Bihar News : ਬਿਹਾਰ ਦੀ ਹਾਲਤ ਸੀਰੀਆ ਤੋਂ ਵੀ ਮਾੜੀ ਹੋ ਗਈ ਹੈ : ਪੱਪੂ ਯਾਦਵ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

Bihar News : ਯਾਦਵ ਨੇ ਦੋਸ਼ ਲਾਇਆ ਕਿ ਬਿਹਾਰ ਦੀ ਸਥਿਤੀ ਸੀਰੀਆ ਤੋਂ ਵੀ ਬਦਤਰ ਹੈ

Pappu Yadav

Bihar News in Punjabi : ਪੂਰਨੀਆ ਦੇ ਸੰਸਦ ਮੈਂਬਰ ਰਾਜੇਸ਼ ਰੰਜਨ, ਜਿਨ੍ਹਾਂ ਨੂੰ ਪੱਪੂ ਯਾਦਵ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਨੇ ਮੁੰਗੇਰ ਦੇ ਏ.ਐਸ.ਆਈ. ਦੀ ਹੱਤਿਆ ਤੋਂ ਬਾਅਦ ਨਿਤੀਸ਼ ਕੁਮਾਰ ਸਰਕਾਰ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ’ਤੇ  ਤਿੱਖਾ ਹਮਲਾ ਕੀਤਾ ਹੈ। ਯਾਦਵ ਨੇ ਦੋਸ਼ ਲਾਇਆ ਕਿ ਬਿਹਾਰ ਦੀ ਸਥਿਤੀ ਸੀਰੀਆ ਤੋਂ ਵੀ ਬਦਤਰ ਹੈ। ਉਨ੍ਹਾਂ ਕਿਹਾ, ‘‘ਭਾਰਤ ਦੀ ਹਾਲਤ ਸੀਰੀਆ ਤੋਂ ਵੀ ਬਦਤਰ ਹੈ ਅਤੇ ਬਿਹਾਰ ਦੀ ਉਸ ਤੋਂ ਵੀ ਬਦਤਰ। ਬਿਹਾਰ ਦੇ 13.5 ਕਰੋੜ ਲੋਕ ਰੱਬ ਦੀ ਰਹਿਮ ’ਤੇ  ਹਨ।

ਇੱਥੇ ਸਿਰਫ ਅਪਰਾਧੀ, ਨੇਤਾ, ਦਲਾਲ ਅਤੇ ਚੋਟੀ ਦੇ ਨੌਕਰਸ਼ਾਹ ਸੁਰੱਖਿਅਤ ਹਨ।’’ ਉਨ੍ਹਾਂ ਨੇ ਕਾਨੂੰਨ ਵਿਵਸਥਾ ਨਾਲ ਨਜਿੱਠਣ ਦੇ ਸਰਕਾਰ ਦੇ ਤਰੀਕੇ ਦੀ ਵੀ ਆਲੋਚਨਾ ਕੀਤੀ ਅਤੇ ਸੂਬੇ ’ਚ ਹਾਲ ਹੀ ’ਚ ਵਾਪਰੀਆਂ ਅਪਰਾਧਕ  ਘਟਨਾਵਾਂ ਵਲ  ਇਸ਼ਾਰਾ ਕੀਤਾ, ਜਿਸ ’ਚ ਇਕ  ਹੋਰ ਏ.ਐਸ.ਆਈ. ਅਧਿਕਾਰੀ ਦੀ ਹੱਤਿਆ, ਗਹਿਣਿਆਂ ਦੇ ਸ਼ੋਅਰੂਮ ਦੀ ਲੁੱਟ ਅਤੇ ਕਈ ਜਬਰ ਜਨਾਹ  ਅਤੇ ਕਤਲ ਸ਼ਾਮਲ ਹਨ। ਯਾਦਵ ਨੇ ਦਾਅਵਾ ਕੀਤਾ ਕਿ ਸਿਆਸੀ ਨੇਤਾ ਅਪਰਾਧੀਆਂ ਨੂੰ ਬਚਾ ਰਹੇ ਹਨ ਅਤੇ ਉਨ੍ਹਾਂ ਨੂੰ ਸੰਸਦ ’ਚ ਇਸ ਮੁੱਦੇ ’ਤੇ  ਬੋਲਣ ਦੀ ਇਜਾਜ਼ਤ ਨਹੀਂ ਦਿਤੀ  ਗਈ। 

(For more news apart from  Bihar's situation has become worse than Syria: Pappu Yadav News in Punjabi, stay tuned to Rozana Spokesman)