ਕਰੋਨਾ ਵਾਇਰਸ ਨੇ 24 ਘੰਟੇ ‘ਚ ਲਈ 417 ਲੋਕਾਂ ਦੀ ਜਾਨ

ਏਜੰਸੀ

ਖ਼ਬਰਾਂ, ਰਾਸ਼ਟਰੀ

ਤੇਜੀ ਨਾਲ ਵਧ ਰਿਹਾ ਇਹ ਵਾਇਰਸ 137 ਦੇਸ਼ਾਂ ਵਿਚ ਪਹੁੰਚ ਚੁੱਕਾ ਹੈ

coronavirus

ਦੁਨੀਆਂ ਭਰ ਵਿਚ ਫੈਲ ਰਿਹਾ ਕਰੋਨਾ ਵਾਇਰਸ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ । ਤੇਜੀ ਨਾਲ ਵਧ ਰਿਹਾ ਇਹ ਵਾਇਰਸ 137 ਦੇਸ਼ਾਂ ਵਿਚ ਪਹੁੰਚ ਚੁੱਕਾ ਹੈ । ਹੁਣ ਤੱਕ 5,764 ਲੋਕਾਂ ਦੀ ਇਸ ਵਾਇਰਸ ਨਾਲ ਮੌਤ ਹੋ ਚੁੱਕੀ ਹੈ ਅਤੇ 151,760 ਲੋਕ ਕਰੋਨਾ ਵਾਇਰਸ ਤੋਂ ਪ੍ਰਭਾਵਿਤ ਹੋ ਚੁੱਕੇ ਹਨ । ਦੁਨੀਆਂ ਭਰ ‘ਚ ਫੈਲ ਰਹੇ ਕਰੋਨਾ ਵਾਇਰਸ ਦੇ ਇਹ ਅੰਕੜੇ ਸ਼ਨੀਵਾਰ ਸ਼ਾਮ 5 ਵਜੇ ਤੱਕ ਦੇ ਹਨ।

ਪੂਰੀ ਦੁਨੀਆਂ ਵਿਚ ਸ਼ੁੱਕਰਵਾਰ 5 ਵਜੇ ਤੋਂ ਸ਼ਨੀਵਾਰ 5 ਵਜੇ ਤੱਕ ਇਸ ਵਾਇਰਸ ਦੇ 11,037 ਨਵੇਂ ਮਾਮਲੇ ਸਾਹਮਣੇ ਆਏ ਹਨ ਜਦਕਿ ਇਸ ਵਾਇਰਸ ਕਾਰਨ 417 ਲੋਕ ਆਪਣੀ ਜਾਨ ਗਵਾ ਚੁਕੇ ਹਨ । ਦੱਸ ਦੱਈਏ ਕਿ ਪਿਛਲੇ 24 ਘੰਟੇ ਵਿਚ ਜਿਸ ਦੇਸ਼ ਵਿਚ ਸਭ ਤੋਂ ਵੱਧ ਇਸ ਵਾਇਰਸ ਦੇ ਮਾਮਲੇ ਪਾਏ ਗਏ ਹਨ ਤਾਂ ਉਹ ਦੇਸ਼ ਇਟਲੀ ਹੈ ।  ਇਟਲੀ ਵਿਚ ਕਰੋਨਾ ਦੇ 175 ਨਵੇਂ ਕੇਸ ਦੇਖਣ ਨੂੰ ਮਿਲੇ, ਉਥੇ ਹੀ ਇਰਾਨ ਵਿਚ 97 ਅਤੇ ਸਪੇਨ ਵਿਚ 63 ਨਵੇਂ ਮਾਮਲੇ ਸਾਹਮਣੇ ਆਏ ਹਨ।

