ਸਨਕੀ ਪ੍ਰੇਮੀ ਨੂੰ ਹੋਈ ਮੌਤ ਦੀ ਸਜ਼ਾ, ਨਾਬਾਲਗ ਨੂੰ 36 ਵਾਰ ਚਾਕੂ ਮਾਰ ਕੇ ਕੀਤਾ ਸੀ ਬੇਰਹਿਮੀ ਨਾਲ ਕਤਲ

ਏਜੰਸੀ

ਖ਼ਬਰਾਂ, ਰਾਸ਼ਟਰੀ

ਅਦਾਲਤ ਨੇ ਫ਼ੈਸਲਾ ਸੁਣਾਉਂਦਿਆਂ ਮਾਮਲੇ ਨੂੰ ਦੱਸਿਆ ਅਪਰਾਧ ਦਾ ਦੁਰਲੱਭ ਮਾਮਲਾ 

Punjabi News

ਗੁਜਰਾਤ : ਸ੍ਰਿਸ਼ਟੀ ਰਯਾਨੀ ਦੇ ਕਤਲ ਨੂੰ ਸਭ ਤੋਂ ਦੁਰਲੱਭ ਮਾਮਲਾ ਮੰਨਦੇ ਹੋਏ ਰਾਜਕੋਟ ਜ਼ਿਲ੍ਹੇ ਦੀ ਜੇਤਪੁਰ ਅਦਾਲਤ ਨੇ ਕਾਤਲ ਜਯੇਸ਼ ਸਰਵਈਆ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਦੋ ਸਾਲ ਪਹਿਲਾਂ 16 ਮਾਰਚ 2021 ਨੂੰ ਸਰਵਈਆ ਨੇ 11ਵੀਂ ਜਮਾਤ ਵਿੱਚ ਪੜ੍ਹਦੀ 16 ਸਾਲਾ ਸ੍ਰਿਸ਼ਟੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ। ਇਸ ਘਟਨਾ 'ਚ ਸਰਵਈਆ ਨੇ ਲੜਕੀ 'ਤੇ ਚਾਕੂ ਨਾਲ 36 ਵਾਰ ਕੀਤੇ ਸਨ।

ਦਰਿੰਦਗੀ ਕਰਨ ਵਾਲੇ 26 ਸਾਲਾ ਇਸ ਕਾਤਲ ਨੇ ਸ੍ਰਿਸ਼ਟੀ ਦੇ ਭਰਾ 'ਤੇ ਵੀ ਜਾਨਲੇਵਾ ਹਮਲਾ ਕੀਤਾ ਸੀ। ਘਟਨਾ ਤੋਂ ਬਾਅਦ ਰਾਜਕੋਟ ਸਮੇਤ ਪੂਰੇ ਦੇਸ਼ 'ਚ ਸ੍ਰਿਸ਼ਟੀ ਦੇ ਕਾਤਲ ਨੂੰ ਸਜ਼ਾ ਦੇਣ ਦੀ ਮੰਗ ਉੱਠੀ ਸੀ। ਦੋ ਸਾਲਾਂ ਦੇ ਅੰਦਰ ਜੇਤਪੁਰ ਦੀ ਸੈਸ਼ਨ ਅਦਾਲਤ ਨੇ ਇਸ ਮਾਮਲੇ ਵਿੱਚ ਦੋਸ਼ ਆਇਦ ਕਰਦਿਆਂ ਕਾਤਲ ਨੂੰ ਫਾਂਸੀ ਦੀ ਸਜ਼ਾ ਸੁਣਾਈ ਹੈ।

ਇਹ ਵੀ ਪੜ੍ਹੋ:  ਵਿਜੀਲੈਂਸ ਦੀ ਰਡਾਰ 'ਤੇ ਸਾਬਕਾ ਮੰਤਰੀ ਵਿਜੇਇੰਦਰ ਸਿੰਗਲਾ, 17 ਮਾਰਚ ਨੂੰ ਪੁੱਛਗਿੱਛ ਲਈ ਕੀਤਾ ਤਲਬ

ਪਿਛਲੇ ਦਿਨੀਂ ਜੇਤਪੁਰ ਸੈਸ਼ਨ ਅਦਾਲਤ ਦੇ ਜੱਜ ਆਰ.ਆਰ.ਚੌਧਰੀ ਨੇ ਮੁਲਜ਼ਮ ਨੂੰ ਦੋਸ਼ੀ ਕਰਾਰ ਦਿੱਤਾ ਸੀ। ਅਦਾਲਤ ਨੇ 13 ਮਾਰਚ ਨੂੰ ਦੋਸ਼ੀ ਨੂੰ ਮੌਤ ਦੀ ਸਜ਼ਾ ਸੁਣਾਈ ਸੀ। ਪਰਿਵਾਰ ਨੇ ਵੀ ਇਹੀ ਮੰਗ ਕੀਤੀ ਸੀ ਕਿ ਦੋਸ਼ੀ ਨੂੰ ਫਾਂਸੀ ਦਿੱਤੀ ਜਾਵੇ। ਫੈਸਲਾ ਸੁਣਾਉਣ ਤੋਂ ਪਹਿਲਾਂ ਅਦਾਲਤ ਨੇ ਇਸ ਕੇਸ ਨੂੰ ਘਿਨਾਉਣੇ ਅਤੇ ਬੇਰਹਿਮ ਅਪਰਾਧ ਮੰਨਿਆ ਅਤੇ ਇਸ ਨੂੰ ਸਭ ਤੋਂ ਦੁਰਲੱਭ ਕੇਸ ਕਰਾਰ ਦਿੰਦਿਆਂ ਕਤਲ ਦੇ ਦੋਸ਼ੀਆਂ ਨੂੰ ਕੋਈ ਰਿਆਇਤ ਦੇਣ ਤੋਂ ਇਨਕਾਰ ਕਰ ਦਿੱਤਾ।

