Sonia Gandhi: ਲੋਕ ਸਭਾ ਚੋਣਾਂ ਨਹੀਂ ਲੜਨਗੇ ਸੋਨੀਆ ਗਾਂਧੀ, ਰਾਏਬਰੇਲੀ ਦੀ ਜਨਤਾ ਦੇ ਨਾਂ ਲਿਖੀ ਚਿੱਠੀ
ਹੁਣ ਸਿਹਤ ਅਤੇ ਵਧਦੀ ਉਮਰ ਕਾਰਨ ਮੈਂ ਅਗਲੀਆਂ ਲੋਕ ਸਭਾ ਚੋਣਾਂ ਨਹੀਂ ਲੜਾਂਗੀ।
Sonia Gandhi: ਨਵੀਂ ਦਿੱਲੀ - ਕਾਂਗਰਸ ਸੰਸਦੀ ਦਲ ਦੀ ਮੁਖੀ ਸੋਨੀਆ ਗਾਂਧੀ ਨੇ ਆਪਣੇ ਚੋਣ ਖੇਤਰ ਰਾਏਬਰੇਲੀ ਦੀ ਜਨਤਾ ਦੇ ਨਾਂ ਇਕ ਚਿੱਠੀ ਲਿਖ ਕੇ ਕਿਹਾ ਹੈ ਕਿ ਉਹ ਸਿਹਤ ਅਤੇ ਵਧਦੀ ਉਮਰ ਕਾਰਨ ਆਉਣ ਵਾਲੀਆਂ ਲੋਕ ਸਭਾ ਚੋਣਾਂ ਨਹੀਂ ਲੜਨਗੇ। ਉਨ੍ਹਾਂ ਨੇ ਰਾਏਬਰੇਲੀ ਦੀ ਜਨਤਾ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਭਾਵੇਂ ਹੀ ਸਿੱਧੇ ਤੌਰ 'ਤੇ ਉਨ੍ਹਾਂ ਦਾ ਪ੍ਰਤੀਨਿਧੀਤੱਵ ਨਾ ਕਰਨ ਪਰ ਉਨ੍ਹਾਂ ਦਾ ਮਨ ਸਦਾ ਉੱਥੋਂ ਦੀ ਜਨਤਾ ਨਾਲ ਰਹੇਗਾ।
ਸੋਨੀਆ ਗਾਂਧੀ ਨੇ ਚਿੱਠੀ 'ਚ ਕਿਹਾ ਕਿ ''ਹੁਣ ਸਿਹਤ ਅਤੇ ਵਧਦੀ ਉਮਰ ਕਾਰਨ ਮੈਂ ਅਗਲੀਆਂ ਲੋਕ ਸਭਾ ਚੋਣਾਂ ਨਹੀਂ ਲੜਾਂਗੀ। ਇਸ ਫ਼ੈਸਲੇ ਤੋਂ ਬਾਅਦ ਮੈਨੂੰ ਤੁਹਾਡੀ ਸਿੱਧੀ ਸੇਵਾ ਕਰਨ ਦਾ ਮੌਕਾ ਨਹੀਂ ਮਿਲੇਗਾ ਪਰ ਇਹ ਤੈਅ ਹੈ ਕਿ ਮੇਰਾ ਮਨ ਹਮੇਸ਼ਾ ਤੁਹਾਡੇ ਨਾਲ ਰਹੇਗਾ।'' ਜ਼ਿਕਰਯੋਗ ਹੈ ਕਿ ਸੋਨੀਆ ਗਾਂਧੀ ਨੇ ਬੁੱਧਵਾਰ ਨੂੰ ਰਾਜ ਸਭਾ ਚੋਣਾਂ ਲਈ ਰਾਜਸਥਾਨ ਤੋਂ ਨਾਮਜ਼ਦਗੀ ਦਾਖ਼ਲ ਕੀਤੀ ਸੀ। ਪਹਿਲੀ ਵਾਰ ਉਹ ਉੱਚ ਸਦਨ 'ਚ ਜਾ ਰਹੇ ਹਨ। ਉਹ 1999 ਤੋਂ ਲੋਕ ਸਭਾ ਦੇ ਮੈਂਬਰ ਹਨ। ਉਹ 2004 ਤੋਂ ਰਾਏਬਰੇਲੀ ਦਾ ਲੋਕ ਸਭਾ 'ਚ ਪ੍ਰਤੀਨਿਧੀਤੱਵ ਕਰ ਰਹੀ ਹੈ।
(For more Punjabi news apart from Sonia Gandhi will not contest the Lok Sabha elections, stay tuned to Rozana Spokesman)