ਅੱਤਵਾਦੀ ਵਿਰੋਧੀ ਟੀਮ ਨੇ ਮਹਾਰਾਸ਼ਟਰ 'ਚ 21 ਥਾਵਾਂ 'ਤੇ ਕੀਤੀ ਛਾਪੇਮਾਰੀ
ਅੱਤਵਾਦੀ ਸੰਗਠਨਾਂ ਵੱਲੋਂ ਨੌਜਵਾਨਾਂ ਨੂੰ ਸਰਗਰਮ ਕਰਨ ਸਬੰਧੀ ਮਿਲੀ ਸੀ ਸੂਚਨਾ
Anti-terror squad raids 21 places in Maharashtra
ਮੁੰਬਈ : ਮਹਾਰਾਸ਼ਟਰ ਅੱਤਵਾਦ ਵਿਰੋਧੀ ਟੀਮ (ਏ.ਟੀ.ਐਸ.) ਨੇ ਸੂਬੇ ਵਿੱਚ ਵੱਡੇ ਪੱਧਰ 'ਤੇ ਕਾਰਵਾਈ ਕਰਦੇ ਹੋਏ ਅੱਜ 21 ਥਾਵਾਂ ’ਤੇ ਛਾਪੇਮਾਰੀ ਕੀਤੀ ਗਈ। ਯਵਤਮਾਲ ਜ਼ਿਲ੍ਹੇ ਦੇ ਪੁਸਾਦ ਅਤੇ ਉਮਰਖੇੜ ਵਿੱਚ 14 ਥਾਵਾਂ ਅਤੇ ਅਹਿਲਿਆਨਗਰ (ਅਹਿਮਦਨਗਰ) ਵਿੱਚ ਸੱਤ ਥਾਵਾਂ 'ਤੇ ਤਲਾਸ਼ੀ ਮੁਹਿੰਮ ਚਲਾਈ । ਏ.ਟੀ.ਐਸ. ਨੂੰ ਖੁਫੀਆ ਜਾਣਕਾਰੀ ਪ੍ਰਾਪਤ ਹੋਈ ਸੀ ਕਿ ਕੁਝ ਨੌਜਵਾਨਾਂ ਨੂੰ ਅੱਤਵਾਦੀ ਸੰਗਠਨਾਂ ਵੱਲੋਂ ਸਰਗਰਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅੱਤਵਾਦੀ ਵਿਰੋਧੀ ਦਸਤੇ ਅਨੁਸਾਰ ਇਹ ਕਾਰਵਾਈ ਅੱਜ ਸਵੇਰੇ ਕੀਤੀ ਗਈ ਅਤੇ ਟੀਮਾਂ ਵੱਲੋਂ ਸ਼ੱਕੀ ਥਾਵਾਂ ਦੀ ਛਾਣਬੀਣ ਕੀਤੀ ਗਈ।