ਦੱਸ ਦੱਈਏ ਕਿ ਚੀਨ ਵਿਚ ਇਸ ਵਾਇਰਸ ਦੇ 80,824 ਮਾਮਲੇ ਸਾਹਮਣੇ ਆਏ ਹਨ ਅਤੇ 3,189 ਲੋਕਾਂ ਦੀ ਇਥੇ ਮੌਤ ਹੋ ਚੁੱਕੀ ਹੈ । ਇਥੇ ਇਹ ਵੀ ਦੱਸ ਦੱਈਏ ਕਿ 65,541 ਕੇਸ ਅਜਿਹੇ ਵੀ ਹਨ ਜਿਨ੍ਹਾਂ ਵਿਚ ਮਰੀਜ਼ ਇਸ ਬੀਮਾਰੀ ਤੋਂ ਉਭਰ ਚੁੱਕੇ ਹਨ । ਇਸ ਵਿਚ ਹਾਂਗਕਾਂਗ ਅਤੇ ਮਕਾਊ ਦਾ ਅੰਕੜਾ ਸ਼ਾਮਿਲ ਨਹੀਂ ਹੈ। ਚੀਨ ਵਿਚ ਤਾਂ ਦਸੰਬਰ ਮਹੀਨੇ ਦੇ ਅੰਤ ਵਿਚ ਹੀ ਇਸ ਵਾਇਰਸ ਨੂੰ ਮਹਾਂਮਾਰੀ ਘੋਸ਼ਿਤ ਕਰ ਦਿੱਤਾ ਸੀ ।

ਚੀਨ ਵਿਚ ਸ਼ੁੱਕਰਵਾਰ ਅਤੇ ਸ਼ਨੀਵਾਰ ਦੇ ਵਿਚ 11 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 13 ਹੋਰ ਨਵੇਂ ਲੋਕਾਂ ਦੀ ਮੌਤ ਹੋ ਚੁੱਕੀ ਹੈ।ਇੱਥੇ ਅੰਕੜੇ ਇਹ ਵੀ ਦੱਸਦੇ ਹਨ ਕਿ ਸ਼ੁੱਕਰਵਾਰ ਤੱਕ ਚੀਨ ਤੋਂ ਇਲਾਵਾ ਹੋਰ ਕਈ ਦੇਸ਼ਾਂ ਵਿਚ ਕਰੋਨਾ ਵਾਇਰਸ ਨਾਲ 2,575 ਲੋਕਾਂ ਦੀ ਮੌਤ ਹੋ ਚੁੱਕੀ ਹੈ । ਇਟਲੀ ਦੇਸ਼ ਵਿਚ ਇਸ ਵਾਇਰਸ ਕਾਰਨ 21,157 ਲੋਕਾਂ ਵਿਚੋਂ 1,441 ਲੋਕ ਦੀ ਮੌਤ ਹੋ ਚੁੱਕੀ ਹੈ।

ਉੱਥੇ ਹੀ ਇਰਾਨ ਵਿਚ ਵੀ ਕਰੋਨਾ ਦੇ 12,729 ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ ਵਿਚੋਂ 611 ਲੋਕ ਆਪਣੀ ਜਾਨ ਗਵਾ ਚੁੱਕੇ ਹਨ। ਸਪੇਨ ਵਿਚ ਵੀ 57,53 ਮਾਮਲੇ ਸਾਹਮਣੇ ਆਏ ਸੀ ਜਿਨ੍ਹਾਂ ਵਿਚੋਂ 183 ਲੋਕਾਂ ਦੀ ਮੌਤ ਹੋ ਚੁੱਕੀ ਹੈ ।

ਫਰਾਂਸ ਵਿਚ ਵੀ ਇਹ ਵਾਇਰਸ ਕਾਫੀ ਤੇਜੀ ਨਾਲ ਵਧ ਰਿਹਾ ਜਿਥੇ ਇਸ ਵਾਇਰਸ ਨੂੰ ਲੈ ਕੇ 3,661 ਮਾਮਲੇ ਸਾਹਮਣੇ ਆਏ ਸੀ ਜਿਨ੍ਹਾਂ ਵਿਚੋਂ 79 ਲੋਕਾਂ ਦੀ ਮੌਤ ਹੋ ਚੁੱਕੀ ਹੈ।