ਨਹੀਂ ਮਿਲੀ ਨਵਾਬ ਮਲਿਕ ਨੂੰ ਰਾਹਤ, ਰਿਹਾਈ ਦੀ ਮੰਗ ਵਾਲੀ ਪਟੀਸ਼ਨ ਖਾਰਜ
ਸੁਣਵਾਈ ਦੌਰਾਨ ਅਦਾਲਤ ਨੇ ਕਿਹਾ ਹੈ ਕਿ ਅਰਜ਼ੀ ਦੇ ਕਈ ਮੁੱਦਿਆਂ 'ਤੇ ਚਰਚਾ ਹੋਣੀ ਬਾਕੀ ਹੈ
ਮੁੰਬਈ: ਮਹਾਰਾਸ਼ਟਰ ਸਰਕਾਰ ਦੇ ਕੈਬੀਨਿਟ ਮੰਤਰੀ ਅਤੇ ਐਨਸੀਪੀ ਨੇਤਾ ਨਵਾਬ ਮਲਿਕ ਦੀ ਹੈਬੀਅਸ ਕਾਰਪਸ ਅਰਜੀ ਨੂੰ ਰੱਦ ਕਰਦੇ ਹੋਏ ਉਹਨਾਂ ਦੀ ਅੰਤਰਿਮ ਰਿਹਾਈ 'ਤੇ ਰੋਕ ਲਗਾ ਦਿੱਤੀ ਹੈ। ਨਵਾਬ ਮਲਿਕ ਵੱਲੋਂ ਐਬੀਅਸ ਕਾਰਪਸ ਅਰਜ਼ੀ ਪੇਸ਼ ਕਰਦੇ ਹੋਏ ਆਪਣੀ ਗ੍ਰਿਫ਼ਤਾਰੀ ਨੂੰ ਗੈਰਕਾਨੂੰਨੀ ਦੱਸਿਆ ਸੀ ਅਤੇ ਆਪਣੇ ਖਿਲਾਫ਼ ਦਾਖਲ ਕੀਤੀ ਐਫਆਈਆਰ ਨੂੰ ਰੱਦ ਕਰਨ ਦੀ ਮੰਗ ਕੀਤੀ ਸੀ।
ਸੁਣਵਾਈ ਦੌਰਾਨ ਅਦਾਲਤ ਨੇ ਕਿਹਾ ਹੈ ਕਿ ਅਰਜ਼ੀ ਦੇ ਕਈ ਮੁੱਦਿਆਂ 'ਤੇ ਚਰਚਾ ਹੋਣੀ ਬਾਕੀ ਹੈ। ਅਰਜ਼ੀ ਦੇ ਮੁੱਦਿਆਂ 'ਤੇ ਚਰਚਾ ਕੀਤੇ ਬਿਨ੍ਹਾਂ ਅਦਾਲਤ ਕਿਸੇ ਵੀ ਹਾਲਤ ਵਿਚ ਅੰਤਰਿਮ ਰਿਹਾਈ ਨਹੀਂ ਦੇ ਸਕਦੀ। ਅਰਜ਼ੀ ਦੀ ਅਗਲੀ ਸੁਣਵਾਈ ਦੀ ਤਰੀਕ ਬਾਅਦ ਵਿਚ ਤੈਅ ਕੀਤੀ ਜਾਵੇਗੀ। ਨਵਾਬ ਮਲਿਕ ਫਿਲਹਾਲ ਨਿਆਇਕ ਹਿਰਾਸਤ ਵਿਚ ਜੇਲ੍ਹ ਵਿਚ ਹਨ।
ਇਸ ਤੋਂ ਪਹਿਲਾਂ 3 ਮਾਰਚ ਨੂੰ ਜੱਜ ਪੀ.ਬੀ. ਵਰਾਲੇ ਅਤੇ ਜੱਜ ਐਸ.ਏ.ਐਮ ਮੋਦਕ ਦੋਨੋਂ ਧਿਰਾਂ ਦੀ ਚੱਲੀ ਲੰਬੀ ਬਹਿਸ ਤੋਂ ਬਾਅਦ ਅਦਾਲਤ ਨੇ ਆਪਣਾ ਫ਼ੈਸਲਾ ਸੁਰੱਖਿਅਤ ਰੱਖ ਲਿਆ ਗਿਆ ਸੀ ਤੇ ਮੰਗਲਵਾਰ (15 ਮਾਰਚ) ਨੂੰ ਫੈਸਲਾ ਸੁਣਾਉਣ ਲਈ ਕਿਹਾ ਗਿਆ ਸੀ ਤੇ ਅੱਜ ਸੁਣਵਾਈ ਦੌਰਾਨ ਅਦਾਲ ਨੇ ਨਵਾਬ ਮਲਿਕ ਦੀ ਰਿਹਾਈ ਵਾਲੀ ਪਟੀਸ਼ਨ ਰੱਦ ਕਰ ਦਿੱਤੀ ਹੈ।