ਬਟਲਾ ਹਾਊਸ ਐਨਕਾਉਂਟਰ ਮਾਮਲੇ ਦੇ ਦੋਸ਼ੀ ਆਰਿਜ ਖਾਨ ਨੂੰ ਹੋਵੇਗੀ ਫਾਂਸੀ
ਬਟਲਾ ਹਾਊਸ ਐਨਕਾਉਂਟਰ ਮਾਮਲੇ ਵਿਚ ਸਾਕੇਤ ਕੋਰਟ ਨੇ ਆਰਿਜ ਖਾਨ...
ਨਵੀਂ ਦਿੱਲੀ: ਬਟਲਾ ਹਾਊਸ ਐਨਕਾਉਂਟਰ ਮਾਮਲੇ ਵਿਚ ਸਾਕੇਤ ਕੋਰਟ ਨੇ ਦੋਸ਼ੀ ਆਰਿਜ ਖਾਨ ਨੂੰ ਫਾਂਸੀ ਦੀ ਸਜ਼ਾ ਸੁਣਾਈ ਹੈ। ਕੋਰਟ ਨੇ ਇਸਨੂੰ ਰੇਅਰੇਸਟ ਆਫ ਦਾ ਰੇਅਰ ਕੇਸ ਮੰਨਿਆ। ਇਸ ਤੋਂ ਪਹਿਲਾਂ 2013 ਵਿਚ ਸ਼ਹਿਜਾਦ ਅਹਿਮਦ ਨੂੰ ਉਮਰ ਕੈਦ ਦੀ ਸਜ਼ਾ ਹੋ ਚੁੱਕੀ ਹੈ। ਦੋਨੋਂ ਬਟਲਾ ਹਾਉਸ ਐਨਕਾਉਂਟਰ ਦੌਰਾਨ ਮਾਰੇ ਗਏ ਸਨ। ਇਨ੍ਹਾਂ ਦੇ 2 ਸਾਥੀ ਆਤਿਫ ਆਮੀਨ ਅਤੇ ਮੁਹੰਮਦ ਸਾਜਿਦ ਮਾਰੇ ਗਏ ਸਨ ਜਦਕਿ ਇਕ ਦੋਸ਼ੀ ਮੌਕੇ ਉਤੇ ਫੜਿਆ ਗਿਆ ਸੀ।
ਜਿਕਰਯੋਗ ਹੈ ਕਿ ਇਸ ਐਨਕਾਉਂਟਰ ਵਿਚ ਦਿੱਲੀ ਪੁਲਿਸ ਦੇ ਇੰਸਪੈਕਟਰ ਮੋਹਨ ਚੰਦ ਸ਼ਰਮਾ ਸ਼ਹੀਦ ਹੋ ਗਏ ਸਨ ਜਦਕਿ 2 ਪੁਲਿਸ ਕਰਮਚਾਰੀ ਜਖਮੀ ਹੋ ਗਏ ਸਨ। ਆਰਿਜ ਖਾਨ ਸਾਲ 2008 ਵਿਚ ਦਿੱਲੀ, ਜੈਪੁਰ, ਅਹਿਮਦਾਬਾਦ ਅਤੇ ਯੂਪੀ ਦੀਆਂ ਅਦਾਲਤਾਂ ਵਿਚ ਹੋਏ ਧਮਾਕਿਆਂ ਦਾ ਮੁੱਖ ਸਾਜਿਸ਼ਕਾਰੀ ਸੀ। ਇਨ੍ਹਾਂ ਧਮਾਕਿਆਂ ਵਿਚ 165 ਲੋਕ ਮਾਰੇ ਗਏ ਸਨ ਅਤੇ 535 ਲੋਕ ਜਖਮੀ ਹੋ ਗਏ ਸਨ।
ਉਸ ਸਮੇਂ ਆਰਿਜ ਉਤੇ 15 ਲੱਖ ਰੁਪਏ ਦਾ ਇਨਾਮ ਸੀ। ਇਸ ਦੇ ਖਿਲਾਫ਼ ਇੰਟਰਪੋਲ ਦੇ ਜ਼ਰੀਏ ਰੇਡ ਕਾਰਨਰ ਨੋਟਿਸ ਨਿਕਲਿਆ ਹੋਇਆ ਸੀ। ਯੂਪੀ ਦੇ ਆਜਮਗੜ੍ਹ ਦੇ ਰਹਿਣ ਵਾਲੇ ਆਰਿਜ ਖਾਨ ਉਰਫ ਜੁਨੈਦ ਨੂੰ ਸਪੈਸ਼ਲ ਸੇਲ ਦੀ ਟੀਮ ਨੇ ਫਰਵਰੀ 2018 ਵਿਚ ਗ੍ਰਿਫ਼ਤਾਰ ਕੀਤਾ ਸੀ। ਕੋਰਟ ਨੇ ਕਿਹਾ ਕਿ 11 ਲੱਖ ਦਾ ਮੁਆਵਜ਼ਾ ਵੀ ਦੇਣਾ ਹੋਵੇਗਾ, ਜਿਸ ਵਿਚੋਂ 10 ਲੱਖ ਰੁਪਏ ਮੋਹਨ ਚੰਦ ਸ਼ਰਮਾ ਦੇ ਪਰਿਵਾਰ ਨੂੰ ਦੇਣਾ ਪਵੇਗਾ।