ਤੁਰਕੀ 'ਚ ਡਿਊਟੀ 'ਤੇ ਤਾਇਨਾਤ ਪਿਤਾ ਦੇ ਘਰ ਆਇਆ ਛੋਟਾ ਮਹਿਮਾਨ
ਵੀਡੀਓ ਕਾਲ 'ਤੇ ਜਵਾਨ ਨੇ ਕੀਤਾ ਪੁੱਤ ਦਾ ਸਵਾਗਤ
ਨਵੀਂ ਦਿੱਲੀ: ਤੁਰਕੀ ਵਿਚ ਆਪਰੇਸ਼ਨ ਦੋਸਤ ਦਾ ਹਿੱਸਾ ਬਣ ਕੇ ਗਏ ਹੌਲਦਾਰ ਰਾਹੁਲ ਚੌਧਰੀ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ ਹੈ। ਉਸ ਦੇ ਫੌਜੀ ਦੋਸਤਾਂ ਨੇ ਪੁੱਤਰ ਦਾ ਨਾਂ ਤੁਰਕੀ ਚੌਧਰੀ ਰੱਖਣ ਦੀ ਸਲਾਹ ਦਿੱਤੀ ਹੈ। ਉੱਤਰ ਪ੍ਰਦੇਸ਼ ਦੇ ਹਾਪੁੜ ਦਾ ਰਹਿਣ ਵਾਲਾ ਰਾਹੁਲ ਉਸ 99 ਮੈਂਬਰੀ ਟੀਮ ਦਾ ਹਿੱਸਾ ਹੈ ਜੋ ਤੁਰਕੀ ਗਈ ਸੀ। ਉਹ ਬੱਚੇ ਦੀ ਡਲਿਵਰੀ ਲਈ ਘਰ ਜਾਣ ਵਾਲਾ ਸੀ ਪਰ ਉਸ ਦਾ ਨਾਂ ਆਪ੍ਰੇਸ਼ਨ ਦੋਸਤ ਦੀ ਟੀਮ ਨੂੰ ਭੇਜ ਦਿੱਤਾ ਗਿਆ।
ਇਹ ਵੀ ਪੜ੍ਹੋ : ਤੁਰਕੀ ਸੀਰੀਆ ਭੂਚਾਲ: ਮਰਨ ਵਾਲਿਆਂ ਦੀ ਗਿਣਤੀ 41 ਹਜ਼ਾਰ ਤੋਂ ਪਾਰ
ਜਾਣਕਾਰੀ ਮੁਤਾਬਕ ਰਾਹੁਲ ਦੀ ਪਤਨੀ ਦੀ 8 ਫਰਵਰੀ ਨੂੰ ਸੀਜੇਰੀਅਨ ਡਿਲੀਵਰੀ ਹੋਣੀ ਸੀ। ਛੁੱਟੀ ਲਈ ਅਰਜ਼ੀ ਦੇਣ ਤੋਂ ਪਹਿਲਾਂ ਹੀ ਉਸ ਦੇ ਪਾਸਪੋਰਟ 'ਤੇ ਮੋਹਰ ਲਗਾ ਦਿੱਤੀ ਗਈ ਸੀ। ਇਸ ਤੋਂ ਬਾਅਦ ਰਾਹੁਲ ਪਰਿਵਾਰ ਅਤੇ ਡਿਊਟੀ ਵਿਚਾਲੇ ਫਸ ਗਿਆ।
ਇਹ ਵੀ ਪੜ੍ਹੋ : ਭਾਰਤ ਦੇ ਨਕਸ਼ੇ 'ਤੇ ਘੁੰਮਦੇ ਨਜ਼ਰ ਆਏ ਅਕਸ਼ੈ ਕੁਮਾਰ , FIR ਦਰਜ
ਰਾਹੁਲ ਨੇ ਇਸ ਦੁਬਿਧਾ 'ਚੋਂ ਨਿਕਲਣ ਲਈ ਆਪਣੇ ਸੀਨੀਅਰਜ਼ ਨਾਲ ਗੱਲ ਕੀਤੀ। ਰਾਹੁਲ ਦੇ ਸੀਨੀਅਰਾਂ ਨੇ ਪਤਨੀ ਨਾਲ ਗੱਲ ਕਰਨ ਲਈ ਕਿਹਾ। ਇਸ 'ਤੇ ਰਾਹੁਲ ਦੀ ਪਤਨੀ ਨੇ ਕਿਹਾ ਕਿ ਉਨ੍ਹਾਂ ਨੂੰ ਪਹਿਲਾਂ ਦੇਸ਼ ਦੀ ਸੇਵਾ ਕਰਨੀ ਚਾਹੀਦੀ ਹੈ। ਇਸ ਤੋਂ ਬਾਅਦ ਰਾਹੁਲ ਆਪਣਾ ਸਾਮਾਨ ਪੈਕ ਕਰਕੇ ਟੀਮ ਨਾਲ ਤੁਰਕੀ ਲਈ ਰਵਾਨਾ ਹੋ ਗਿਆ।
ਰਾਹੁਲ ਤੁਰਕੀ ਪਹੁੰਚਦੇ ਹੀ ਪਤਾ ਲੱਗਾ ਕਿ ਪਤਨੀ ਦਾ ਆਪਰੇਸ਼ਨ ਸ਼ੁਰੂ ਹੋ ਗਿਆ ਹੈ। ਕੁਝ ਸਮੇਂ ਬਾਅਦ ਉਸ ਨੂੰ ਪੁੱਤਰ ਦੇ ਜਨਮ ਦੀ ਖੁਸ਼ਖਬਰੀ ਮਿਲੀ। ਇਹ ਖ਼ਬਰ ਮਿਲਦਿਆਂ ਹੀ ਤੁਰਕੀ ਵਿੱਚ ਉਸ ਦੇ ਨਾਲ ਮੌਜੂਦ ਸਾਥੀਆਂ ਨੇ ਬੇਟੇ ਦਾ ਨਾਂ ਤੁਰਕੀ ਚੌਧਰੀ ਰੱਖਣ ਦੀ ਇੱਛਾ ਪ੍ਰਗਟਾਈ ਹੈ।