦਿਨ ਰਾਤ ਯੁੱਧ ਦੇ ਯਤਨ 'ਤੇ ਲੱਗੇ ਹੋਏ ਹਨ। ਬਚਾਅ ਟੀਮਾਂ ਵੱਲੋਂ ਹੁਣ ਡ੍ਰਿਲਿੰਗ ਅਭਿਆਨ ਚਲਾਏ ਗਏ ਸਨ।