ਜਦੋਂ ਇਸ ਮਾਮਲੇ ਬਾਰੇ ਫੈਸਲਾ ਆਇਆ ਤਾਂ ਸ੍ਰਿਸ਼ਟੀ ਦੇ ਪਿਤਾ ਨੇ ਕਿਹਾ, 'ਸੱਚ ਦੀ ਜਿੱਤ ਹੁੰਦੀ ਹੈ। ਅੱਜ ਸਾਨੂੰ ਇਨਸਾਫ਼ ਮਿਲਿਆ ਹੈ। ਮਾਮਲੇ ਦੀ ਸੁਣਵਾਈ ਦੌਰਾਨ ਸ੍ਰਿਸ਼ਟੀ ਦੇ ਰਿਸ਼ਤੇਦਾਰ ਅਦਾਲਤ ਕੰਪਲੈਕਸ 'ਚ ਪਹੁੰਚੇ ਤਾਂ ਮਾਂ ਰੋ ਪਈ ਅਤੇ ਕਿਹਾ, 'ਇਸ ਨੂੰ ਫਾਂਸੀ ਦਿਓ'। ਦੁਪਹਿਰ 12 ਵਜੇ ਜੇਤਪੁਰ ਸੈਸ਼ਨ ਅਦਾਲਤ ਦੇ ਵਧੀਕ ਜ਼ਿਲ੍ਹਾ ਜੱਜ ਆਰ.ਆਰ.ਚੌਧਰੀ ਨੇ ਮੁਲਜ਼ਮਾਂ ਨੂੰ ਕੋਰਟ ਰੂਮ ਵਿੱਚ ਬੁਲਾ ਕੇ ਸਵਾਲ ਪੁੱਛੇ। ਵਿਸ਼ੇਸ਼ ਸਰਕਾਰੀ ਵਕੀਲ ਜਨਕ ਪਟੇਲ ਨੇ ਦਲੀਲ ਦਿੱਤੀ ਕਿ ਸ੍ਰਿਸ਼ਟੀ ਰਯਾਨੀ ਸਕੂਲ ਜਾਣ ਲਈ ਜੇਤਪੁਰ ਜਾਂਦੀ ਸੀ, ਜਦੋਂ ਮੁਲਜ਼ਮ ਜਯੇਸ਼ ਉਸ ਦਾ ਪਿੱਛਾ ਕਰਦਾ ਸੀ।

ਮੁਲਜ਼ਮ ਨੇ ਇੱਕ ਨਾਬਾਲਗ ਦੀ ਹੱਤਿਆ ਅਤੇ ਇੱਕ ਨਾਬਾਲਗ ਦੀ ਹੱਤਿਆ ਦੀ ਕੋਸ਼ਿਸ਼ ਕੀਤੀ ਸੀ ਜਿਸ ਦੀ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਸੀ। ਮਾਮਲੇ ਦੀ ਜਾਂਚ ਲਈ ਇੱਕ ਵਿਸ਼ੇਸ਼ ਜਾਂਚ ਟੀਮ ਬਣਾਈ ਗਈ ਸੀ, ਜਿਸ ਦੀ ਅਗਵਾਈ ਤਤਕਾਲੀ ਐਲਸੀਬੀ ਪੀਆਈ ਅਜੈ ਸਿੰਘ ਗੋਹਿਲ, ਜੇਤਪੁਰ ਤਾਲੁਕ ਦੇ ਪੀਐਸਆਈ ਪੀਜੇ ਬੰਟਵਾ, ਧੋਰਾਜੀ ਦੀ ਮਹਿਲਾ ਪੀਐਸਆਈ ਦੀ ਅਗਵਾਈ ਵਿੱਚ ਕੀਤੀ ਗਈ ਸੀ। ਇਸ ਮਾਮਲੇ ਵਿਚ ਜਨਕਭਾਈ ਪਟੇਲ ਨੂੰ ਵਿਸ਼ੇਸ਼ ਸਰਕਾਰੀ ਵਕੀਲ ਨਿਯੁਕਤ ਕੀਤਾ ਗਿਆ ਸੀ।