Kerala News: ਨਾਬਾਲਗ਼ ਪੁੱਤਰ ਦੀ ਕਾਰ ਚਲਾਉਣ ਦੀ ਵੀਡੀਓ ਵਾਇਰਲ ਹੋਣ ’ਤੇ ਪਿਓ ਵਿਰੁਧ ਮਾਮਲਾ ਦਰਜ

ਏਜੰਸੀ

ਖ਼ਬਰਾਂ, ਰਾਸ਼ਟਰੀ

Kerala News: ਪਿਛਲੇ ਸਾਲ ਅਕਤੂਬਰ ’ਚ ਸੋਸ਼ਲ ਮੀਡੀਆ ’ਤੇ ਅਪਲੋਡ ਕੀਤੀ ਗਈ ਸੀ ਵੀਡੀਉ

Case registered against father after video of minor son driving goes viral

 

Kerala News: ਕੇਰਲ ਵਿੱਚ ਇੱਕ 13 ਸਾਲਾ ਲੜਕੇ ਦੇ ਜਨਤਕ ਸੜਕ ’ਤੇ ਕਾਰ ਚਲਾਉਂਦੇ ਹੋਏ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਉਸਦੇ ਪਿਤਾ ਵਿਰੁੱਧ ਮਾਮਲਾ ਦਰਜ ਕੀਤਾ ਹੈ। ਵੀਡੀਓ ਵਿੱਚ, ਮੁੰਡਾ ਇਨੋਵਾ ਕਾਰ ਚਲਾਉਂਦਾ ਦਿਖਾਈ ਦੇ ਰਿਹਾ ਹੈ। ਇਹ ਵੀਡੀਓ ਉੱਤਰੀ ਕੇਰਲ ਜ਼ਿਲ੍ਹੇ ਦੇ ਚੈੱਕੀਆਡ ਇਲਾਕੇ ਵਿੱਚ ਉਸਦੇ ਘਰ ਦੇ ਨੇੜੇ ਰਿਕਾਰਡ ਕੀਤਾ ਗਿਆ ਸੀ।

ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਵੀਡੀਓ ਪਿਛਲੇ ਸਾਲ ਅਕਤੂਬਰ ਵਿੱਚ ਸੋਸ਼ਲ ਮੀਡੀਆ ’ਤੇ ਅਪਲੋਡ ਕੀਤਾ ਗਿਆ ਸੀ, ਪਰ ਪੁਲਿਸ ਨੂੰ ਇਸ ਬਾਰੇ ਹਾਲ ਹੀ ਵਿੱਚ ਪਤਾ ਲੱਗਾ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਇਸ ਹਫ਼ਤੇ ਮਾਮਲੇ ਵਿੱਚ ਕਾਰਵਾਈ ਕੀਤੀ ਗਈ। ਨਾਬਾਲਗ਼ ਦੇ ਪਿਤਾ ਦੀ ਪਛਾਣ 37 ਸਾਲਾ ਨੌਸ਼ਾਦ ਵਜੋਂ ਹੋਈ ਹੈ।

ਪੁਲਿਸ ਅਧਿਕਾਰੀ ਨੇ ਕਿਹਾ, ‘‘ਦੋਸ਼ੀ ਨੇ ਇਹ ਵੀਡੀਓ ਅਕਤੂਬਰ ਵਿੱਚ ਸੋਸ਼ਲ ਮੀਡੀਆ ’ਤੇ ਅਪਲੋਡ ਕੀਤਾ ਸੀ। ਕਿਸੇ ਨੇ ਹਾਲ ਹੀ ਵਿੱਚ ਸਾਡੇ ‘ਸ਼ੁਭਯਾਤਰਾ’ ਪੋਰਟਲ ’ਤੇ ਇਹ ਵੀਡੀਓ ਸਾਂਝਾ ਕੀਤਾ ਹੈ ਜਿਸ ਤੋਂ ਬਾਅਦ ਅਸੀਂ ਤੁਰੰਤ ਕਾਰਵਾਈ ਕੀਤੀ। ਇਹ ਸਪੱਸ਼ਟ ਤੌਰ ’ਤੇ ਇੱਕ ਅਪਰਾਧ ਹੈ।’’ ‘ਸ਼ੁਭਯਾਤਰਾ’ ਕੇਰਲ ਪੁਲਿਸ ਦੀ ਇੱਕ ਪਹਿਲ ਹੈ ਜੋ ਟਰੈਕਿ ਨਿਯਮਾਂ ਦੀ ਉਲੰਘਣਾ ਬਾਰੇ ਜਾਣਕਾਰੀ ਇਕੱਠੀ ਕਰਨ ਲਈ ਸ਼ੁਰੂ ਕੀਤੀ ਗਈ ਹੈ। ਨਾਬਾਲਗ਼ ਦੇ ਪਿਤਾ ਵਿਰੁੱਧ ਭਾਰਤੀ ਦੰਡਾਵਲੀ ਦੀ ਧਾਰਾ 125 (ਦੂਜਿਆਂ ਦੀ ਜਾਨ ਜਾਂ ਨਿੱਜੀ ਸੁਰੱਖਿਆ ਨੂੰ ਖਤਰੇ ਵਿੱਚ ਪਾਉਣ ਵਾਲਾ ਕੰਮ) ਅਤੇ ਮੋਟਰ ਵਾਹਨ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।