National Women's Fund: ਕੇਂਦਰ ਸਰਕਾਰ ਨੇ ਕੌਮੀ ਮਹਿਲਾ ਫ਼ੰਡ ਬੰਦ ਕੀਤਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਕੌਮੀ ਮਹਿਲਾ ਕੋਸ਼ ਦੀ ਸ਼ੁਰੂਆਤ 1993 ’ਚ ਗੈਰ-ਰਸਮੀ ਖੇਤਰ ’ਚ ਔਰਤਾਂ ਨੂੰ ਜ਼ਮਾਨਤ ਰਹਿਤ ਕਰਜ਼ੇ ਪ੍ਰਦਾਨ ਕਰਨ ਲਈ ਕੀਤੀ ਗਈ ਸੀ।

Central government shuts National Women's Fund

National Women's Fund ਸਰਕਾਰ ਨੇ 30 ਸਾਲ ਪਹਿਲਾਂ ਸਥਾਪਿਤ ਕੌਮੀ ਮਹਿਲਾ ਕੋਸ਼ (ਆਰ.ਐੱਮ.ਕੇ.) ਨੂੰ ਇਹ ਸਿਫਾਰਸ਼ ਕਰਨ ਤੋਂ ਬਾਅਦ ਬੰਦ ਕਰ ਦਿਤਾ ਹੈ ਕਿ ਇਸ ਦੀ ਪ੍ਰਸੰਗਿਕਤਾ ਖਤਮ ਹੋ ਗਈ ਹੈ ਕਿਉਂਕਿ ਪੇਂਡੂ ਇਲਾਕਿਆਂ ’ਚ ਔਰਤਾਂ ਲਈ ਕਾਫੀ ਬਦਲਵੀਆਂ ਕਰਜ਼ਾ ਸਹੂਲਤਾਂ ਹਨ। ਇਹ ਜਾਣਕਾਰੀ ਇਕ ਗਜ਼ਟ ਨੋਟੀਫਿਕੇਸ਼ਨ ’ਚ ਦਿਤੀ ਗਈ ਹੈ। ਕੌਮੀ ਮਹਿਲਾ ਕੋਸ਼ ਦੀ ਸ਼ੁਰੂਆਤ 1993 ’ਚ ਗੈਰ-ਰਸਮੀ ਖੇਤਰ ’ਚ ਔਰਤਾਂ ਨੂੰ ਜ਼ਮਾਨਤ ਰਹਿਤ ਕਰਜ਼ੇ ਪ੍ਰਦਾਨ ਕਰਨ ਲਈ ਕੀਤੀ ਗਈ ਸੀ।

ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਨੇ ਕਿਹਾ ਕਿ ਸਰਕਾਰੀ ਸੰਸਥਾਵਾਂ ਨੂੰ ਤਰਕਸੰਗਤ ਬਣਾਉਣ ਲਈ ਪ੍ਰਮੁੱਖ ਆਰਥਕ ਸਲਾਹਕਾਰ ਵਲੋਂ ਤਿਆਰ ਕੀਤੀ ਗਈ ਰੀਪੋਰਟ ’ਚ ਆਰ.ਐਮ.ਕੇ. ਨੂੰ ਬੰਦ ਕਰਨ ਦੀ ਸਿਫਾਰਸ਼ ਕੀਤੀ ਗਈ ਹੈ ਕਿਉਂਕਿ ਪੇਂਡੂ ਖੇਤਰਾਂ ’ਚ ਵਿੱਤੀ ਸੇਵਾਵਾਂ ਦੇ ਵਿਸਥਾਰ ਅਤੇ ਰਿਆਇਤੀ ਕਰਜ਼ੇ ਦੀ ਆਸਾਨੀ ਨਾਲ ਉਪਲਬਧਤਾ ਤੋਂ ਬਾਅਦ ਇਸ ਦੀ ਪ੍ਰਸੰਗਿਕਤਾ ਖਤਮ ਹੋ ਗਈ ਹੈ। ਨੋਟੀਫਿਕੇਸ਼ਨ ’ਚ ਕਿਹਾ ਗਿਆ ਹੈ ਕਿ ਕੌਮੀ ਮਹਿਲਾ ਕੋਸ਼ ਦੀਆਂ ਗਤੀਵਿਧੀਆਂ 31 ਦਸੰਬਰ, 2023 ਤੋਂ ਬੰਦ ਹਨ।

 (For more Punjabi news apart from Central government shuts National Women's Fund, stay tuned to Rozana Spokesman)