BHU ਪ੍ਰੋਫੈਸਰ ਨੇ ਸ੍ਰੀ ਰਾਮ ਅਤੇ ਸੀਤਾ ਦੀਆਂ ਤਸਵੀਰਾਂ ਨਾਲ ਕੀਤੀ ਛੇੜਛਾੜ, ਕਾਰਵਾਈ ਦੀ ਮੰਗ

ਏਜੰਸੀ

ਖ਼ਬਰਾਂ, ਰਾਸ਼ਟਰੀ

ਬਨਾਰਸ ਹਿੰਦੂ ਯੂਨੀਵਰਸਿਟੀ ਵਿਚ ਆਯੋਜਿਤ ਵਿਜ਼ੂਅਲ ਆਰਟਸ ਦੀ ਇਕ ਪ੍ਰਦਰਸ਼ਨੀ ਦੌਰਾਨ ਵੱਡਾ ਵਿਵਾਦ ਪੈਦਾ ਹੋ ਗਿਆ।

BHU Professor Sparks Controversy As He Puts His Picture On Lord Ram’s Painting



ਵਾਰਾਣਸੀ: ਬਨਾਰਸ ਹਿੰਦੂ ਯੂਨੀਵਰਸਿਟੀ ਵਿਚ ਆਯੋਜਿਤ ਵਿਜ਼ੂਅਲ ਆਰਟਸ ਦੀ ਇਕ ਪ੍ਰਦਰਸ਼ਨੀ ਦੌਰਾਨ ਵੱਡਾ ਵਿਵਾਦ ਪੈਦਾ ਹੋ ਗਿਆ। ਦਰਅਸਲ ਵਿਜ਼ੂਅਲ ਆਰਟਸ ਦੇ ਸਹਾਇਕ ਪ੍ਰੋਫੈਸਰ ਅਮਰੇਸ਼ ਕੁਮਾਰ ਨੇ ਭਗਵਾਨ ਰਾਮ ਅਤੇ ਸੀਤਾ ਦੀ ਤਸਵੀਰ ਨਾਲ ਛੇੜਛਾੜ ਕੀਤੀ ਹੈ। ਉਹਨਾਂ ਨੇ ਭਗਵਾਨ ਰਾਮ ਦੀ ਤਸਵੀਰ 'ਤੇ ਆਪਣੀ ਤਸਵੀਰ ਅਤੇ ਮਾਤਾ ਸੀਤਾ ਦੀ ਤਸਵੀਰ 'ਤੇ ਅਪਣੀ ਪਤਨੀ ਦੀ ਤਸਵੀਰ ਲਗਾ ਦਿੱਤੀ। ਜਦੋਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਤਾਂ ਵਿਵਾਦ ਪੈਦਾ ਹੋ ਗਿਆ।

ਇਹ ਪ੍ਰਦਰਸ਼ਨੀ ਬਨਾਰਸ ਹਿੰਦੂ ਯੂਨੀਵਰਸਿਟੀ ਦੇ ਵਿਜ਼ੂਅਲ ਆਰਟਸ ਫੈਕਲਟੀ ਵਿਚ ਲਗਾਈ ਗਈ ਹੈ। ਨਾਰਾਜ਼ ਵਿਦਿਆਰਥੀ ਹੁਣ ਪ੍ਰੋਫੈਸਰ ਅਮਰੇਸ਼ ਕੁਮਾਰ ਖਿਲਾਫ ਕਾਰਵਾਈ ਦੀ ਮੰਗ ਕਰ ਰਹੇ ਹਨ ਅਤੇ ਉਹਨਾਂ 'ਤੇ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਦੋਸ਼ ਲਗਾਇਆ ਜਾ ਰਿਹਾ ਹੈ।

ਹਾਲਾਂਕਿ ਅਮਰੇਸ਼ ਕੁਮਾਰ ਨੇ ਕਿਹਾ ਕਿ ਇਹ ਕੋਈ ਵੱਡੀ ਗੱਲ ਨਹੀਂ ਹੈ ਕਿਉਂਕਿ ਰਾਮ ਸਭ ਦੇ ਹਨ। ਬੀਐਚਯੂ ਪ੍ਰਸ਼ਾਸਨ ਨੇ ਇਸ ਵਿਵਾਦ 'ਤੇ ਹੁਣ ਤੱਕ ਚੁੱਪ ਧਾਰੀ ਹੋਈ ਹੈ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਜੇਕਰ ਜਲਦੀ ਕਾਰਵਾਈ ਨਾ ਕੀਤੀ ਗਈ ਤਾਂ ਉਹ ਸੰਘਰਸ਼ ਕਰਨਗੇ।